Bhai Dooj 2023 Date: 14 ਜਾਂ 15 ਨੂੰ, ਜਾਣੋ ਕਦੋ ਮਨਾਇਆ ਜਾਵੇਗਾ ਭਾਈ ਦੂਜ ਦਾ ਤਿਉਹਾਰ ਤੇ ਇਸ ਦਾ ਸ਼ੁੱਭ ਮੁਹੂਰਤ
ਹਿੰਦੂ ਧਰਮ 'ਚ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਰੀਕ ਨੂੰ ਭਾਈ ਦੂਜ ਮਨਾਈ ਜਾਂਦੀ ਹੈ। ਇਸ ਦਿਨ ਭੈਣ ਆਪਣੇ ਭਰਾ ਦੀ ਲੰਬੀ ਉਮਰ ਤੇ ਸੁੱਖ ਦੀ ਕਾਮਨਾ ਕਰਦੇ ਹੋਏ ਭਰਾ ਨੂੰ ਟਿੱਕਾ ਲਗਾਉਦੀ ਹੈ। ਇਸ ਦਿਨ ਨੂੰ ਰੱਖੜੀ ਵਾਂਗ ਹੀ ਮਨਾਇਆ ਜਾਂਦਾ ਹੈ।
Bhai Dooj 2023: ਹਿੰਦੂ ਧਰਮ 'ਚ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਰੀਕ ਨੂੰ ਭਾਈ ਦੂਜ ਮਨਾਈ ਜਾਂਦੀ ਹੈ। ਇਸ ਦਿਨ ਭੈਣ ਆਪਣੇ ਭਰਾ ਦੀ ਲੰਬੀ ਉਮਰ ਤੇ ਸੁੱਖ ਦੀ ਕਾਮਨਾ ਕਰਦੇ ਹੋਏ ਭਰਾ ਨੂੰ ਟਿੱਕਾ ਲਗਾਉਦੀ ਹੈ। ਇਸ ਦਿਨ ਨੂੰ ਰੱਖੜੀ ਵਾਂਗ ਹੀ ਮਨਾਇਆ ਜਾਂਦਾ ਹੈ।
ਭਾਈ ਦੂਜ ਦੇ ਤਿਉਹਾਰ ਨੂੰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਧਾ ਹੈ। ਭਾਈ ਦੂਜ ਵਾਲੇ ਦਿਨ ਭਰਾ ਨੂੰ ਟਿੱਕਾ ਲਾਉਣ ਦਾ ਖ਼ਾਸ ਮਹੱਤਵ ਹੁੰਦਾ ਹੈ। ਧਾਰਮਿਕ ਮਾਨਤਾਵਾਂ ਮੁਤਾਬਕ ਇਸ ਦਿਨ ਯਮਰਾਜ ਤੇ ਯਮੁਨਾ ਜੀ ਦੀ ਪੂਜਾ ਕਰਨ ਨਾਲ ਕਿਸੇ ਵੀ ਵਿਅਕਤੀ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।
ਇਸ ਦਿਨ ਭੈਂਣ ਆਪਣੇ ਭਰਾ ਨੂੰ ਰੋਲੀ ਬੰਨ ਕੇ ਟਿੱਕਾ ਲਗਾ ਕੇ ਉਸ ਦੇ ਸੁਖੀ ਜੀਵਨ ਤੇ ਲੰਮੀ ਉਮਰ ਲਈ ਪਰਮਾਤਮਾ ਕੋਲੋ ਅਰਦਾਸ ਕਰਦੀ ਹੈ। ਭਰਾ ਆਪਣੀਆਂ ਭੈਣਾਂ ਤੋਂ ਅਸ਼ੀਰਵਾਦ ਲੈ ਕੇ ਜੀਵਨ ਭਰ ਉਨ੍ਹਾਂ ਦੀ ਰੱਖਿਆ ਦਾ ਵਾਅਦਾ ਕਰਦੇ ਹਨ।
ਕਦੋਂ ਮਨਾਇਆ ਜਾਵੇਗਾ ਭਾਈ ਦੂਜ 14 ਜਾਂ 1 5 ਨਵੰਬਰ ?
