Baisakhi 2023: ਵਿਸਾਖੀ ਦੇ ਤਿਉਹਾਰ 'ਤੇ ਇਨ੍ਹਾਂ ਮਸ਼ਹੂਰ ਗੁਰਦੁਆਰਿਆਂ ਦੇ ਕਰੋ ਦਰਸ਼ਨ
ਵਿਸਾਖੀ ਦਾ ਤਿਉਹਾਰ ਇਸ ਸਾਲ 13 ਅਪ੍ਰੈਲ ਨੂੰ ਮਨਾਇਆ ਜਾਵੇਗਾ। ਇਹ ਤਿਉਹਾਰ ਸਿੱਖ ਕੌਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਤੁਸੀਂ ਇਸ ਸਾਲ ਇਨ੍ਹਾਂ ਮਸ਼ਹੂਰ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਸ਼ੁਰੂਆਤ ਕਰਦ ਸਕਦੇ ਹੋ।
Famous gurdwaras visit on Baisakhi: ਵਿਸਾਖੀ ਦਾ ਤਿਉਹਾਰ 1699 ਵਿੱਚ ਗੁਰੂ ਗੋਬਿੰਦ ਸਿੰਘ ਦੇ ਅਧੀਨ ਯੋਧਿਆਂ ਦੇ ਖਾਲਸਾ ਪੰਥ ਦੀ ਸਥਾਪਨਾ ਦੀ ਯਾਦ ਦਿਵਾਉਂਦਾ ਹੈ। ਇਸ ਦੌਰਾਨ, ਹਿੰਦੂ ਇਸ ਦਿਨ ਧਰਤੀ ਉੱਤੇ ਦੇਵੀ ਗੰਗਾ ਦੇ ਉਤਰਨ ਦਾ ਜਸ਼ਨ ਮਨਾਉਂਦੇ ਹਨ। ਉਸ ਦੇ ਸਨਮਾਨ ਵਿੱਚ, ਲੋਕ ਗੰਗਾ ਨਦੀ ਦੇ ਕਿਨਾਰੇ ਪਵਿੱਤਰ ਇਸ਼ਨਾਨ ਲਈ ਇਕੱਠੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਗੁਰਦੁਆਰਿਆਂ ਬਾਰੇ ਦੱਸਾਂਗੇ ਜਿੱਥੇ ਜਾ ਕੇ ਤੁਸੀਂ ਆਪਣੇ ਇਸ ਖ਼ਾਸ ਦਿਨ ਦੀ ਚੰਗੀ ਸ਼ੁਰੂਆਤ ਕਰ ਸਕਦੇ ਹੋ।
ਵਿਸਾਖੀ ਵਾਲੇ ਦਿਨ ਵੰਡੀ ਗਿਣਤੀ 'ਚ ਸੰਗਤਾਂ ਤਿਉਹਾਰ ਮਨਾਉਣ ਲਈ, ਗੁਰਦੁਆਰਿਆਂ ਵਿੱਚ ਜਾਂਦੀਆਂ ਹਨ। ਲੋਕ ਗੁਰੂ ਘਰ ਨਤਮਸਤਕ ਹੋ ਕੇ ਅਸ਼ੀਰਵਾਦ ਲੈਂਦੇ ਹਨ ਅਤੇ ਨਗਰ ਕੀਰਤਨ ਵਿੱਚ ਹਿੱਸਾ ਲੈਂਦੇ ਹਨ। ਇਸ ਦਿਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ ਤੇ ਸੰਗਤਾਂ ਨੂੰ ‘ਕੜਾਹ ਪ੍ਰਸ਼ਾਦ’ ਵੰਡਿਆ ਜਾਂਦਾ ਹੈ।
ਜਾਣੋ ਵਿਸਾਖੀ ਮੌਕੇ ਤੁਸੀਂ ਕਿਹੜੇ-ਕਿਹੜੇ ਗੁਰਦੁਆਰਿਆਂ ਦੇ ਦਰਸ਼ਨ ਕਰ ਸਕਦੇ ਹੋ
1. ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple)
ਗੋਲਡਨ ਟੈਂਪਲ, ਜਿਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਕਿਹਾ ਜਾਂਦਾ ਹੈ, ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਹੈ। ਇਹ ਅੰਮ੍ਰਿਤਸਰ ਵਿੱਚ ਸਥਿਤ ਹੈ। ਇਹ ਪੂਰੀ ਤਰ੍ਹਾਂ ਸੁਨਹਿਰੀ ਗੁੰਬਦ ਲਈ ਮਸ਼ਹੂਰ ਹੈ।
2. ਗੁਰਦੁਆਰਾ ਸ੍ਰੀ ਬੰਗਲਾ ਸਾਹਿਬ (Gurdwara Bangla Sahib)
