ਰਿਹਾਨਾ ਤੋਂ ਬਾਅਦ ਹੁਣ ਪੌਪ ਗਾਇਕਾ ਸ਼ਕੀਰਾ ਕਰੇਗੀ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ 'ਚ ਪਰਫਾਮ

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਆਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਹੁਣ ਰਿਹਾਨਾ ਤੋਂ ਬਾਅਦ ਇਸ ਆਲੀਸ਼ਾਨ ਪ੍ਰੀ ਵੈਡਿੰਗ ਫੰਕਸ਼ਨ ਦੇ ਵਿੱਚ ਪੌਪ ਗਾਇਕਾ ਸ਼ਕੀਰਾ ਪਰਫਾਰਮ ਕਰੇਗੀ।

By  Pushp Raj May 30th 2024 06:25 PM

Shakira perform at Anant Ambani Radhika Merchant  Pre Wedding : ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਆਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਹੁਣ ਰਿਹਾਨਾ ਤੋਂ ਬਾਅਦ ਇਸ ਆਲੀਸ਼ਾਨ ਪ੍ਰੀ ਵੈਡਿੰਗ ਫੰਕਸ਼ਨ ਦੇ ਵਿੱਚ ਪੌਪ ਗਾਇਕਾ ਸ਼ਕੀਰਾ ਪਰਫਾਰਮ ਕਰੇਗੀ। 

ਦੱਸ ਦਈਏ ਕਿ ਇਸੇ ਸਾਲ ਮਾਰਚ ਵਿੱਚ, ਅੰਬਾਨੀ ਪਰਿਵਾਰ ਨੇ ਗੁਜਰਾਤ ਦੇ ਜਾਮਨਗਰ ਵਿੱਚ ਇੱਕ ਸ਼ਾਨਦਾਰ ਪ੍ਰੀ-ਵੈਡਿੰਗ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਪਾਰਟੀ ਦੇ ਵਿੱਚ ਪੌਪ ਸਟਾਰ ਰਿਹਾਨਾ ਨੇ ਪ੍ਰਦਰਸ਼ਨ ਕਰਨ ਲਈ 52 ਕਰੋੜ ਰੁਪਏ ਲਏ ਸਨ। ਰਿਹਾਨਾ ਤੋਂ ਬਾਅਦ ਹੁਣ ਸ਼ਕੀਰਾ ਅਨੰਤ ਅੰਬਾਨੀ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਈਵੈਂਟ 'ਚ ਪਰਫਾਰਮ ਕਰਨ ਲਈ ਤਿਆਰ ਹੈ।

View this post on Instagram

A post shared by Viral Bhayani (@viralbhayani)


ਪੌਪ ਗਾਇਕਾ ਸ਼ਕੀਰਾ  ਕਰੇਗੀ ਪਰਫਾਮ ਤੇ ਲਵੇਗੀ ਇਨ੍ਹੀਂ ਫੀਸ 

ਅਨੰਤ ਅਤੇ ਰਾਧਿਕਾ ਇਸ ਸਮੇਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਕਾਰੋਬਾਰੀ ਦੋਸਤਾਂ ਨਾਲ 4 ਦਿਨਾਂ ਦੀ ਲਗਜ਼ਰੀ ਕਰੂਜ਼ ਪਾਰਟੀ ਕਰ ਰਹੇ ਹਨ। ਇਹ ਪਾਰਟੀ 29 ਮਈ ਤੋਂ 1 ਜੂਨ ਤੱਕ ਚੱਲੇਗੀ।  ਆਲੀਆ ਭੱਟ, ਰਣਬੀਰ ਕਪੂਰ, ਰਣਵੀਰ ਸਿੰਘ, ਅਨੰਨਿਆ ਪਾਂਡੇ ਸਣੇ ਕਈ ਸਿਤਾਰੇ ਇਸ ਜੋੜੇ ਦੀ ਪ੍ਰੀ-ਵੈਡਿੰਗ ਮਨਾਉਣ ਲਈ ਕਰੂਜ਼ ਪਾਰਟੀ ਵਿੱਚ ਸ਼ਾਮਲ ਹੋਣਗੇ। 

ਰਿਹਾਨਾ ਤੋਂ ਬਾਅਦ ਹੁਣ ਸ਼ਕੀਰਾ ਇਸ ਪ੍ਰੀ-ਵੈਡਿੰਗ ਈਵੈਂਟ 'ਚ ਪਰਫਾਰਮ ਕਰੇਗੀ, ਜਿਸ ਲਈ ਉਹ 10 ਤੋਂ 15 ਕਰੋੜ ਰੁਪਏ ਚਾਰਜ ਕਰ ਰਹੀ ਹੈ।

ਇਸ ਦੇ ਨਾਲ ਹੀ ਰਾਧਿਕਾ ਤੇ ਅਨੰਤ ਅੰਬਾਨੀ ਦਾ ਵਿਆਹ ਮੁੰਬਈ ਵਿੱਚ ਹੋਵੇਗਾ। ਰਾਧਿਕਾ ਅਤੇ ਅਨੰਤ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਜਿਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਇੱਕ ਰਵਾਇਤੀ ਹਿੰਦੂ ਵੈਦਿਕ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣਗੇ। 


View this post on Instagram

A post shared by Viral Bhayani (@viralbhayani)


ਹੋਰ ਪੜ੍ਹੋ : ਸੰਨੀ ਦਿਓਲ 'ਤੇ ਲੱਗੇ ਧੋਖਾਧੜੀ ਦੇ ਇਲਜ਼ਾਮ, ਪ੍ਰੋਡਿਊਸਰ ਸੌਰਵ ਗੁਪਤਾ ਨੇ ਸੰਨੀ ਬਾਰੇ ਆਖੀ ਇਹ ਗੱਲ

ਦੋਹਾਂ ਦੇ ਵਿਆਹ ਦੀ ਰਸਮ 12 ਜੁਲਾਈ ਸ਼ੁੱਕਰਵਾਰ ਨੂੰ  ਸ਼ੁਰੂ ਹੋਵੇਗੀ ਅਤੇ ਇਸ ਨੂੰ ਸੱਦਾ ਪੱਤਰ 'ਤੇ 'ਸ਼ੁਭ ਵਿਆਹ' ਦਾ ਨਾਂ ਦਿੱਤਾ ਗਿਆ ਹੈ। ਸਮਾਗਮ ਲਈ ਡਰੈੱਸ ਕੋਡ ਨੂੰ 'ਭਾਰਤੀ ਪਰੰਪਰਾਗਤ' ਦੱਸਿਆ ਗਿਆ ਹੈ। ਇਸ ਤੋਂ ਬਾਅਦ 13 ਜੁਲਾਈ ਨੂੰ 'ਸ਼ੁਭ ਆਸ਼ੀਰਵਾਦ' ਸਮਾਗਮ ਹੋਵੇਗਾ। ਅੰਬਾਨੀ ਪਰਿਵਾਰ ਦਾ ਤਿਉਹਾਰ 'ਮੰਗਲ ਉਤਸਵ' ਯਾਨੀ ਵਿਆਹ ਦੀ ਰਿਸੈਪਸ਼ਨ ਨਾਲ ਸਮਾਪਤ ਹੋਵੇਗਾ, ਜੋ ਕਿ 14 ਜੁਲਾਈ ਨੂੰ ਹੋਵੇਗਾ।


Related Post