ਜਾਣੋ 2018 'ਚ ਕਿਸ ਪੰਜਾਬੀ ਮੇਲ ਸਟਾਰ ਨੇ ਮਾਰੀ ਇੰਸਟਾਗ੍ਰਾਮ 'ਤੇ ਬਾਜ਼ੀ

ਸਾਲ 2018 ਆਪਣੇ ਆਖ਼ਿਰੀ ਪੜਾਵਾਂ 'ਚ ਪਹੁੰਚ ਚੁੱਕਿਆ ਹੈ। ਪਿੱਛਲੇ ਕੁਝ ਸਾਲਾਂ ਤੋਂ ਸ਼ੋਸ਼ਲ ਮੀਡੀਆ ਸਾਡੇ ਸਿਤਾਰਿਆਂ ਲਈ ਆਪਣੇ ਸਰੋਤਿਆਂ ਨਾਲ ਗੱਲ ਬਾਤ ਕਰਨ ਅਤੇ ਉਹਨਾਂ ਨੂੰ ਮਿਲਣ ਦਾ ਸਭ ਤੋਂ ਵੱਡਾ ਪਲੇਟਫਾਰਮ ਬਣ ਚੁੱਕਿਆ ਹੈ। ਪੰਜਾਬੀ ਗਾਇਕ ਹੋਣ ਜਾਂ ਕਲਾਕਾਰ ਹਰ ਕੋਈ ਅੱਜ ਸ਼ੋਸ਼ਲ ਮੀਡੀਆ 'ਤੇ ਪੂਰੀ ਤਰਾਂ ਐਕਟਿਵ ਰਹਿੰਦਾ ਹੈ। ਅੱਜ ਪੰਜਾਬੀ ਇੰਡਸਟਰੀ ਦੇ ਉਹਨਾਂ ਕੁਝ ਚੁਣੀਦਾ ਸਿਤਾਰਿਆਂ ਦੇ ਇੰਸਟਾਗ੍ਰਾਮ ਫਾਲੋਅਰ ਲਿਸਟ ਨਾਲ ਰੁ ਬੁ ਰੁ ਕਰਵਾਉਣ ਜਾ ਰਹੇ ਹਾਂ ਜਿੰਨ੍ਹਾਂ ਨੇ ਇਸ ਸਾਲ ਆਪਣੇ ਫੈਨ ਬੇਸ 'ਚ ਕਾਫੀ ਜ਼ਿਆਦਾ ਵਾਧਾ ਕੀਤਾ ਹੈ।
ਜਾਣੋ 2018 'ਚ ਕਿਸ ਪੰਜਾਬੀ ਮੇਲ ਸਟਾਰ ਨੇ ਮਾਰੀ ਇੰਸਟਾਗ੍ਰਾਮ 'ਤੇ ਬਾਜ਼ੀ
ਸਭ ਤੋਂ ਵੱਧ ਫਾਲੋਅਰ ਨਾਲ ਪੰਜਾਬੀ ਇੰਡਸਟਰੀ 'ਚ ਬਾਜ਼ੀ ਮਾਰੀ ਹੈ ਬਾਲੀਵੁੱਡ 'ਚ ਪੰਜਾਬੀਆਂ ਦੇ ਮਾਣ ਗੁਰੂ ਰੰਧਾਵਾ ਨੇ ਜਿੰਨ੍ਹਾਂ ਨੇ ਇਸ ਸਾਲ ਆਪਣੇ ਇੰਸਟਾਗ੍ਰਾਮ ਪੇਜ 'ਤੇ ਕੁੱਲ 72 ਲੱਖ ਤੋਂ ਵੀ ਵੱਧ ਫੈਨਜ਼ ਹਾਸਿਲ ਕਰ ਲਏ ਹਨ।
ਜਾਣੋ 2018 'ਚ ਕਿਸ ਪੰਜਾਬੀ ਮੇਲ ਸਟਾਰ ਨੇ ਮਾਰੀ ਇੰਸਟਾਗ੍ਰਾਮ 'ਤੇ ਬਾਜ਼ੀ
ਇਸ ਤੋਂ ਬਾਅਦ ਨਾਮ ਆਉਂਦਾ ਹੈ ਦਿਲਜੀਤ ਦੋਸਾਂਝ ਦਾ ਜਿੰਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤਿਆ। ਇੰਸਟਾਗ੍ਰਾਮ 'ਤੇ ਵੀ ਉਹ ਆਪਣੇ ਫੈਨਜ਼ ਦਾ ਦਿਲ ਜਿੱਤਣ 'ਚ ਕਾਮਯਾਬ ਰਹੇ ਹਨ ਤੇ ਕੁੱਲ 58 ਲੱਖ ਫੈਨਜ਼ ਹਾਸਿਲ ਕਰ ਲਏ ਹਨ। ਅਜਿਹੇ ਬਹੁਤ ਸਾਰੇ ਨਾਮ ਹਨ ਜਿਨ੍ਹਾਂ ਇਸ 2018 ਦੇ ਸਾਲ 'ਚ ਆਪਣੇ ਚਾਹੁਣ ਵਾਲਿਆਂ ਦੀ ਲਿਸਟ 'ਚ ਇਜ਼ਾਫਾ ਕੀਤਾ ਹੈ ਜਿੰਨ੍ਹਾਂ ਦੇ ਲਿਸਟ ਹੇਠ ਲਿਖੇ ਅਨੁਸਾਰ ਹੈ।
ਆਰਟਿਸਟ
ਇੰਸਟਾਗ੍ਰਾਮ ਫਾਲੋਅਰਜ਼
ਬੱਬੂ ਮਾਨ
150K
ਜਿੰਮੀ ਸ਼ੇਰਗਿੱਲ
388k
ਰੌਸ਼ਨ ਪ੍ਰਿੰਸ
628k
ਗੁਰਦਾਸ ਮਾਨ
876K
ਜੈਜ਼ੀ ਬੀ
1 Milion
ਅਮਰਿੰਦਰ ਗਿੱਲ
1.1 m
ਬਿੰਨੂ ਢਿੱਲੋਂ
1.5 m
ਕੁਲਵਿੰਦਰ ਬਿੱਲਾ
1.6 m
ਅੰਮ੍ਰਿਤ ਮਾਨ
1.8 m
ਨਿੰਜਾ
1.8m
ਯੋ ਯੋ ਹਨੀ ਸਿੰਘ
1.8 m
ਸ਼ੈਰੀ ਮਾਨ
2.2 m
ਰਣਜੀਤ ਬਾਵਾ
2.4 m
ਗੈਰੀ ਸੰਧੂ
2.4 m
ਐਮੀ ਵਿਰਕ
2.5 m
ਗਿੱਪੀ ਗਰੇਵਾਲ
2.7 m
ਪਰਮਿਸ਼ ਵਰਮਾ
2.8 m
ਜੱਸੀ ਗਿੱਲ
4.4 m