ਬੰਟੀ ਬੈਂਸ ਦੇ ਵਿਆਹ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਬੰਟੀ ਬੈਂਸ ਨੇ ਤਸਵੀਰਾਂ ਸ਼ੇਅਰ ਕਰ ਦਿੱਤੀ ਪਤਨੀ ਅਮਨਪ੍ਰੀਤ ਨੂੰ ਵਧਾਈ

ਬੰਟੀ ਬੈਂਸ ਤੇ ਅਮਨਪ੍ਰੀਤ ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ‘ਤੇ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

By  Shaminder May 2nd 2023 04:10 PM

ਬੰਟੀ ਬੈਂਸ (Bunty Bains) ਤੇ ਅਮਨਪ੍ਰੀਤ ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਬੰਟੀ ਬੈਂਸ ਨੇ ਆਪਣੀ ਪਤਨੀ ਅਮਨਪ੍ਰੀਤ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ।


ਹੋਰ ਪੜ੍ਹੋ : 
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਪਹੁੰਚਿਆ ਨਾਈਜੀਰੀਅਨ ਰੈਪਰ ਟੀਓਨ ਵੇਨ, ਗਾਇਕ ਦੇ ਪਿਤਾ ਨਾਲ ਟ੍ਰੈਕਟਰ ਦੀ ਕੀਤੀ ਸਵਾਰੀ

ਪ੍ਰਸ਼ੰਸਕਾਂ ਨੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਵੀ ਦਿੱਤੀ ਵਧਾਈ 

ਬੰਟੀ ਬੈਂਸ ਨੂੰ ਇਸ ਖ਼ਾਸ ਮੌਕੇ ‘ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵਧਾਈ ਦਿੱਤੀ ਹੈ । ਗਾਇਕਾ ਮਿਸ ਪੂਜਾ, ਜੌਰਡਨ ਸੰਧੂ ਅਤੇ ਨੀਰੂ ਬਾਜਵਾ ਸਣੇ ਕਈ ਹਸਤੀਆਂ ਨੇ ਵਧਾਈ ਦਿੱਤੀ ਹੈ । ਬੰਟੀ ਬੈਂਸ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲਿਰੀਸਿਸਟ ਹਨ ।


ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਬੰਟੀ ਬੈਂਸ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ । 

View this post on Instagram

A post shared by Bunty Bains (@buntybains)


ਬੰਟੀ ਬੈਂਸ ਦੇ ਹਿੱਟ ਗੀਤ 

ਬੰਟੀ ਬੈਂਸ ਨੇ ਕਈ ਹਿੱਟ ਗੀਤ ਲਿਖੇ ਹਨ । ਜਿਸ ‘ਚ ਬੇਵਫ਼ਾ ਕੋਕਾ, ਸਨੋਫਾਲ, ਤੀਜੇ ਵੀਕ, ਇੰਪ੍ਰੈੱਸ, ਬੂ ਭਾਬੀਏ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।


ਬੰਟੀ ਬੈਂਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਸਮਾਣਾ ਦੇ ਨਜ਼ਦੀਕ ਪਿੰਡ ਧਨੇਠਾ ਦੇ ਰਹਿਣ ਵਾਲੇ ਹਨ । ਸੋਸ਼ਲ ਮੀਡੀਆ ‘ਤੇ ਉਹ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । 

View this post on Instagram

A post shared by Preet Bains (@amanpreetkaurbains)


 

Related Post