Adipurush Controversy: ਮਨੋਜ ਮੁੰਤਸ਼ਿਰ ਨੇ ਮੰਨਿਆ ਜਨ ਭਾਵਨਾਵਾਂ ਨੂੰ ਪੁੱਜੀ ਠੇਸ, ਹੱਥ ਜੋੜ ਕੇ ਦਰਸ਼ਕਾਂ ਤੋਂ ਮੰਗੀ ਮੁਆਫੀ
ਸਾਊਥ ਸੁਪਰ ਸਟਾਰਰ ਪ੍ਰਭਾਸ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ਰਿਲੀਜ਼ ਹੁੰਦੇ ਹੀ ਵਿਵਾਦਾਂ 'ਚ ਘਿਰ ਗਈ। ਦਰਸ਼ਕਾਂ ਨੂੰ ਇਹ ਫ਼ਿਲਮ ਬਿਲਕੁਲ ਵੀ ਪਸੰਦ ਨਹੀਂ ਆਈ। ਦਰਸ਼ਕਾਂ ਵੱਲੋਂ ਦਿੱਤੇ ਰਿਵੀਊ ਦੇ ਮੁਤਾਬਕ ਇਸ ਫ਼ਿਲਮ 'ਚ ਰਮਾਇਣ ਦੇ ਕਿਰਦਾਰਾਂ 'ਚ ਕੀਤੇ ਗਏ ਬਦਲਾਅ ਲੋਕਾਂ ਨੂੰ ਪਸੰਦ ਨਹੀਂ ਆਏ। ਹੁਣ ਇਸ ਫ਼ਿਲਮ ਦੇ ਲੇਖਕ ਮਨੋਜ ਮੁੰਤਸ਼ੀਰ ਸ਼ੁਕਲਾ ਨੇ ਸਵੀਕਾਰ ਕੀਤਾ ਹੈ ਕਿ ਫਿਲਮ ਵਿਚ ਉਨ੍ਹਾਂ ਵੱਲੋਂ ਲਿਖੇ ਸੰਵਾਦ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮਨੋਜ ਨੇ ਸ਼ਨੀਵਾਰ ਸਵੇਰੇ ਟਵੀਟ ਰਾਹੀਂ ਮਾਫ਼ੀ ਮੰਗੀ ਹੈ।
Adipurush Controversy: ਆਦਿਪੁਰਸ਼ ਫ਼ਿਲਮ ਦੇ ਲੇਖਕ ਮਨੋਜ ਮੁੰਤਸ਼ੀਰ ਸ਼ੁਕਲਾ ਨੇ ਸਵੀਕਾਰ ਕੀਤਾ ਹੈ ਕਿ ਫਿਲਮ ਵਿਚ ਉਨ੍ਹਾਂ ਵੱਲੋਂ ਲਿਖੇ ਸੰਵਾਦ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮਨੋਜ ਨੇ ਸ਼ਨੀਵਾਰ ਸਵੇਰੇ ਟਵੀਟ ਰਾਹੀਂ ਮਾਫ਼ੀ ਮੰਗੀ ਹੈ।
ਮਨੋਜ ਮੁੰਤਸ਼ਿਰ ਨੇ ਟਵੀਟ ਕਰਦੇ ਹੋਏ ਲਿਖਿਆ, ' ਮੈਂ ਸਵੀਕਾਰ ਕਰਦਾ ਹਾਂ ਕਿ ਫ਼ਿਲਮ 'ਆਦਿਪੁਰਸ਼' ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹੱਥ ਜੋੜ ਕੇ ਮੈਂ ਆਪਣੇ ਸਾਰੇ ਭੈਣਾਂ-ਭਰਾਵਾਂ, ਬਜ਼ੁਰਗਾਂ, ਸਤਿਕਾਰਯੋਗ ਸਾਧੂ-ਸੰਤਾਂ ਤੇ ਸ਼੍ਰੀ ਰਾਮ ਦੇ ਭਗਤਾਂ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਦਾ ਹਾਂ। ਭਗਵਾਨ ਬਜਰੰਗਬਲੀ ਸਾਡੇ ਸਾਰਿਆਂ ਦਾ ਭਲਾ ਕਰਨ।ਸਾਨੂੰ ਇਕ ਅਤੇ ਅਖੰਡ ਰਹਿ ਕੇ ਸਾਡੇ ਪਵਿੱਤਰ ਸਨਾਤਨ ਤੇ ਮਹਾਨ ਦੇਸ਼ ਦੀ ਸੇਵਾ ਕਰਨ ਦੀ ਤਾਕਤ ਦੇਣ।'
