ਪੌਲੀਵੁੱਡ ਦੀ ਗੱਲ ਕਰੀਏ ਤਾਂ ਰੋਜ਼ਾਨਾ ਕਈ ਪੰਜਾਬੀ ਗਾਣੇ ਰਿਲੀਜ਼ ਹੁੰਦੇ ਰਹਿੰਦੇ ਹਨ। ਸਾਲ 2021 ਦੇ ਵਿੱਚ ਵੀ ਕਈ ਨਵੇਂ ਗੀਤ ਰਿਲੀਜ਼ ਹੋਏ ਪਰ ਇਨ੍ਹਾਂ ਚੋਂ ਕੁਝ ਗੀਤਾਂ ਦਾ ਜਾਦੂ ਸਰੋਤਿਆਂ ਉੱਤੇ ਬਰਕਰਾਰ ਰਿਹਾ, ਜਾਣੋ ਕਿਹੜੇ ਗਾਇਕ ਦਾ ਕਿਹੜਾ ਗੀਤ ਸਾਲ 2021'ਚ ਸਰੋਤਿਆਂ ਦੀ ਜ਼ੁਬਾਨ 'ਤੇ ਰਿਹਾ।
Image from google
ਗਿਲਟੀ (Guilty)
ਗਿਲਟੀ ਗੀਤ 10 ਜਨਵਰੀ 2021 ਨੂੰ ਰਿਲੀਜ਼ ਹੋਇਆ। ਇਸ ਗੀਤ ਨੂੰ ਇੰਦਰ ਚਾਹਲ ਤੇ ਕਰਨ ਔਜਲਾ ਨੇ ਗਾਇਆ ਹੈ। ਇਸ ਗੀਤ ਬੋਲ ਵੀ ਕਰਨ ਔਜਲਾ ਨੇ ਖ਼ੁਦ ਹੀ ਲਿਖੇ ਹਨ। ਇਸ ਗੀਤ ਦੀ ਵੀਡੀਓ ਵਿੱਚ ਸ਼ਰਧਾ ਆਰਯਾ ਫੀਮੇਲ ਆਰਟਿਸਟ ਹੈ। ਇਸ ਗੀਤ ਨੂੰ ਹੁਣ ਤੱਕ 2.5 ਮਿਲੀਅਨ ਵੀਊਜ਼ ਮਿਲੇ ਹਨ।
ਤੀਜੀ ਸੀਟ (Teeji Seat)
ਤੀਜੀ ਸੀਟ ਗੀਤ 6 ਫਰਵਰੀ 2021 ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਬੋਲ ਤੇ ਇਸ ਦਾ ਸੰਗੀਤ ਕਮਪੋਜ਼ ਕਾਕਾ ਜੀ ਨੇ ਹੀ ਦਿੱਤਾ। ਇਸ ਗੀਤ ਨੂੰ ਖ਼ੁਦ ਕਾਕਾ ਜੀ ਨੇ ਹੀ ਗਾਇਆ ਵੀ ਹੈ। ਇਸ ਗੀਤ ਦੀ ਵੀਡੀਓ ਵਿੱਚ ਅਕਾਂਸ਼ਾ ਸਰੀਨ ਫੀਮੇਲ ਆਰਟਿਸਟ ਹੈ। ਐਰੋਵ ਸਾਊਂਡ ਵੱਲੋਂ ਇਸ ਗੀਤ ਨੂੰ ਸੰਗੀਤ ਦਿੱਤਾ ਗਿਆ ਹੈ। ਯਾਰਵੈਲੀ ਪ੍ਰੋਡਕਸ਼ਨ ਵੱਲੋਂ ਗੀਤ ਰਿਲੀਜ਼ ਕੀਤਾ ਗਿਆ ਹੈ ਤੇ ਸੁੱਖ ਡੀ ਵੱਲੋਂ ਇਸ ਗੀਤ ਦੀ ਵੀਡੀਓ ਡਾਇਰੈਕਟ ਕੀਤੀ ਗਈ ਹੈ। ਇਹ ਗੀਤ ਇਸ ਸਾਲ ਦੇ ਹਿੱਟ ਗੀਤਾਂ ਚੋਂ ਇੱਕ ਹੈ। ਹੁਣ ਤੱਕ ਇਸ ਨੂੰ 2.9 ਮਿਲੀਅਨ ਵੀਊਜ਼ ਮਿਲੇ ਹਨ।
ਤਿੱਤਲੀਆਂ ਵਰਗਾ (Titlian Warga )
ਯਾਰ ਮੇਰਾ ਤਿੱਤਲੀਆਂ ਵਰਗਾ ਗੀਤ ਇਸ ਸਾਲ ਦੀ ਸ਼ੁਰੂਆਤ ਵਿੱਚ 6 ਜਨਵਰੀ ਨੂੰ ਰਿਲੀਜ਼ ਹੋਇਆ ਤੇ ਸਾਲ ਦੇ ਅੰਤ ਤੱਕ ਇਹ ਗੀਤ ਅਜੇ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ। ਇਸ ਗੀਤ ਦੀ ਵੀਡੀਓ ਵਿੱਚ ਸਰਗੁਨ ਮਹਿਤਾ,ਜਾਨੀ ਅਤੇ ਹਾਰਡੀ ਸੰਧੂ ਕਲਾਕਾਰ ਹਨ। ਇਸ ਗੀਤ ਨੂੰ ਹਾਰਡੀ ਸੰਧੂ ਤੇ ਅਫਸਾਨਾ ਖ਼ਾਨ ਨੇ ਗਾਇਆ ਹੈ ਤੇ ਉਹ ਇਸ ਦੇ ਸੰਗੀਤਕਾਰ ਵੀ ਹਨ। ਇਸ ਗੀਤ ਨੂੰ ਹੁਣ ਤੱਕ 7.8 ਮਿਲੀਅਨ ਵੀਊਜ਼ ਮਿਲ ਚੁੱਕੇ ਹਨ।
