ਵਿਦਿਆ ਬਾਲਨ,ਅਨੁਸ਼ਕਾ ਸ਼ਰਮਾ,ਦੀਪਿਕਾ ਪਾਦੂਕੋਣ ਜੈਨੇਲਿਆ ਡਿਸੂਜ਼ਾ ਸਣੇ ਕਈ ਹੀਰੋਇਨਾਂ ਅਜਿਹੀਆਂ ਨੇ । ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ 'ਚ ਖ਼ਾਸ ਜਗ੍ਹਾ ਬਣਾਈ ਹੈ ।
ਹੋਰ ਵੇਖੋ :ਵਿਦਿਆ ਬਾਲਨ ਦੇ ਪਿਤਾ ਪੀ.ਆਰ.ਬਾਲਨ ਹਸਪਤਾਲ ‘ਚ ਦਾਖਲ,ਦਿਲ ਦਾ ਦੌਰਾ ਪੈਣ ਦੀ ਖ਼ਬਰ
https://www.youtube.com/watch?v=riFSLTl0JNY
ਪਰ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਇਹ ਹੀਰੋਇਨਾਂ ਨੇ ਲੰਬਾ ਸੰਘਰਸ਼ ਕੀਤਾ । ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਇਹ ਹੀਰੋਇਨਾਂ ਨੇ ਕਿਵੇਂ ਟੀਵੀ ਇੰਡਸਟਰੀ 'ਚ ਇਸ਼ਤਿਹਾਰਾਂ ਤੋਂ ਆਪਣੀ ਸ਼ੁਰੂਆਤ ਕੀਤੀ ਅਤੇ ਕਿਸੇ ਨੇ ਟੀਵੀ ਦੇ ਸੀਰੀਅਲ 'ਚ ਛੋਟੇ ਮੋਟੇ ਰੋਲ ਨਿਭਾ ਕੇ ਬਾਲੀਵੁੱਡ ਇੰਡਸਟਰੀ 'ਚ ਆਪਣੀ ਥਾਂ ਪੱਕੀ ਕੀਤੀ ।
ਹੋਰ ਵੇਖੋ :ਜਦੋਂ ਪੁਲਿਸ ਨੇ ਕਢਵਾਏ ਸ਼ਾਹਿਦ ਕਪੂਰ ਦੇ ਭਰਾ ਦੇ ਤਰਲੇ, ਵੀਡਿਓ ਵਾਇਰਲ
https://www.youtube.com/watch?v=DJc3raN2mfQ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਨੁਸ਼ਕਾ ਸ਼ਰਮਾ ਦੀ ,ਜਿਨ੍ਹਾਂ ਨੇ ਪੰਦਰਾਂ ਸਾਲ ਦੀ ਉਮਰ 'ਚ ਸਪਿਨਸ ਟਾਕ 'ਚ ਕਮਰਸ਼ੀਅਲ ਸ਼ੁਰੂ ਕਰ ਦਿੱਤੇ ਸਨ । ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਵਿਦਿਆ ਬਾਲਨ ਦੀ ਤਾਂ ਉਨ੍ਹਾਂ ਨੇ ਟੀਵੀ 'ਚ ਆਉਣ ਵਾਲੇ ਸੀਰੀਅਲ ਹਮ ਪਾਂਚ 'ਚ ਰਾਧਿਕਾ ਦਾ ਰੋਲ ਨਿਭਾਇਆ ਸੀ ।
ਹੋਰ ਵੇਖੋ :ਹਾਰਬੀ ਸੰਘਾ ਅਤੇ ਰਾਜਵੀਰ ਜਵੰਦਾ ਨੇ ਕੀਤੀ ਫ਼ਿਲਮ ‘ਯਮਲਾ’ ਦੇ ਸੈੱਟ ‘ਤੇ ਮਸਤੀ
https://www.youtube.com/watch?v=HNmoRL_ACFY
ਗੱਲ ਜੇ ਜੈਨੇਲਿਆ ਡਿਸੂਜ਼ਾ ਦੀ ਜੋ ਰਿਤੇਸ਼ ਦੇਸ਼ਮੁਖ ਦੀ ਪਤਨੀ ਹੈ ਤਾਂ ਉਸ ਨੇ ਵੀ ਟੀਵੀ 'ਤੇ ਆਉਣ ਵਾਲੇ ਕਮਰਸ਼ੀਅਲ ਪਾਰਕਰ ਦੇ ਪੈੱਨ ਦੀ ਐਡ 'ਚ ਕੰਮ ਕੀਤਾ ਸੀ । ਰਿਆ ਸੇਨ ਨੇ ਫਾਲਗੁਨੀ ਪਾਠਕ ਦੇ ਗੀਤ 'ਚ ਮਾਡਲਿੰਗ ਕਰਕੇ ਸ਼ੁਰੂਆਤ ਕੀਤੀ ਸੀ । ਉਦੋਂ ਉਨ੍ਹਾਂ ਦੀ ਉਮਰ ਮਹਿਜ਼ ਸੋਲਾਂ ਸਾਲ ਦੀ ਸੀ ।