ਨਰਗਿਸ ਤੇ ਰਾਜਕੁਮਾਰ ਦੇ 5 ਵਿਆਹ! ਜਾਣ ਕੇ ਹੋ ਜਾਵੋਗੇ ਹੈਰਾਨ

By  Gourav Kochhar June 7th 2018 12:12 PM

ਪਿਛਲੇ ਕਾਫੀ ਲੰਬੇ ਸਮੇਂ ਤੋਂ ਨਰਗਿਸ ਫਾਕਰੀ nargis fakhri ਤੇ ਰਾਜਕੁਮਾਰ ਰਾਓ ਦੀ ਫ਼ਿਲਮ ‘5 ਵੈਡਿੰਗਸ’ ਸੁਰਖੀਆਂ ‘ਚ ਹੈ। ਫ਼ਿਲਮ ਰੋਮਾਂਟਿਕ-ਕਾਮੇਡੀ ਜੌਨਰ ਦੀ ਹਾਲੀਵੁੱਡ ਫ਼ਿਲਮ ਹੈ। ਇਸ ‘ਚ ਨਰਗਿਸ ਤੇ ਰਾਜਕੁਮਾਰ ਇੰਡੋ-ਅਮਰੀਕਨ ਲੀਡ ਰੋਲ ਪਲੇ ਕਰ ਰਹੇ ਹਨ। ਇਹ ਫ਼ਿਲਮ ਇੰਡੋ-ਅਮਰੀਕਨ ਪ੍ਰੋਡਕਸ਼ਨ ਦੀ ਫ਼ਿਲਮ ਹੈ। ਹਾਲ ਹੀ ‘ਚ ਫ਼ਿਲਮ ਦਾ ਪ੍ਰੀਮੀਅਰ ਕਾਨਸ ਫ਼ਿਲਮ ਫੈਸਟੀਵਲ ‘ਚ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦੇ ਪੋਸਟਰ ਰਿਲੀਜ਼ ਹੋਏ ਸੀ। ਸਭ ਇਸ ਫ਼ਿਲਮ ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਸੀ। ਫ਼ਿਲਮ ‘5 ਵੈਡਿੰਗਸ’ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ ਟਾਈਟਲ ਦੀ ਤਰ੍ਹਾਂ ਵਿਆਹਾਂ ਦੇ ਦੁਆਲੇ ਹੀ ਘੁੰਮਦੀ ਹੈ।

nargis

ਫ਼ਿਲਮ ਦਾ ਡਾਇਰੈਕਸ਼ਨ ਨਮਰਤਾ ਗੁਲਜ਼ਾਰ ਨੇ ਕੀਤਾ ਹੈ। ਫਿਲਮ ਦਾ ਟ੍ਰੇਲਰ ਦੇਖ ਕੇ ਪਤਾ ਲੱਗਦਾ ਹੈ ਕਿ ਇਸ ਦੀ ਕਹਾਣੀ ਇੱਕ ਜਰਨਲਿਸਟ ਦੁਆਲੇ ਘੁੰਮਦੀ ਹੈ ਜੋ ਅਮਰੀਕਾ ‘ਚ ਰਹਿੰਦੀ ਹੈ। ਫ਼ਿਲਮ ‘ਚ ਨਰਗਿਸ ਫਾਕਰੀ ਜਰਨਲਿਸਟ ਦਾ ਰੋਲ ਪਲੇ ਕਰ ਰਹੀ ਹੈ।

nargis

ਨਰਗਿਸ nargis fakhri ਕੁਝ ਵਿਆਹਾਂ ਨੂੰ ਕਵਰ ਕਰਨ ਭਾਰਤ ਜਾਂਦੀ ਹੈ ਜਿੱਥੇ ਉਸ ਦੀ ਮੁਲਾਕਾਤ ਪੁਲਿਸ ਅਫਸਰ ਨਾਲ ਹੁੰਦੀ ਹੈ। ਪੁਲਿਸ ਦਾ ਰੋਲ ਪਲੇ ਕਰ ਰਹੇ ਹਨ ਰਾਜਕੁਮਾਰ ਰਾਓ। ਰਾਜਕੁਮਾਰ Rajkumar Rao ਦਾ ਕਿਰਦਾਰ ਵਾਰ-ਵਾਰ ਨਰਗਿਸ ‘ਤੇ ਸ਼ੱਕ ਕਰਦਾ ਹੈ ਪਰ ਇਸ ਸਫਰ ‘ਚ ਨਰਗਿਸ ਨੂੰ ਕਦੋਂ ਰਾਜਕੁਮਾਰ ਨਾਲ ਪਿਆਰ ਹੋ ਜਾਂਦਾ ਹੈ, ਉਸ ਨੂੰ ਵੀ ਨਹੀਂ ਪਤਾ।

nargis

ਫ਼ਿਲਮ ‘ਚ ਹਾਲੀਵੁੱਡ ਦੇ ਕੈਂਡੀ ਕਲਾਰਕ, ਬੋ ਡੈਰੇਕ ਤੇ ਐਨੇਲੀਸ ਵੈਨ ਵੀ ਹਨ। ਫ਼ਿਲਮ 1 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਤੋਂ ਬਾਅਦ ਨਰਗਿਸ nargis fakhri ਸੰਜੇ ਦੱਤ ਨਾਲ ਫ਼ਿਲਮ ‘ਟੌਰਬਾਜ਼’ ‘ਚ ਵੀ ਨਜ਼ਰ ਆਵੇਗੀ ਜਿਸ ਦੀ ਸ਼ੂਟਿੰਗ ਅੱਜ ਕੱਲ ਚੱਲ ਰਹੀ ਹੈ। ਜੇਕਰ ਰਾਜਕੁਮਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ‘ਚ ‘ਓਮਰਟਾ’ ‘ਚ ਨਜ਼ਰ ਆਏ ਸੀ ਜਿਸ ਤੋਂ ਬਾਅਦ ਹੁਣ ਉਹ ‘ਫੰਨੇ ਖਾਂ’, ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’, ‘ਸ਼ਿਮਲਾ ਮਿਰਚ, ‘ਇਸਤਰੀ’ ਤੇ ‘ਮੈਂਟਲ ਹੈ ਕਿਆ?’ ‘ਚ ਵੀ ਨਜ਼ਰ ਆਉਣਗੇ।

https://www.youtube.com/watch?v=gN7AeJ-mEIA

raj kumar

Related Post