ਹਰ ਇੱਕ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ ਤੁਣਕਾ’ ਦਾ ਟ੍ਰੇਲਰ

By  Rupinder Kaler July 24th 2021 04:28 PM

ਹਰਦੀਪ ਗਰੇਵਾਲ ਦੀ ਪਹਿਲੀ ਪੰਜਾਬੀ ਫ਼ਿਲਮ ‘ਤੁਣਕਾ ਤੁਣਕਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । 5 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਗਾਇਕ ਹਰਦੀਪ ਗਰੇਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ । ‘ਹਰਦੀਪ ਗਰੇਵਾਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਟ੍ਰੇਲਰ ਦੇਖ ਕੇ ਲਗਦਾ ਹੈ ਕਿ ਇਹ ਫ਼ਿਲਮ ਹੋਰਨਾਂ ਪੰਜਾਬੀ ਫ਼ਿਲਮਾਂ ਨਾਲੋਂ ਹੱਟਕੇ ਹੋਵੇਗੀ ।

Pic Courtesy: Instagram

ਹੋਰ ਪੜ੍ਹੋ :

ਦਿਸ਼ਾ ਪਰਮਾਰ ਅਤੇ ਰਾਹੁਲ ਵੈਦਿਆ ਨੇ ਵਿਆਹ ਦਾ ਇੱਕ ਹਫ਼ਤਾ ਪੂਰਾ ਹੋਣ ‘ਤੇ ਕੇਕ ਕੱਟ ਕੇ ਮਨਾਈ ਖੁਸ਼ੀ

hardeep grewal new movie tunka tunka trailer out now Pic Courtesy: Instagram

ਇਸ ਫ਼ਿਲਮ ਲਈ ਗਰੇਵਾਲ ਨੂੰ ਕਾਫੀ ਮਿਹਨਤ ਕਰਨੀ ਪਈ ਹੈ । ਫ਼ਿਲਮ ਲਈ ਹਰਦੀਪ ਗਰੇਵਾਲ ਨੂੰ ਆਪਣਾ ਕਰੀਬ 20 ਕਿਲੋ ਭਾਰ ਘਟਾਉਣਾ ਪਿਆ।

hardeep grewal shared his new post on instagram Pic Courtesy: Instagram

ਇਸ ਮੌਕੇ ਹਰਦੀਪ ਗਰੇਵਾਲ ਮੁਤਾਬਿਕ ਉਸਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਸਾਰੇ ਹੀ ਮੌਟੀਵੇਸ਼ਨਲ ਗੀਤ ਹਨ ਜੋ ਨੌਜਵਾਨ ਪੀੜ੍ਹੀ ਨੂੰ ਮਿਹਨਤ ਕਰਨ ਅਤੇ ਆਪਣੇ ਬਲਬੂਤੇ ’ਤੇ ਖੜੇ ਹੋਣ ਦੀ ਪ੍ਰੇਰਣਾ ਦਿੰਦੇ ਹਨ। ਉਸ ਦੇ ਗੀਤਾਂ ਵਾਂਗ ਹੀ ਇਹ ਫ਼ਿਲਮ ਵੀ ਦਰਸ਼ਕਾਂ ਦੇ ਦਿਲਾਂ ਨੂੰ ਟੁੰਭੇਗੀ। ਉਸ ਮੁਤਾਬਕ ਇਸ ਫ਼ਿਲਮ ਲਈ ਉਸ ਨੂੰ ਆਪਣੇ ਆਪ ਨੂੰ ਬੇਹੱਦ ਬਦਲਣਾ ਪਿਆ।

Related Post