ਪੰਚਾਗ ਮੁਤਾਬਕ, ਇਸ ਸਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਰੀਕ ਦੀ ਸ਼ੁਰੂਆਤ 14 ਨਵੰਬਰ ਨੂੰ ਦੁਪਹਿਰ 2:35 ਮਿੰਟ 'ਤੇ ਹੋਵੇਗੀ ਅਤੇ 15 ਨਵੰਬਰ ਨੂੰ ਰਾਤ 1:47 ਮਿੰਟ 'ਤੇ ਖਤਮ ਹੋ ਜਾਵੇਗੀ | ਉਦੈ ਤਰੀਕ ਅਨੁਸਾਰ, 15 ਨਵੰਬਰ ਨੂੰ ਭਾਈ ਦੂਜ ਮਨਾਈ ਜਾਵੇਗੀ ਅਤੇ 14 ਨਵੰਬਰ ਨੂੰ ਦੁਪਹਿਰ 12:00 ਵਜੇ ਤੋਂ ਬਾਅਦ ਭੈਣਾ ਆਪਣੇ ਭਰਾਵਾਂ ਨੂੰ ਟਿੱਕਾ ਲਗਾ ਸਕਦੀਆਂ ਹਨ।
ਭਾਈ ਦੂਜ ਦਾ ਸ਼ੁੱਭ ਮਹੂਰਤ
ਹਿੰਦੂ ਪੰਚਾਗ ਅਨੁਸਾਰ, 14 ਨਵੰਬਰ ਨੂੰ ਦੁਪਹਿਰ 1:12 ਮਿੰਟ ਤੋਂ ਲੈ ਕੇ 3:15 ਮਿੰਟ ਤੱਕ ਭਰਾ ਨੂੰ ਟਿੱਕਾ ਲਗਾਉਣ ਦਾ ਸ਼ੁੱਭ ਮਹੂਰਤ ਰਹੇਗਾ। ਦੂਜੇ ਪਾਸੇ, 15 ਨਵੰਬਰ ਨੂੰ ਸਵੇਰੇ 10:40 ਮਿੰਟ ਤੋਂ ਲੈ ਕੇ ਦੁਪਹਿਰ 12:00 ਵਜੇ ਤੱਕ ਭਰਾ ਨੂੰ ਟਿੱਕਾ ਲਗਾਉਣ ਦਾ ਸ਼ੁੱਭ ਮਹੂਰਤ ਹੈ।
ਹੋਰ ਪੜ੍ਹੋ: Anushka Sharma: ਦੀਵਾਲੀ ਪਾਰਟੀ ਦੌਰਾਨ ਨਜ਼ਰ ਆਇਆ ਅਨੁਸ਼ਕਾ ਸ਼ਰਮਾ ਦੇ ਬੇਬੀ ਬੰਪ, ਵੀਡੀਓ ਹੋਈ ਵਾਇਰਲ
ਭਾਈ ਦੂਜ ਦੇ ਦਿਨ ਭਰਾ ਨੂੰ ਪੂਰਬ ਜਾਂ ਉੱਤਰ ਦਿਸ਼ਾ ਵੱਲ ਖੜ੍ਹਾਂ ਕਰਕੇ ਰੋਲੀ ਅਤੇ ਅਕਸ਼ਤ ਦਾ ਟਿੱਕਾ ਲਗਾਓ। ਟਿੱਕਾ ਲਗਾਉਂਦੇ ਸਮੇਂ ਭਰਾ ਦੇ ਸਿਰ 'ਤੇ ਰੁਮਾਲ ਜਾਂ ਕੋਈ ਕੱਪੜਾ ਰੱਖ ਦਿਓ। ਟਿੱਕਾ ਲਗਾਉਣ ਤੋਂ ਬਾਅਦ ਭਰਾਵਾਂ ਨੂੰ ਆਪਣੀਆਂ ਭੈਣਾ ਤੋਂ ਆਸ਼ੀਰਵਾਦ ਲੈਣਾ ਚਾਹੀਦਾ ਹੈ। ਮੰਨਿਆਂ ਜਾਂਦਾ ਹੈ ਕਿ ਭੈਣਾ ਨੂੰ ਭਾਈ ਦੂਜ ਦੇ ਦਿਨ ਭਰਾ ਨੂੰ ਟਿੱਕਾ ਲਗਾਉਣ ਤੋਂ ਪਹਿਲਾ ਭੋਜਨ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਹੀ ਭਰਾਵਾਂ ਨੂੰ ਵੀ ਆਪਣੀ ਭੈਣਾਂ ਦਾ ਸਨਮਾਨ ਕਰਨਾ ਚਾਹੀਦਾ ਹੈ।