ਭੈਣ-ਭਰਾ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਅਕਸ਼ੇ ਕੁਮਾਰ ਦੀ ਫ਼ਿਲਮ ‘Raksha Bandhan’ ਦਾ ਟ੍ਰੇਲਰ ਹੋਇਆ ਰਿਲੀਜ਼

Raksha Bandhan Trailer: ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ ਰਕਸ਼ਾ ਬੰਧਨ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਉਨ੍ਹਾਂ ਨੇ ਕੁਝ ਸਮੇਂ ਪਹਿਲਾ ਹੀ ਇੰਸਟਾਗ੍ਰਾਮ 'ਤੇ ਫਿਲਮ ਦਾ ਟ੍ਰੇਲਰ ਸਾਂਝਾ ਕੀਤਾ ਹੈ। ਨਿਰਦੇਸ਼ਕ ਆਨੰਦ ਐੱਲ ਰਾਏ ਦੀ ਇਹ ਫਿਲਮ ਇਸ ਸਾਲ ਰਕਸ਼ਾ ਬੰਧਨ ਦੇ ਮੌਕੇ 'ਤੇ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਟ੍ਰੇਲਰ ਬਹੁਤ ਹੀ ਖ਼ੂਬਸੂਰਤ ਹੈ, ਜਿਸ ਚ ਭਰਾ ਦਾ ਆਪਣੀ ਭੈਣਾਂ ਦੇ ਲਈ ਪਿਆਰ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਅਕਸ਼ੇ ਕੁਮਾਰ ਆਪਣੇ ਵਿਆਹ ਤੋਂ ਪਹਿਲਾਂ ਆਪਣੀ ਚਾਰੋਂ ਭੈਣਾਂ ਦਾ ਵਿਆਹ ਕਰਵਾਉਣਾ ਚਾਹੁੰਦਾ ਹੈ। ਪਰ ਅਕਸ਼ੇ ਆਪਣੀ ਭੈਣਾਂ ਦੇ ਵਿਆਹ ਲਈ ਕਈ ਪਾਪੜ ਵੇਲਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਭੂਮੀ ਪੇਡਨੇਕਰ ਦੇ ਪਿਤਾ ਵੀ ਵਿਆਹ ਨੂੰ ਲੈ ਕੇ ਡੇਡ ਲਾਈਨ ਦੇ ਦਿੰਦਾ ਹੈ। ਭੂਮੀ ਪੇਡਨੇਕਰ ਜੋ ਕਿ ਇਸ ਫ਼ਿਲਮ ‘ਚ ਅਕਸ਼ੇ ਕੁਮਾਰ ਦੀ ਪ੍ਰੇਮਿਕਾ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਟ੍ਰੇਲਰ 'ਚ ਕੁਝ ਅਜਿਹੇ ਪਲ ਆਉਂਦੇ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ।
ਟ੍ਰੇਲਰ 'ਚ ਦੇਖਣ ਨੂੰ ਮਿਲ ਰਿਹਾ ਹੈ ਕਿ ਅਕਸ਼ੇ ਕੁਮਾਰ ਅਜਿਹੇ ਭਰਾ ਦਾ ਕਿਰਦਾਰ ਨਿਭਾ ਰਹੇ ਨੇ, ਜੋ ਕਿ ਆਪਣੀਆਂ ਭੈਣਾਂ ਦੀਆਂ ਖੁਸ਼ੀਆਂ ਲਈ ਆਪਣੀ ਖੁਸ਼ੀ ਵੀ ਭੁੱਲ ਜਾਂਦਾ ਹੈ। ਤਾਂਹੀ ਉਹ ਆਪਣਾ ਵਿਆਹ ਵੀ ਨਹੀਂ ਕਰਵਾਉਂਦਾ।
ਹਿੱਟ ਮਸ਼ੀਨ ਵਜੋਂ ਜਾਣੇ ਜਾਂਦੇ ਅਕਸੇ ਕੁਮਾਰ ਲਗਾਤਾਰ ਫਲਾਪ ਹੋ ਰਹੇ ਹਨ। ਉਸ ਦਾ ਜਾਦੂ ਬਾਕਸ ਆਫਿਸ 'ਤੇ ਕੰਮ ਨਹੀਂ ਕਰ ਰਿਹਾ ਹੈ। ਉਸ ਦੀਆਂ ਫਿਲਮਾਂ ਬੈੱਲ ਬਾਟਮ, ਬੱਚਨ ਪਾਂਡੇ ਅਤੇ ਸਮਰਾਟ ਪ੍ਰਿਥਵੀਰਾਜ ਬਾਕਸ ਆਫਿਸ 'ਤੇ ਅਸਫਲ ਰਹੀਆਂ। ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਫਿਲਮ ਸਮਰਾਟ ਪ੍ਰਿਥਵੀਰਾਜ ਤੋਂ ਉਨ੍ਹਾਂ ਨੂੰ ਕਾਫੀ ਉਮੀਦਾਂ ਸਨ ਪਰ ਇਹ ਫਿਲਮ ਵੀ ਕਮਾਲ ਨਹੀਂ ਕਰ ਸਕੀ।
ਹਾਲਾਂਕਿ ਫਲਾਪ ਫਿਲਮਾਂ ਦੇਣ ਤੋਂ ਬਾਅਦ ਵੀ ਅਕਸ਼ੇ ਦੇ ਕੋਲ ਕਾਫੀ ਫਿਲਮਾਂ ਹਨ ਅਤੇ ਉਹ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਉਨ੍ਹਾਂ ਦੀ ਫਿਲਮ ਰਕਸ਼ਾ ਬੰਧਨ ਦੀ ਗੱਲ ਕਰੀਏ ਤਾਂ ਇਹ ਭੈਣ-ਭਰਾ ਦੇ ਰਿਸ਼ਤੇ ਬਾਰੇ ਹੈ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ। ਪਰ ਉਸੇ ਦਿਨ ਹੀ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਵੀ ਰਿਲੀਜ਼ ਹੋਵੇਗੀ।