ਦੁਖਦ ! '3 Idiots' ਦੇ ਮਸ਼ਹੂਰ ਅਦਾਕਾਰ ਅਖਿਲ ਮਿਸ਼ਰਾ ਦਾ ਹੋਇਆ ਦਿਹਾਂਤ, ਹਾਦਸੇ 'ਚ ਗਈ ਜਾਨ
ਬਾਲੀਵੁੱਡ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਫ਼ਿਲਮ '3 Idiots' ਫੇਮ ਅਭਿਨੇਤਾ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ। ਉਹ 58 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਮਾਰਤ ਤੋਂ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਅਭਿਨੇਤਾ ਦੇ ਬੇਵਕਤੀ ਦਿਹਾਂਤ ਦੀ ਖਬਰ ਮਿਲਣ ਤੋਂ ਬਾਅਦ ਬਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।
Akhil Mishra Dies: ਬਾਲੀਵੁੱਡ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਫ਼ਿਲਮ '3 Idiots' ਫੇਮ ਅਭਿਨੇਤਾ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ। ਉਹ 58 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਮਾਰਤ ਤੋਂ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਅਭਿਨੇਤਾ ਦੇ ਬੇਵਕਤੀ ਦਿਹਾਂਤ ਦੀ ਖਬਰ ਮਿਲਣ ਤੋਂ ਬਾਅਦ ਬਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਆਮਿਰ ਖਾਨ ਦੀ ਫ਼ਿਲਮ '3 ਇਡੀਅਟਸ' 'ਚ ਲਾਇਬ੍ਰੇਰੀਅਨ ਦੂਬੇ ਦੀ ਭੂਮਿਕਾ ਲਈ ਮਸ਼ਹੂਰ ਅਭਿਨੇਤਾ ਅਖਿਲ ਮਿਸ਼ਰਾ 58 ਸਾਲ ਦੇ ਸਨ। ਅਦਾਕਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ, ਅਖਿਲ ਆਪਣੀ ਰਸੋਈ ਵਿੱਚ ਕੰਮ ਕਰ ਰਹੇ ਸੀ ਤੇ ਉਹ ਉੱਥੋਂ ਹੇਠਾਂ ਤਿਲਕ ਗਏ। ਅਖਿਲ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਸੁਜ਼ੈਨ ਬਰਨੇਰਟ ਹੈ, ਜੋ ਇੱਕ ਜਰਮਨ ਅਦਾਕਾਰਾ ਹੈ। ਜਦੋਂ ਅਖਿਲ ਨਾਲ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਸੁਜ਼ੈਨ ਬਰਨੇਰਟ ਹੈਦਰਾਬਾਦ ਵਿੱਚ ਸੀ । ਉਸ ਨੇ ਕਥਿਤ ਤੌਰ 'ਤੇ ਕਿਹਾ, 'ਮੇਰਾ ਦਿਲ ਟੁੱਟ ਗਿਆ ਹੈ, ਮੇਰਾ ਜੀਵਨ ਸਾਥੀ ਚਲਾ ਗਿਆ ਹੈ।'
ਸੂਤਰਾਂ ਮੁਤਾਬਕ ਅਖਿਲ ਮਿਸ਼ਰਾ ਦੀ ਪਤਨੀ ਅਤੇ ਅਦਾਕਾਰਾ ਸੁਜ਼ੈਨ ਬਰਨੇਟ ਸ਼ੂਟਿੰਗ ਲਈ ਹੈਦਰਾਬਾਦ 'ਚ ਸੀ, ਜਦੋਂ ਇਹ ਘਟਨਾ ਵਾਪਰੀ। ਖ਼ਬਰ ਸੁਣ ਕੇ ਉਹ ਤੁਰੰਤ ਵਾਪਸ ਆ ਗਈ। ਅਖਿਲ ਨੇ 3 ਫਰਵਰੀ 2009 ਨੂੰ ਜਰਮਨ ਅਦਾਕਾਰਾ ਸੁਜ਼ੈਨ ਬਰਨੇਟ ਨਾਲ ਵਿਆਹ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਨੇ 30 ਸਤੰਬਰ 2011 ਨੂੰ ਦੁਬਾਰਾ ਵਿਆਹ ਕਰ ਲਿਆ। ਦੋਹਾਂ ਨੇ ਫਿਲਮ 'ਕਰਮ' ਅਤੇ ਟੀਵੀ ਸੀਰੀਜ਼ 'ਮੇਰਾ ਦਿਲ ਦੀਵਾਨਾ' (ਦੂਰਦਰਸ਼ਨ) 'ਚ ਇਕੱਠੇ ਕੰਮ ਕੀਤਾ ਸੀ। 2019 ਵਿੱਚ, ਇਸ ਜੋੜੀ ਨੇ 'ਮਜਨੂ ਕੀ ਜੂਲੀਅਟ' ਨਾਮ ਦੀ ਇੱਕ ਸ਼ਾਰਟ ਫਿਲਮ ਵਿੱਚ ਕੰਮ ਕੀਤਾ।
CINTAA expresses its condolences on the demise of Akhil Mishra (Member since 1994)
.#condolence #condolencias #restinpeace #rip #akhilmishra #condolencemessage #heartfelt #cintaa pic.twitter.com/3vvNHS0zN0
ਹੋਰ ਪੜ੍ਹੋ: Kareena Kapoor B'Day: ਜਦੋਂ ਮਾਂ ਕਰੀਨਾ ਕਪੂਰ ਲਈ ਹੇਅਰ ਡ੍ਰੈਸਰ ਬਣਿਆ ਨਿੱਕਾ ਜੇਹ, ਵੀਡੀਓ ਹੋਈ ਵਾਇਰਲ
ਅਖਿਲ ਮਿਸ਼ਰਾ ਦੀਆਂ ਫਿਲਮਾਂ
ਅਖਿਲ ਮਿਸ਼ਰਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਡੌਨ', 'ਵੈੱਲ ਡੌਨ ਅੱਬਾ', 'ਹਜ਼ਾਰਾਂ ਖਵਾਈਆਂ' ਆਦਿ 'ਚ ਕੰਮ ਕੀਤਾ ਉਨ੍ਹਾਂ ਨੇ '3 ਇਡੀਅਟਸ' ਵਿੱਚ ਲਾਇਬ੍ਰੇਰੀਅਨ ਦੂਬੇ ਦੇ ਰੂਪ ਵਿੱਚ ਇੱਕ ਛੋਟੀ ਪਰ ਯਾਦਗਾਰ ਭੂਮਿਕਾ ਨਿਭਾਈ, ਜਿਸ ਵਿੱਚ ਆਮਿਰ ਖਾਨ, ਸ਼ਰਮਨ ਜੋਸ਼ੀ, ਕਰੀਨਾ ਕਪੂਰ ਖਾਨ, ਆਰ ਮਾਧਵਨ, ਬੋਮਨ ਇਰਾਨੀ ਸਨ। ਉਨ੍ਹਾਂ ਨੇ ਮਸ਼ਹੂਰ ਸ਼ੋਅ 'ਉਤਰਨ' 'ਚ ਉਮੇਦ ਸਿੰਘ ਬੁੰਦੇਲਾ ਦਾ ਕਿਰਦਾਰ ਨਿਭਾ ਕੇ ਵੀ ਪ੍ਰਸਿੱਧੀ ਹਾਸਿਲ ਕੀਤਾ। ਫੈਨਜ਼ ਅਦਾਕਾਰ ਦੇ ਦਿਹਾਂਤ 'ਤੇ ਦੁਖ ਪ੍ਰਗਟਾ ਰਹੇ ਹਨ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ।