Bigg Boss OTT 3: ਸਨਾ ਮਕਬੂਲ ਬਣੀ 'ਬਿੱਗ ਬੌਸ OTT' ਸੀਜ਼ਨ 3 ਦੀ ਵਿਜੇਤਾ, ਮਿਲਿਆ ਲੱਖਾਂ ਰੁਪਏ ਦਾ ਇਨਾਮ

'ਬਿੱਗ ਬੌਸ ਓਟੀਟੀ' ਦਾ ਤੀਜਾ ਸੀਜ਼ਨ ਖਤਮ ਹੋ ਗਿਆ ਹੈ ਅਤੇ ਇਸ ਵਾਰ ਸਨਾ ਮਕਬੂਲ ਨੇ ਰੈਪਰ ਨਾਜ਼ੀ ਨੂੰ ਹਰਾ ਕੇ ਟਰਾਫੀ ਜਿੱਤੀ ਹੈ। ਗ੍ਰੈਂਡ ਫਿਨਾਲੇ ਦੌਰਾਨ 10 ਮਿੰਟ ਲਈ ਵੋਟਿੰਗ ਲਾਈਨਾਂ ਖੁੱਲ੍ਹੀਆਂ, ਜਿਸ ਵਿੱਚ ਸਨਾ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ। ਇਸ ਜਿੱਤ ਨਾਲ ਸਨਾ ਨੂੰ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ।

By  Pushp Raj August 3rd 2024 06:18 PM

Sana Makbul wins Bigg Boss OTT 3 :  'ਬਿੱਗ ਬੌਸ ਓਟੀਟੀ' ਦਾ ਤੀਜਾ ਸੀਜ਼ਨ ਖਤਮ ਹੋ ਗਿਆ ਹੈ ਅਤੇ ਇਸ ਵਾਰ ਸਨਾ ਮਕਬੂਲ ਨੇ ਰੈਪਰ ਨਾਜ਼ੀ ਨੂੰ ਹਰਾ ਕੇ ਟਰਾਫੀ ਜਿੱਤੀ ਹੈ। ਗ੍ਰੈਂਡ ਫਿਨਾਲੇ ਦੌਰਾਨ 10 ਮਿੰਟ ਲਈ ਵੋਟਿੰਗ ਲਾਈਨਾਂ ਖੁੱਲ੍ਹੀਆਂ, ਜਿਸ ਵਿੱਚ ਸਨਾ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ। ਇਸ ਜਿੱਤ ਨਾਲ ਸਨਾ ਨੂੰ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ।

View this post on Instagram

A post shared by JioCinema (@officialjiocinema)

ਸਨਾ ਮਕਬੂਲ ਦੀ ਸ਼ਾਨਦਾਰ ਜਿੱਤ

ਮਸ਼ਹੂਰ ਟੀਵੀ ਅਦਾਕਾਰਾ ਸਨਾ ਮਕਬੂਲ ਨੇ 'ਬਿੱਗ ਬੌਸ ਓਟੀਟੀ' ਸੀਜ਼ਨ 3 ਜਿੱਤ ਕੇ ਝੰਡਾ ਗੱਡ ਦਿੱਤਾ ਹੈ। ਸ਼ੁੱਕਰਵਾਰ, 2 ਅਗਸਤ ਨੂੰ ਆਯੋਜਿਤ ਗ੍ਰੈਂਡ ਫਿਨਾਲੇ ਵਿੱਚ, ਹੋਸਟ ਅਨਿਲ ਕਪੂਰ ਨੇ ਸਨਾ ਦਾ ਹੱਥ ਉਠਾਇਆ ਅਤੇ ਉਸਨੂੰ ਵਿਜੇਤਾ ਦਾ ਐਲਾਨ ਕੀਤਾ। ਰੈਪਰ ਨੇਜ਼ੀ ਤੋਂ ਇਲਾਵਾ ਰਣਵੀਰ ਸ਼ੋਰੇ, ਸਾਈ ਕੇਤਨ ਰਾਓ ਅਤੇ ਕ੍ਰਿਤਿਕਾ ਮਲਿਕ ਵੀ ਫਾਈਨਲਿਸਟ ਸਨ।

