
ਦਿਲਜੀਤ ਦੋਸਾਂਝ (Diljit Dosanjh) ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮਾਂ ਵਿੱਚੋਂ ਇੱਕ, 'ਹੌਂਸਲਾ ਰੱਖ’ (Honsla Rakh Trailer ) ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਇਸ ਟਰੇਲਰ ਨੂੰ ਦਿਲਜੀਤ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ਤਰ੍ਹਾਂ ਦਾ ਫ਼ਿਲਮ ਦਾ ਟਰੇਲਰ ਹੈ, ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਮਸਾਲਾ ਦੇਖਣ ਨੂੰ ਮਿਲੇਗਾ।
Image From Instagram
ਹੋਰ ਪੜ੍ਹੋ :
ਮੁਸ਼ਕਿਲਾਂ ਵਿੱਚ ਘਿਰੀ ਸ਼ਿਲਪਾ ਸ਼ੈੱਟੀ ਨੇ ਲੋਕਾਂ ਤੋਂ ਮੰਗੀ ਸਲਾਹ, ਜ਼ਿੰਦਗੀ ਦਾ ਵੱਡਾ ਫੈਸਲਾ ਲੈਣ ਵਿੱਚ ਆ ਰਹੀ ਹੈ ਮੁਸ਼ਕਿਲ
Image From Instagram
ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪਹਿਲੀ ਵਾਰ ਹੈ ਜਦੋਂ ਦਿਲਜੀਤ ਦੋਸਾਂਝ ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ( Shehnaaz Gill, Sonam Bajwa, Shinda Grewal ) ਦੇ ਨਾਲ ਇੱਕਠੇ ਕਿਸੇ ਪੰਜਾਬੀ ਫਿਲਮ ਵਿੱਚ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਬੇਟੇ ਸਿੰਦਾ ਸ਼ਿੰਦਾ ਗਰੇਵਾਲ ਦਿਲਜੀਤ ਦੇ ਬੇਟੇ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ ।
View this post on Instagram
ਸ਼ਿੰਦਾ ਛੋਟੀ ਉਮਰ ਵਿੱਚ ਹੀ ਇੰਡਸਟਰੀ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ । ਇਹ ਫਿਲਮ ਦੁਸਹਿਰੇ ਵਾਲੇ ਦਿਨ ਰਿਲੀਜ਼ ਹੋਣ ਵਾਲੀ ਹੈ। ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਅਤੇ ਸ਼ਿੰਦਾ ਗਰੇਵਾਲ ਦੀ ਫ਼ਿਲਮ ਹੋਂਸਲਾ ਰੱਖ 15 ਅਕਤੂਬਰ 2021 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।