India Vs Pakistan: ਭਾਰਤੀ ਟੀਮ ਦਾ ਸਮਰਥਨ ਕਰਨ ਲਈ ਅਹਿਮਦਾਬਾਦ ਪਹੁੰਚੇ ਅਨੁਸ਼ਕਾ ਸ਼ਰਮਾ ਤੇ ਸਚਿਨ ਤੇਂਦੁਲਕਰ, ਫੈਨਜ਼ ਕਰ ਰਹੇ ਤਾਰੀਫ
ICC ਵਿਸ਼ਵ ਕੱਪ 2023 ਦਾ 12ਵਾਂ ਮੈਚ ਅੱਜ 14 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਹੋਣ ਜਾ ਰਿਹਾ ਹੈ। ਇਹ ਮੈਚ ਪੂਰੇ ਦੇਸ਼ ਵਾਸੀਆਂ ਲਈ ਬਹੁਤ ਖਾਸ ਹੈ ਕਿਉਂਕਿ ਇਹ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ। ਅਜਿਹੇ 'ਚ ਇਸ ਹਾਈ ਵੋਲਟੇਜ ਮੁਕਾਬਲੇ 'ਚ ਕਈ ਵੱਡੀਆਂ ਹਸਤੀਆਂ ਵੀ ਹਿੱਸਾ ਲੈਣ ਜਾ ਰਹੀਆਂ ਹਨ।
India Vs Pak: ICC ਵਿਸ਼ਵ ਕੱਪ 2023 ਦਾ 12ਵਾਂ ਮੈਚ ਅੱਜ 14 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਹੋਣ ਜਾ ਰਿਹਾ ਹੈ। ਇਹ ਮੈਚ ਪੂਰੇ ਦੇਸ਼ ਵਾਸੀਆਂ ਲਈ ਬਹੁਤ ਖਾਸ ਹੈ ਕਿਉਂਕਿ ਇਹ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ। ਅਜਿਹੇ 'ਚ ਇਸ ਹਾਈ ਵੋਲਟੇਜ ਮੁਕਾਬਲੇ 'ਚ ਕਈ ਵੱਡੀਆਂ ਹਸਤੀਆਂ ਵੀ ਹਿੱਸਾ ਲੈਣ ਜਾ ਰਹੀਆਂ ਹਨ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਟੀਮ ਇੰਡੀਆ ਨੂੰ ਸਪੋਰਟ ਕਰਨ ਪਹੁੰਚੀ ਹੈ। ਹਾਲ ਹੀ 'ਚ ਉਨ੍ਹਾਂ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਅਭਿਨੇਤਰੀ ਨੂੰ ਸਖਤ ਸੁਰੱਖਿਆ ਵਿਚਕਾਰ ਏਅਰਪੋਰਟ ਤੋਂ ਬਾਹਰ ਨਿਕਲਦੇ ਦੇਖਿਆ ਗਿਆ।
ਅਹਿਮਦਾਬਾਦ ਜਾਂਦੇ ਹੋਏ ਉਹ ਫਲਾਈਟ 'ਚ ਟੀਮ ਇੰਡੀਆ ਦੇ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਦਿਨੇਸ਼ ਕਾਰਤਿਕ ਨੂੰ ਵੀ ਮਿਲੀ। ਕਾਰਤਿਕ ਨੇ ਇਸ ਦੀ ਇਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਟੀਮ ਇੰਡੀਆ ਨੂੰ ਸਪੋਰਟ ਕਰਨ ਪਹੁੰਚੇ ਸਚਿਨ ਤੇਂਦੁਲਕਰ
ਦੱਸ ਦੇਈਏ ਕਿ ਸਚਿਨ ਤੇਂਦੁਲਕਰ ਵੀ ਸਵੇਰ ਦੀ ਫਲਾਈਟ ਰਾਹੀਂ ਅਹਿਮਦਾਬਾਦ ਪਹੁੰਚ ਚੁੱਕੇ ਹਨ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਵੀਡੀਓ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਸਚਿਨ ਨੇ ਕਿਹਾ, 'ਮੈਂ ਇੱਥੇ ਟੀਮ ਇੰਡੀਆ ਨੂੰ ਸਪੋਰਟ ਕਰਨ ਲਈ ਆਇਆ ਹਾਂ। ਉਮੀਦ ਹੈ, ਸਾਨੂੰ ਉਹ ਨਤੀਜਾ ਮਿਲੇਗਾ ਜੋ ਅਸੀਂ ਸਾਰੇ ਚਾਹੁੰਦੇ ਹਾਂ।
#WATCH | Gujarat: Upon reaching Ahmedabad for the India Vs Pakistan ICC Cricket World Cup match today, Former Indian Cricketer Sachin Tendulkar says, "I am here to support the team. Hopefully, we will get the result we all want..." pic.twitter.com/SYgsUiFV0D
— ANI (@ANI) October 14, 2023ਹੋਰ ਪੜ੍ਹੋ: Viral Video: ਸਾਲਾਂ ਬਾਅਦ ਰਾਜ ਕੁੰਦਰਾ ਨੇ ਹਟਾਇਆ ਮਾਸਕ, ਉਰਫੀ ਜਾਵੇਦ ਨਾਲ ਵਾਇਰਲ ਹੋਈ ਵੀਡੀਓ
ਇਹ ਮੈਚ ਹਰ ਪੱਖੋਂ ਮਨੋਰੰਜਕ ਹੋਣ ਵਾਲਾ ਹੈ। ਭਾਰਤ-ਪਾਕਿਸਤਾਨ ਮੈਚ ਦੌਰਾਨ ਅਰਿਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਸ਼ੰਕਰ ਮਹਾਦੇਵਨ ਵੀ ਨਰਿੰਦਰ ਮੋਦੀ ਸਟੇਡੀਅਮ 'ਚ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।