ਦਿੱਲੀ 'ਚ ਸਥਿਤ ਸਿੱਖ ਤੀਰਥ ਸਥਾਨਾਂ ਵਿੱਚੋਂ ਇੱਕ, ਸ੍ਰੀ ਬੰਗਲਾ ਸਾਹਿਬ ਅਸ਼ੋਕ ਰੋਡ 'ਤੇ ਕਨਾਟ ਪਲੇਸ ਦੇ ਨੇੜੇ ਸਥਿਤ ਹੈ। ਇਹ ਆਪਣੀ ਸੁੰਦਰ ਆਰਕੀਟੈਕਚਰ ਅਤੇ ਸ਼ਾਂਤੀਪੂਰਨ ਮਾਹੌਲ ਲਈ ਜਾਣਿਆ ਜਾਂਦਾ ਹੈ।
3. ਸ੍ਰੀ ਹਜ਼ੂਰ ਸਾਹਿਬ ( Hazur Sahib)
ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੁਆਰਾ 1832 ਅਤੇ 1837 ਦੇ ਵਿਚਕਾਰ ਬਣਾਇਆ ਗਿਆ ਸੀ। ਇਹ ਮਹਾਰਾਸ਼ਟਰ, ਭਾਰਤ ਦੇ ਨਾਂਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਹੈ। ਇਹ ਉਹ ਸਥਾਨ ਹੈ ਜਿੱਥੇ ਦਸ਼ਮ ਪਿਤਾ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਖ਼ਰੀ ਸਾਹ ਲਏ ਸਨ।
4. ਸ੍ਰੀ ਪਾਉਂਟਾ ਸਾਹਿਬ ( Paonta Sahib)
ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਹ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਗੁਰਦੁਆਰੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੀ ਗਈ ਸ਼ੁੱਧ ਸੋਨੇ ਦੀ ਇੱਕ ਪਾਲਕੀ ਵੀ ਮੌਜੂਦ ਹੈ ਜੋ ਕਿ ਆਕਰਸ਼ਨ ਦਾ ਕੇਂਦਰ ਹੈ।
5. ਤਖ਼ਤ ਸ੍ਰੀ ਪਟਨਾ ਸਾਹਿਬ (Patna Sahib)
ਤਖ਼ਤ ਸ੍ਰੀ ਪਟਨਾ ਸਾਹਿਬ, ਜਿਸ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ। ਇਹ ਆਪਣੀ ਧਾਰਮਿਕ ਮਹੱਤਤਾ ਅਤੇ ਸੁੰਦਰ ਆਰਕੀਟੈਕਚਰ ਲਈ ਜਾਣਿਆ ਜਾਂਦਾ ਹੈ। ਇਹ ਪਟਨਾ, ਬਿਹਾਰ ਵਿੱਚ ਸਥਿਤ ਹੈ।
6. ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ (Gurdwara Shri Hemkund Sahib)
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਹਿਮਾਲੀਅਨ ਖੇਤਰ ਵਿੱਚ ਸਥਿਤ ਇੱਕ ਉੱਚੀ ਉਚਾਈ ਵਾਲਾ ਗੁਰਦੁਆਰਾ ਹੈ। ਇਹ ਅਸਥਾਨ ਇੱਕ ਸੁੰਦਰ ਗਲੇਸ਼ੀਅਰ ਝੀਲ ਅਤੇ ਸੱਤ ਪਹਾੜੀ ਚੋਟੀਆਂ ਨਾਲ ਘਿਰਿਆ ਹੋਇਆ ਹੈ। ਅਸਥਾਨ ਦੇ ਆਲੇ ਦੁਆਲੇ ਦੀਆਂ ਸੱਤ ਚੋਟੀਆਂ ਆਪਣੀ ਚੱਟਾਨ 'ਤੇ ਨਿਸ਼ਾਨ ਸਾਹਿਬ ਨੂੰ ਸਜਾਉਂਦੀਆਂ ਹਨ ਅਤੇ ਰੂਹਾਨੀਅਤ ਅਤੇ ਸਦਭਾਵਨਾ ਦਾ ਸਥਾਨ ਹਨ।