ਸਨਾ ਮਕਬੂਲ ਦਾ ਸਫਰ 

ਸ਼ੋਅ ਦੌਰਾਨ ਸਨਾ ਮਕਬੂਲ ਨੇ ਕਈ ਮੌਕਿਆਂ 'ਤੇ ਦਿਖਾਇਆ ਕਿ ਉਹ ਟਰਾਫੀ ਜਿੱਤਣ ਲਈ ਕਿੰਨੀ ਸਮਰਪਿਤ ਹੈ। ਬਿੱਗ ਬੌਸ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਦਰਸ਼ਕਾਂ ਨੂੰ ਉਨ੍ਹਾਂ ਦਾ ਜਨੂੰਨ ਅਤੇ ਉਤਸ਼ਾਹ ਪਸੰਦ ਆਇਆ ਹੈ। ਸ਼ੋਅ ਦੌਰਾਨ ਸਨਾ ਨੇ ਦੋਸਤੀ ਵੀ ਕੀਤੀ ਅਤੇ ਰਿਸ਼ਤੇ ਵੀ ਬਣਾਏ, ਜਿਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਟਾਪ-5 ਕੰਟੈਸਟੈਂਟ 

ਗ੍ਰੈਂਡ ਫਿਨਾਲੇ ਵਿੱਚ, ਕ੍ਰਿਤਿਕਾ ਮਲਿਕ ਸ਼ੋਅ ਜਿੱਤਣ ਦੀ ਦੌੜ ਵਿੱਚੋਂ ਬਾਹਰ ਹੋਣ ਵਾਲੀ ਚੋਟੀ ਦੇ 5 ਪ੍ਰਤੀਯੋਗੀਆਂ ਵਿੱਚੋਂ ਪਹਿਲੀ ਸੀ, ਜਿਸ ਨੇ ਉਸਦੇ ਪਤੀ ਅਰਮਾਨ ਅਤੇ ਸੌਤਨ ਪਾਇਲ ਨੂੰ ਹੈਰਾਨ ਕਰ ਦਿੱਤਾ ਸੀ। ਕ੍ਰਿਤਿਕਾ ਤੋਂ ਬਾਅਦ ਸਾਈ ਕੇਤਨ ਰਾਓ ਅਤੇ ਫਿਰ ਰਣਵੀਰ ਸ਼ੋਰੀ ਬੇਘਰ ਹੋ ਗਏ।

View this post on Instagram

A post shared by Viral Bhayani (@viralbhayani)



ਹੋਰ ਪੜ੍ਹੋ : ਸਲਮਾਨ ਖਾਨ ਨੇ ਖਾਸ ਅੰਦਾਜ਼ 'ਚ ਮਨਾਇਆ ਭੈਣ ਅਰਪਿਤਾ ਦਾ ਜਨਮਦਿਨ, ਅਦਾਕਾਰ ਦੇ ਨਾਲ ਨਜ਼ਰ ਆਈ ਸਾਬਕਾ ਪ੍ਰੇਮਿਕਾ

ਗ੍ਰੈਂਡ ਫਿਨਾਲੇ ਦੀਆਂ ਹਾਈਲਾਈਟਸ

ਫਿਨਾਲੇ ਦੌਰਾਨ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਨੇ ਆਪਣੀ ਫਿਲਮ 'ਸਤਰੀ 2' ਦਾ ਪ੍ਰਮੋਸ਼ਨ ਕੀਤਾ। ਇਸ ਤੋਂ ਇਲਾਵਾ 'ਥੱਪੜ ਕਾਂਡ' ਨੂੰ ਲੈ ਕੇ ਵਿਸ਼ਾਲ ਪਾਂਡੇ ਅਤੇ ਅਰਮਾਨ ਮਲਿਕ ਵਿਚਾਲੇ ਫਿਰ ਤੋਂ ਗਰਮਾ-ਗਰਮ ਬਹਿਸ ਹੋਈ।


Related Post