ਫ਼ਿਲਮ ਦੇ ‘ਐਕਸ਼ਨ ਸੀਨ’ ਦੌਰਾਨ ਜ਼ਖਮੀ ਹੋਏ ਅਦਾਕਾਰ ਅਕਸ਼ੇ ਕੁਮਾਰ

ਅਕਸ਼ੇ ਕੁਮਾਰ ਆਪਣੀਆਂ ਫ਼ਿਲਮਾਂ ‘ਚ ਜ਼ਿਆਦਾਤਰ ਖੁਦ ਹੀ ਐਕਸ਼ਨ ਸੀਨ ਕਰਦੇ ਹੋਏ ਨਜ਼ਰ ਆਉਂਦੇ ਹਨ । ਪਰ ਇਸ ਵਾਰ ਉਹ ਸਟੰਟ ਕਰਦੇ ਹੋਏ ਜ਼ਖਮੀ ਹੋ ਗਏ ਹਨ।

By  Shaminder March 24th 2023 11:28 AM

ਅਕਸ਼ੇ ਕੁਮਾਰ (Akshay Kumar)ਇਨ੍ਹੀਂ ਦਿਨੀਂ ਟਾਈਗਰ ਸ਼ਰਾਫ ਦੇ ਨਾਲ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।ਇਸ ਫ਼ਿਲਮ ਦੀ ਸ਼ੂਟਿੰਗ ਵਿਦੇਸ਼ ‘ਚ ਚੱਲ ਰਹੀ ਹੈ । ਜਿੱਥੇ ਇਸ ਫ਼ਿਲਮ ਦੇ ਐਕਸ਼ਨ ਸੀਨ ਦੇ ਦੌਰਾਨ ਅਕਸ਼ੇ ਕੁਮਾਰ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।


ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਜਿੰਮ ਪਾਰਟਨਰ ਨੇ ਵਰਕ ਆਊਟ ਦੌਰਾਨ ਅਦਾਕਾਰਾ ਨੂੰ ਮੋਢਿਆਂ ‘ਤੇ ਚੁੱਕਿਆ, ਵੀਡੀਓ ਹੋ ਰਿਹਾ ਵਾਇਰਲ

ਐਕਸ਼ਨ ਸੀਨ ਕਰਦੇ ਹੋਏ ਜ਼ਖਮੀ 

ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਫ਼ਿਲਮ ‘ਬੜੇ ਮੀਆਂ, ਛੋਟੇ ਮੀਆਂ’ ਦੀ ਸ਼ੂਟਿੰਗ ਦੇ ਦੌਰਾਨ ਇੱਕ ਐਕਸ਼ਨ ਸੀਨ ਕਰਦੇ ਹੋਏ ਹਾਦਸੇ ਦਾ ਸ਼ਿਕਾਰ ਹੋਏ ਹਨ । ਟਾਈਗਰ ਸ਼ਰਾਫ ਵੀ ਉਨ੍ਹਾਂ ਦੇ ਨਾਲ ਇਹ ਐਕਸ਼ਨ ਸੀਨ ਕਰ ਰਹੇ ਸਨ ।


ਫ਼ਿਲਮ ਦੀ ਸ਼ੂਟਿੰਗ ਰੋਕੀ ਗਈ 

ਅਕਸ਼ੇ ਕੁਮਾਰ ਨੂੰ ਸੱਟ ਲੱਗਣ ਤੋਂ ਬਾਅਦ ਹਾਲ ਦੀ ਘੜੀ ਇਸ ਫ਼ਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ । ਜਦੋਂਕਿ ਸ਼ੂਟਿੰਗ ਦੇ ਹੋਰਨਾਂ ਸੀਨਸ ਨੂੰ ਹੋਰਨਾਂ ਕਲਾਕਾਰਾਂ ਦੇ ਨਾਲ ਫ਼ਿਲਮਾਇਆ ਜਾ ਰਿਹਾ ਹੈ । ਫ਼ਿਲਮ ਦੀ ਸ਼ੂਟਿੰਗ ਸਕਾਟਲੈਂਡ ‘ਚ ਹੋ ਰਹੀ ਹੈ । 


  ਅਕਸ਼ੇ ਅਤੇ ਟਾਈਗਰ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ 

ਇਸ ਫ਼ਿਲਮ ‘ਚ ਅਕਸ਼ੇ ਕੁਮਾਰ ਅਤੇ ਟਾਈਗਰ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਵੀ ਨਜ਼ਰ ਆਉਣਗੇ । ਫ਼ਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਹਨ । ਇਸ ਤੋਂ ਪਹਿਲਾਂ ਅਲੀ ਅੱਬਾਸ ਟਾਈਗਰ ਜ਼ਿੰਦਾ ਹੈ, ਸੁਲਤਾਨ, ਗੁੰਡੇ ਸਣੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ । 









Related Post