Bhai Dooj 2023: ਜਾਣੋ ਕਿੰਝ ਹੋਈ ਸੀ ਭਾਈ ਦੂਜ ਮਨਾਉਣ ਦੀ ਸ਼ੁਰੂਆਤ ਤੇ ਕਿਉਂ ਮਨਾਇਆ ਜਾਂਦਾ ਹੈ ਇਹ ਤਿਉਹਾਰ

ਹਿੰਦੂਆਂ ਦੇ ਪ੍ਰਮੁੱਖ ਤਿਉਹਾਰਾਂ ਵਿਚੋਂ ਭਾਈ ਦੂਜ (Bhai Dooj) ਦਾ ਵੀ ਬਹੁਤ ਮਹੱਤਵ ਹੈ। ਦੀਵਾਲੀ ਤੋਂ 2 ਦਿਨ ਬਾਅਦ ਭਾਈਦੂਜ ਦਾ ਤਿਉਹਾਰ ਆਉਂਦਾ ਹੈ, ਇਸ ਦਿਨ ਭੈਣ ਆਪਣੇ ਭਰਾ ਨੂੰ ਤਿਲਕ ਲਗਾਉਂਦੀ ਹੈ ਅਤੇ ਯਮਰਾਜ ਨੂੰ ਹੱਥ ਜੋੜ ਕੇ ਉਸ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀ ਹੈ।

By  Pushp Raj November 14th 2023 07:55 PM

Bhai Dooj 2023: ਹਿੰਦੂਆਂ ਦੇ ਪ੍ਰਮੁੱਖ ਤਿਉਹਾਰਾਂ ਵਿਚੋਂ ਭਾਈ ਦੂਜ  (Bhai Dooj) ਦਾ ਵੀ ਬਹੁਤ ਮਹੱਤਵ ਹੈ। ਦੀਵਾਲੀ ਤੋਂ 2 ਦਿਨ ਬਾਅਦ ਭਾਈਦੂਜ ਦਾ ਤਿਉਹਾਰ ਆਉਂਦਾ ਹੈ, ਇਸ ਦਿਨ ਭੈਣ ਆਪਣੇ ਭਰਾ ਨੂੰ ਤਿਲਕ ਲਗਾਉਂਦੀ ਹੈ ਅਤੇ ਯਮਰਾਜ ਨੂੰ ਹੱਥ ਜੋੜ ਕੇ ਉਸ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀ ਹੈ।


 ਸਕੰਦਪੁਰਾਣ ਵਿੱਚ ਲਿਖਿਆ ਹੈ ਕਿ ਇਸ ਦਿਨ ਯਮਰਾਜ ਨੂੰ ਖੁਸ਼ ਕਰਨ ਲਈ ਖਾਸ ਪੂਜਾ ਕੀਤੀ ਜਾਂਦੀ ਹੈ।  ਪੂਜਾ ਕਰਨ ਵਾਲੇ ਮਨਚਾਹੇ ਫਲ ਪ੍ਰਾਪਤ ਕਰਦੇ ਹਨ। ਇਸ ਵਾਰ ਇਹ ਤਿਉਹਾਰ 15 ਨਵੰਬਰ ਨੂੰ ਮਨਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਦੇ ਤਿਉਹਾਰ  ਦੇ ਪਿੱਛੇ ਇੱਕ ਮਿਥਿਹਾਸਕ ਕਹਾਣੀ ਹੈ।

ਸਕੰਦਪੁਰਾਣ ਦੀ ਕਥਾ ਦੇ ਮੁਤਾਬਕ, ਭਗਵਾਨ ਸੂਰਜ ਅਤੇ ਉਨ੍ਹਾਂ ਦੀ ਪਤਨੀ ਸੰਧਿਆ ਦੇ ਦੋ ਬੱਚੇ ਸਨ, ਪੁੱਤਰ ਯਮਰਾਜ ਅਤੇ ਧੀ ਯਮੁਨਾ। ਯਮ ਪਾਪੀਆਂ ਨੂੰ ਸਜ਼ਾ ਦਿੰਦੇ ਸਨ। ਯਮੁਨਾ ਦਿਲ ਦੀ ਸ਼ੁੱਧ ਸੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇਖ ਕੇ ਦੁਖੀ ਹੁੰਦੀ ਸੀ, ਇਸ ਲਈ ਉਹ ਗਊਲੋਕ 'ਚ ਰਹਿੰਦੀ ਸੀ। ਇੱਕ ਦਿਨ ਜਦੋਂ ਭੈਣ ਯਮੁਨਾ ਨੇ ਭਰਾ ਯਮਰਾਜ ਨੂੰ ਗਊਲੋਕ ਵਿੱਚ ਭੋਜਨ ਕਰਨ ਲਈ ਸੱਦਾ ਦਿੱਤਾ ਤਾਂ ਯਮ ਨੇ ਆਪਣੀ ਭੈਣ ਦੇ ਘਰ ਜਾਣ ਤੋਂ ਪਹਿਲਾਂ ਨਰਕ ਵਾਸੀਆਂ ਨੂੰ ਮੁਕਤ ਕਰ ਦਿੱਤਾ। 


 ਹੋਰ ਪੜ੍ਹੋ: ਗੁਰਨਾਮ ਭੁੱਲਰ ਦੀ ਫ਼ਿਲਮ "ਪਰਿੰਦਾ ਪਾਰ ਗਿਆ" ਦਾ  ਟ੍ਰੇਲਰ ਹੋਇਆ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

ਭਰਾ-ਭੈਣ ਦੇ ਘਰ ਕਿਉਂ ਕਰਦਾ ਹੈ ਭੋਜਨ  

ਜੋਤਸ਼ੀ  ਤੇ ਸ਼ਾਸਤਰ ਮਹਿਰਾਂ ਮੁਤਾਬਕ  ਜੇਕਰ ਕੋਈ ਭਰਾ ਭਾਈ ਦੂਜ ਦੇ ਦਿਨ ਆਪਣੀ ਭੈਣ ਦੇ ਘਰ ਜਾ ਕੇ ਭੋਜਨ ਕਰੇ ਤਾਂ ਉਹ ਅਕਾਲ ਮੌਤ ਤੋਂ ਬਚ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਭੈਣ-ਭਰਾ ਇਸ ਤਿਉਹਾਰ ਨੂੰ ਪੂਰੀ ਰੀਤੀ-ਰਿਵਾਜਾਂ ਨਾਲ ਮਨਾਉਂਦੇ ਹਨ ਤਾਂ ਉਨ੍ਹਾਂ ਦੀ ਦੁਰਘਟਨਾ ਵਿੱਚ ਮੌਤ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਇਸ ਦੇ ਨਾਲ ਹੀ, ਭਾਈ ਦੂਜ ਮਨਾਉਣ ਨਾਲ, ਭੈਣਾਂ ਅਤੇ ਭਰਾਵਾਂ ਵਿਚਾਲੇ ਆਪਸੀ ਰਿਸ਼ਤੇ ਤੇ ਪਿਆਰ ਵਧਦਾ ਹੈ।  


Related Post