Image from google
ਰੂਲ (Raule)
ਰੂਲ ਗੀਤ 12 ਫਰਵਰੀ ਨੂੰ ਰਿਲੀਜ਼ ਹੋਇਆ। ਇਸ ਨੂੰ ਜੱਸਾ ਢਿੱਲੋਂ ਅਤੇ ਗੁਰਲੇਜ਼ ਅਖ਼ਤਰ ਨੇ ਗਾਇਆ ਹੈ। ਇਸ ਗੀਤ ਦੇ ਗਾਇਕ ਹੋਣ ਦੇ ਨਾਲ ਜੱਸਾ ਢਿੱਲੋਂ ਨੇ ਇਸ ਗੀਤੇ ਦੇ ਬੋਲ ਵੀ ਲਿਖੇ ਹਨ ਤੇ ਉਹ ਇਸ ਦੇ ਸੰਗੀਤਕਾਰ ਵੀ ਹਨ। ਇਸ ਗੀਤ ਦਾ ਵੀਡੀਓ ਸੁੱਖੀ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਨੂੰ ਹੁਣ ਤੱਕ 1 ਮਿਲੀਅਨ ਵੀਊਜ਼ ਮਿਲੇ ਹਨ।
ਪਾਣੀ ਦੀ ਗੱਲ (Pani Di Gal)
ਪਾਣੀ ਦੀ ਗੱਲ ਗੀਤ ਮਨਿੰਦਰ ਬੁੱਟਰ ਦੀ ਐਲਬਮ ਜੁਗਨੀ ਦਾ ਇੱਕ ਹਿੱਸਾ ਹੈ। ਮਨਿੰਦਰ ਬੁੱਟਰ ਤੇ ਅਸੀਸ ਕੌਰ ਇਸ ਗੀਤ ਦੇ ਗਾਇਕ ਹਨ। ਇਸ ਗੀਤ ਨੂੰ ਗਾਉਣ ਦੇ ਨਾਲ-ਨਾਲ ਮਨਿੰਦਰ ਬੁੱਟਰ ਇਸ ਦੇ ਲੇਖਕ ਤੇ ਕਮਪੋਜ਼ਰ ਵੀ ਹਨ। ਜੈਸਮੀਨ ਭਸੀਨ ਨੇ ਵੀ ਇਸ ਗੀਤ ਵੀਡੀਓ ਵਿੱਚ ਕੰਮ ਕੀਤਾ ਹੈ ਤੇ ਇਸ ਗੀਤ ਨੂੰ ਵ੍ਹਾਈਟ ਹਿੱਲਸ ਮਿਊਜ਼ਿਕ ਨੇ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਹੁਣ ਤੱਕ 2.6 ਮਿਲੀਅਨ ਵੀਊਜ਼ ਮਿਲ ਚੁੱਕੇ ਹਨ।
Image from google
5 ਨੰਬਰ ( NUMBER 5)
ਇਹ ਗੀਤ ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ਹੌਸਲਾ ਰੱਖ ਦਾ ਗੀਤ ਹੈ। ਇਹ ਗੀਤ ਇੱਕ ਡਾਂਸ ਨੰਬਰ ਹੈ। ਇਸ ਗੀਤ ਦਾ ਸੰਗੀਤ, ਤੇ ਇਸ ਨੂੰ ਗਾਇਆ ਵੀ ਦਿਲਜੀਤ ਦੋਸਾਂਝ ਨੇ ਗਾਇਆ ਹੈ। ਇਸ ਗੀਤ ਨੂੰ ਹੁਣ ਤੱਕ 1.8 ਮਿਲੀਅਨ ਵੀਊਜ਼ ਮਿਲ ਚੁੱਕੇ ਹਨ।
ਸਿਰਾ ਈ ਹੋਓ (Sira E Hou)
ਸਿਰਾ ਈ ਹੋਓ ਗੀਤ ਨੂੰ ਅੰਮ੍ਰਿਤ ਮਾਨ ਅਤੇ ਨਿਰਮਤ ਖਹਿਰਾ ਨੇ ਗਾਇਆ ਹੈ । ਅੰਮ੍ਰਿਤ ਮਾਨ ਨੇ ਇਸ ਗੀਤ ਦੇ ਬੋਲ ਵੀ ਲਿਖੇ ਹਨ। ਹੈਰੀ ਤੇ ਪ੍ਰੀਤ ਸਿੰਘ ਇਸ ਗੀਤ ਦੀ ