ਬਾਲੀਵੁੱਡ ਫ਼ਿਲਮ 'ਸਰਦਾਰ ਊਧਮ' ਦਾ ਟ੍ਰੇਲਰ ਰਿਲੀਜ਼, ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਵਿੱਕੀ ਕੌਸਲ ਦਾ ਕਿਰਦਾਰ
Rupinder Kaler
September 30th 2021 04:11 PM
ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ 'ਸਰਦਾਰ ਊਧਮ' ( Sardar Udham Trailer)ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਇਹ ਫ਼ਿਲਮ ਰੌਨੀ ਲਹਿਰੀ ਤੇ ਸ਼ੀਲ ਕੁਮਾਰ ਨੇ ਪ੍ਰੋਡਿਊਸ ਕੀਤੀ ਤੇ ਸ਼ੁਜੀਤ ਸਰਕਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਸ਼ਹੀਦ ਊਧਮ ਸਿੰਘ ਦਾ ਕਿਰਦਾਰ ਵਿੱਕੀ ਕੌਸ਼ਲ (vicky-kaushal) ਨੇ ਨਿਭਾਇਆ । ਇਸ ਤੋਂ ਇਲਾਵਾ ਫਿਲਮ ਵਿੱਚ ਸ਼ਾਨ ਸਕੌਟ, ਸਟੀਫਨ ਹੋਗਨ, ਬਨੀਤਾ ਸੰਧੂ ਤੇ ਕ੍ਰਿਸਟੀ ਐਵਰਟਨ ਨੇ ਅਹਿਮ ਕਿਰਦਾਰ ਨਿਭਾਏ ਹਨ ।