ਮਨੋਜ ਮੁੰਤਾਸ਼ਿਰ ਦੇ ਮਾਫ਼ੀਨਾਮੇ 'ਤੇ ਸੋਸ਼ਲ ਮੀਡੀਆ ਯੂਜ਼ਰਜ਼ ਜ਼ਬਰਦਸਤ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਬਹੁਤ ਦੇਰ ਹੋ ਗਈ ਹੈ ਮਨੋਜ ਸਰ। ਉਦੋਂ ਤੁਹਾਡੀ ਭਾਸ਼ਾ ਕੁਝ ਹੋਰ ਸੀ, ਹੁਣ ਕੁਝ ਹੋਰ ਹੈ। ਮੇਰੀ ਮਾਫ਼ੀ ਤੁਹਾਨੂੰ ਨਹੀਂ ਮਿਲੇਗੀ। ਦਿਲ ਦੁਖੀ ਹੈ ਤੁਹਾਡੀ ਜ਼ਿੱਦ ਕਾਰਨ।
ਜੇਕਰ ਸਮੇਂ ਸਿਰ ਮਾਫ਼ੀ ਮੰਗ ਲਈ ਜਾਵੇ ਤਾਂ ਉਸ ਮਾਫ਼ੀ ਦਾ ਮਾਣ ਵੀ ਕਾਇਮ ਰਹਿੰਦਾ ਹੈ। ਫਿਰ ਤੁਸੀਂ ਕਹਿੰਦੇ ਸੀ ਕਿ ਤੁਹਾਨੂੰ ਮਾਫ਼ੀ ਚਾਹੀਦੀ ਹੈ ਜਾਂ ਮੈਂ ਐਕਸ਼ਨ ਲੈ ਰਿਹਾਂ ਉਹ ਚਾਹੀਦੈ। ਉਦੋਂ ਤੁਸੀਂ ਇਕ ਹੰਕਾਰੀ, ਘੁਮੰਡੀ ਤੇ ਜ਼ਿੱਦੀ ਵਿਅਕਤੀ ਨਜ਼ਰ ਆਏ। ਜਾ ਕੇ ਭਗਵਾਨ ਤੋਂ ਮਾਫ਼ੀ ਮੰਗੋ ਤੇ ਪਛਚਾਤਾਪ ਕਰੋ।
मैं स्वीकार करता हूँ कि फ़िल्म आदिपुरुष से जन भावनायें आहत हुईं हैं.
अपने सभी भाइयों-बहनों, बड़ों, पूज्य साधु-संतों और श्री राम के भक्तों से, मैं हाथ जोड़ कर, बिना शर्त क्षमा माँगता हूँ.
भगवान बजरंग बली हम सब पर कृपा करें, हमें एक और अटूट रहकर अपने पवित्र सनातन और महान देश की…
ਹੋਰ ਪੜ੍ਹੋ: Skincare Tips: ਜੇਕਰ ਤੁਸੀਂ ਵੀ ਵਿਖਣਾ ਚਾਹੁੰਦੇ ਹੋ ਖੂਬਸੂਰਤ ਤਾਂ ਅਪਣਾਓ ਇਹ ਕੋਰੀਅਨ ਬਿਊਟੀ ਟਿੱਪਸ
ਦੱਸ ਦਈਏ ਕਿ ਸਾਊਥ ਸੁਪਰ ਸਟਾਰਰ ਪ੍ਰਭਾਸ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ਰਿਲੀਜ਼ ਹੁੰਦੇ ਹੀ ਵਿਵਾਦਾਂ 'ਚ ਘਿਰ ਗਈ। ਦਰਸ਼ਕਾਂ ਨੂੰ ਇਹ ਫ਼ਿਲਮ ਬਿਲਕੁਲ ਵੀ ਪਸੰਦ ਨਹੀਂ ਆਈ। ਦਰਸ਼ਕਾਂ ਵੱਲੋਂ ਦਿੱਤੇ ਰਿਵੀਊ ਦੇ ਮੁਤਾਬਕ ਇਸ ਫ਼ਿਲਮ 'ਚ ਰਮਾਇਣ ਦੇ ਕਿਰਦਾਰਾਂ 'ਚ ਕੀਤੇ ਗਏ ਬਦਲਾਅ ਲੋਕਾਂ ਨੂੰ ਪਸੰਦ ਨਹੀਂ ਆਏ ਤੇ ਫ਼ਿਲਮ ਦੇ ਕੁਝ ਡਾਇਲਾਗਸ ਵਿੱਚ ਵੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਚੱਲਦੇ ਲੋਕ ਨਾਰਾਜ਼ ਸਨ।