ਬੁਰਜ ਖ਼ਲੀਫ਼ਾ 'ਤੇ ਦਿਖਾਇਆ ਗਿਆ ਫ਼ਿਲਮ ‘83 ਦਾ ਟ੍ਰੇਲਰ

ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘83 ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਦੋਵੇਂ ਸਿਤਾਰੇ ਫ਼ਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਦੋਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੋਵੇਂ ਬੁਰਜ ਖ਼ਲੀਫ਼ਾ ਦੇ ਕੋਲ ਨਜ਼ਰ ਆਏ। ਦੱਸ ਦਈਏ ਇਸ ਖ਼ਾਸ ਮੌਕੇ 'ਤੇ ਬੁਰਜ ਖ਼ਲੀਫ਼ਾ 'ਤੇ ਫ਼ਿਲਮ ‘83 ਦੀ ਝਲਕ ਦਿਖਾਈ ਗਈ ਹੈ। ਫ਼ਿਲਮ ਦੀ ਇਕ ਝਲਕ ਦੇਖਦੇ ਹੀ ਦੋਵਾਂ ਦੇ ਸਿਤਾਰੇ ਕਾਫੀ ਉਤਸ਼ਾਹਿਤ ਹੋ ਜਾਂਦੇ ਹਨ।
image source-youtube
ਸੋਸ਼ਲ ਮੀਡੀਆ 'ਤੇ ਦੋਵਾਂ ਕਲਾਕਾਰਾਂ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਸ਼ੇਅਰ ਹੋ ਰਹੀਆਂ ਨੇ। ਇਸ ਪਲ ਨੂੰ ਦੇਖ ਰਣਵੀਰ ਸਿੰਘ ਅਤੇ ਦੀਪਿਕਾ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਰਣਵੀਰ ਕਹਿੰਦੇ ਹਨ, 'ਕਿਆ ਬਾਤ ਹੈ', ਇਸ ਪੋਸਟ 'ਤੇ ਦੋਵਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਪ੍ਰਸ਼ੰਸਕ ਹੁਣ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਖਾਸ ਕਰਕੇ ਕ੍ਰਿਕਟ ਪ੍ਰੇਮੀ।
ਹੋਰ ਪੜ੍ਹੋ : ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੇ ਇਸ ਤਰ੍ਹਾਂ ਮਨਾਇਆ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦਾ ਜਸ਼ਨ, ਮਸਤੀ ਵਾਲਾ ਫੋਟੋ ਕੀਤਾ ਸ਼ੇਅਰ
ਫ਼ਿਲਮ ਵਿੱਚ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ । ਜਦਕਿ ਦੀਪਿਕਾ ਪਾਦੁਕੋਣ ਫ਼ਿਲਮ 'ਚ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਨਿਭਾਅ ਰਹੀ ਹੈ। ਕਬੀਰ ਖਾਨ ਦੁਆਰਾ ਨਿਰਦੇਸ਼ਤ, '83' 1983 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦੀ ਇਤਿਹਾਸਕ ਜਿੱਤ 'ਤੇ ਅਧਾਰਤ ਹੈ। ਇਸ ਫ਼ਿਲਮ ‘ਚ ਰਣਵੀਰ ਤੋਂ ਇਲਾਵਾ ਐਮੀ ਵਿਰਕ, ਹਾਰਡੀ ਸੰਧੂ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਮਹੀਨੇ 24 ਦਸੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਅਤੇ ਪਹਿਲਾ ਗੀਤ ਖੂਬ ਵਾਹ ਵਾਹੀ ਖੱਟ ਰਿਹਾ ਹੈ।