Gigi Hadid: ਅਮਰੀਕਾ ਦੀ ਇਸ ਸੁਪਰ ਮਾਡਲ ਨੂੰ ਅਮਰੀਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਸੁਪਰਮਾਡਲ ਤੇ ਹਾਲੀਵੁੱਡ ਐਕਟਰਸ Gigi Hadid ਹਮੇਸ਼ਾ ਆਪਣੇ ਸਟਾਈਲ ਸਟੇਟਮੈਂਟ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ, ਪਰ ਹਾਲ ਹੀ 'ਚ ਸੁਪਰ ਮਾਡਲ ਆਪਣੀ ਗ੍ਰਿਫ਼ਤਾਰੀ ਨੂੰ ਲੈ ਕੇ ਸੁਰਖੀਆਂ 'ਚ ਹੈ। ਹਲਾਂਕਿ ਅਦਾਕਾਰ ਨੂੰ ਜੁਰਮਾਨਾ ਭੁਗਤਾਨ ਕਰਨ 'ਤੇ ਰਿਹਾਅ ਕਰ ਦਿੱਤਾ ਗਿਆ ਹੈ।

Gigi Hadid Arrested: ਅਮਰੀਕਾ ਦੀ ਸੁਪਰ ਮਾਡਲ ਅਤੇ ਹਾਲੀਵੁੱਡ ਐਕਟਰਸ Gigi Hadid ਨੂੰ ਕੌਣ ਨਹੀਂ ਜਾਣਦਾ। ਐਕਟਰਸ ਆਪਣੇ ਸਟਾਈਲ ਸਟੇਟਮੈਂਟ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਇਸ ਦੇ ਨਾਲ ਹੀ ਹੁਣ ਇੱਕ ਵਾਰ ਫਿਰ ਗਿਗੀ ਹਦੀਦ ਲਾਈਮਲਾਈਟ ਵਿੱਚ ਹਨ। ਦਰਅਸਲ, ਐਕਟਰਸ ਗਿਗੀ ਹਦੀਦ ਨੂੰ ਭੰਗ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਨਸ਼ੀਲੇ ਪਦਾਰਥਾਂ ਸਣੇ ਫੜੀ ਗਈ ਗਿਗੀ ਹਦੀਦ
ਰਿਪੋਰਟਾਂ ਮੁਤਾਬਕ ਸੁਪਰਮਾਡਲ ਕੇਮੈਨ ਆਈਲੈਂਡਜ਼ ‘ਚ ਛੁੱਟੀਆਂ ਮਨਾ ਕੇ ਵਾਪਸ ਆ ਰਹੀ ਸੀ, ਜਦੋਂ ਕਸਟਮ ਵਿਭਾਗ ਨੇ ਉਸ ਨੂੰ ਉਸ ਦੇ ਸਮਾਨ ‘ਚ ਨਸ਼ੀਲੇ ਪਦਾਰਥਾਂ ਸਮੇਤ ਫੜਿਆ। ਦੱਸ ਦੇਈਏ ਕਿ ਇਹ ਘਟਨਾ ਪਿਛਲੇ ਹਫ਼ਤੇ ਦੀ ਹੈ। ਘਟਨਾ ਤੋਂ ਤੁਰੰਤ ਬਾਅਦ ਗਿਗੀ ਨੂੰ ਵੀ ਜ਼ਮਾਨਤ ਮਿਲ ਗਈ ਤੇ ਬਾਅਦ ਵਿਚ ਜ਼ਮਾਨਤ ‘ਤੇ ਰਿਹਾਅ ਹੋ ਗਿਆ।
ਜ਼ਮਾਨਤ ‘ਤੇ ਕੀਤਾ ਰਿਹਾਅ
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਸਟਮ ਅਧਿਕਾਰੀਆਂ ਨੇ ਗਿਗੀ ਦੇ ਸਮਾਨ ਦੀ ਸਕੈਨਿੰਗ ਕੀਤੀ ਤਾਂ ਉਨ੍ਹਾਂ ਨੂੰ ਗਾਂਜਾ ਮਿਲਿਆ। ਮਾਡਲ-ਐਕਟਰਸ ਨੂੰ ਫਿਰ ਭੰਗ ਰੱਖਣ ਤੇ ਦਰਾਮਦ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 12 ਜੁਲਾਈ, 2023 ਨੂੰ ਗਿਗੀ ਅਤੇ ਉਸਦਾ ਦੋਸਤ ਮੈਕਕਾਰਥੀ ਸਮਰੀ ਅਦਾਲਤ ਵਿੱਚ ਪੇਸ਼ ਹੋਏ ਤੇ ਅਧਿਕਾਰੀਆਂ ਨੇ ਇਲਜ਼ਾਮਾਂ ਲਈ ਦੋਸ਼ੀ ਮੰਨਿਆ। ਗਿਗੀ ਅਤੇ ਉਸਦੇ ਦੋਸਤ ਮੈਕਕਾਰਥੀ ਨੂੰ ਇਸ ਦੋਸ਼ ਲਈ $1,000 ਦਾ ਜੁਰਮਾਨਾ ਲਗਾਇਆ ਗਿਆ ਤੇ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ।
ਹੋਰ ਪੜ੍ਹੋ: ਅਨਮੋਲ ਕਵਾਤਰਾ ਨੂੰ ਮਿਲਿਆ ਭਗਤ ਪੂਰਨ ਸਿੰਘ ਰਾਜ ਅਵਾਰਡ, ਸਮਾਜ ਸੇਵੀ ਨੇ ਵੀਡੀਓ ਸ਼ੇਅਰ ਕਰਕੇ ਸਮਰਥਕਾਂ ਦਾ ਕੀਤਾ ਧੰਨਵਾਦ
ਰਿਹਾਈ ਮਗਰੋਂ ਗਿਗੀ ਨੇ ਸਾਂਝੀ ਕੀਤੀ ਨਵੀਂ ਪੋਸਟ
ਇੰਨਾ ਹੀ ਨਹੀਂ ਗਿਗੀ ਨੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ-‘All’s well that ends well’। ਗਿਗੀ ਵਲੋਂ ਸ਼ੇਅਰ ਕੀਤੀਆਂ ਫੋਟੋਆਂ ਦੀ ਗੱਲ ਕਰੀਏ ਤਾਂ ਪਹਿਲੀ ਪੋਸਟ ਵਿੱਚ, ਗਿਗੀ ਬਿਕਨੀ ਪਹਿਨੇ ਅਤੇ ਸਮੁੰਦਰ ਦੇ ਕਿਨਾਰੇ ਇੱਕ ਦੋਸਤ ਨਾਲ ਧੂਪ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੀ ਹੈ।
ਇਸ ਤੋਂ ਬਾਅਦ ਉਹ ਪੀਲੇ ਰੰਗ ਦੀ ਬਿਕਨੀ ਪਹਿਨ ਕੇ ਸਨਬਾਥ ਕਰਦੀ ਨਜ਼ਰ ਆ ਰਹੀ ਹੈ। ਜਦੋਂਕਿ ਤੀਸਰੀ ਫੋਟੋ ‘ਚ ਖਾਣ-ਪੀਣ ਦਾ ਸਮਾਨ ਰੱਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਗਿਗੀ ਨੂੰ ਵੀ ਆਪਣੇ ਦੋਸਤਾਂ ਨਾਲ ਦੇਖਿਆ ਗਿਆ। ਇਸ ਦੇ ਨਾਲ ਹੀ ਗਿਗੀ ਨੇ ਗਹਿਣਿਆਂ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।