ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਹਸਪਾਤਲ 'ਚ ਦਾਖਲ, ਜਾਣੋ ਅਦਾਕਾਰ ਦਾ ਹੈਲਥ ਅਪਡੇਟ
Amitabh Bachchan Hospitalised: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ (Amitabh Bachchan) ਨੂੰ ਲੈ ਕੇ ਹਾਲ ਹੀ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਹੀ ਅਮਿਤਾਭ ਬੱਚਨ ਦੀ ਐਂਜੀਓਪਲਾਸਟੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ 81 ਸਾਲਾ ਅਦਾਕਾਰ ਨੂੰ ਸ਼ੁੱਕਰਵਾਰ ਸਵੇਰੇ 6 ਵਜੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਅਮਿਤਾਭ ਬੱਚਨ ਦੀ ਐਂਜੀਓਪਲਾਸਟੀ ਕਰਵਾਈ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ 81 ਸਾਲਾ ਅਦਾਕਾਰ ਨੂੰ ਮੋਢੇ ਦੀ ਸਮੱਸਿਆ ਕਾਰਨ ਸ਼ੁੱਕਰਵਾਰ ਸਵੇਰੇ 6 ਵਜੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਇਸ ਮਾਮਲੇ 'ਚ ਅਮਿਤਾਭ ਬੱਚਨ ਜਾਂ ਉਨ੍ਹਾਂ ਦੀ ਟੀਮ ਵਲੋਂ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਅਭਿਨੇਤਾ ਦੀ ਹਾਲਤ ਸਥਿਰ ਹੈ।
T 4950 - in gratitude ever ..
ਇਨ੍ਹੀਂ ਦਿਨੀਂ ਅਮਿਤਾਭ ਬੱਚਨ ਆਪਣੀ ਸਿਹਤ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਉਸ ਦੀ ਲੱਤ 'ਤੇ ਸੱਟ ਲੱਗੀ ਸੀ। ਅੱਜ ਖਬਰ ਆ ਰਹੀ ਹੈ ਕਿ ਉਨ੍ਹਾਂ ਨੂੰ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਸਭ ਦੇ ਵਿਚਕਾਰ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਟਵੀਟ ਵੀ ਕੀਤਾ ਹੈ। ਅਦਾਕਾਰ ਨੇ ਆਪਣੇ ਟਵੀਟ 'ਚ ਲਿਖਿਆ, 'ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ'। ਅਮਿਤਾਭ ਦੇ ਟਵੀਟ ਨੂੰ ਪੜ੍ਹ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਭਿਨੇਤਾ ਸ਼ਾਇਦ ਅਪਰੇਸ਼ਨ ਤੋਂ ਬਾਅਦ ਆਪਣੇ ਸ਼ੁਭਚਿੰਤਕਾਂ ਦਾ ਧੰਨਵਾਦ ਕਰ ਰਹੇ ਹਨ।
ਅਮਿਤਾਭ ਬੱਚਨ ਨੇ ਹਾਲ ਹੀ 'ਚ ਆਪਣੇ ਪੈਰ ਦੀ ਨਾੜ ਕੱਟੇ ਜਾਣ ਦੀ ਜਾਣਕਾਰੀ ਦਿੱਤੀ ਸੀ। ਅਜੇ ਤੱਕ ਅਦਾਕਾਰ ਜਾਂ ਹਸਪਤਾਲ ਦੀ ਟੀਮ ਵੱਲੋਂ ਐਂਜੀਓਪਲਾਸਟੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਰੁਟੀਨ ਚੈਕਅੱਪ ਲਈ ਹਸਪਤਾਲ ਗਏ ਸਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਹੋਰ ਪੜ੍ਹੋ: ਭਾਰਤ ਸਰਕਾਰ ਦਾ ਵੱਡਾ ਐਕਸ਼ਨ, ਜਾਣੋ ਕਿਉਂ 18 OTT ਪਲੇਟਫਾਰਮ 'ਤੇ ਲੱਗੀ ਪਾਬੰਦੀ
ਅਮਿਤਾਭ ਬੱਚਨ ਅਕਸਰ ਫਿਲਮਾਂ ਦੇ ਸੈੱਟ 'ਤੇ ਜ਼ਖਮੀ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਉਹ ਆਪਣੀ ਫਿਲਮ 'ਕੁਲੀ' ਦੇ ਸੈੱਟ 'ਤੇ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ 2018 ਦੀ ਫਿਲਮ 'ਠਗਸ ਆਫ ਹਿੰਦੋਸਤਾਨ' 'ਚ ਐਕਸ਼ਨ ਸੀਨ ਕਰਦੇ ਸਮੇਂ ਉਨ੍ਹਾਂ ਦੇ ਮੋਢੇ 'ਤੇ ਸੱਟ ਲੱਗ ਗਈ ਸੀ। ਉਦੋਂ ਤੋਂ ਅਭਿਨੇਤਾ ਨੂੰ ਮੋਢੇ ਦੇ ਦਰਦ ਤੋਂ ਪੀੜਤ ਦੱਸਿਆ ਜਾਂਦਾ ਹੈ। ਅਮਿਤਾਭ ਬੱਚਨ ਦੇ ਪਰਿਵਾਰ ਤੋਂ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਤੱਕ, ਅਭਿਨੇਤਾ ਆਪਣੀ ਸਿਹਤ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦੇ ਹਨ।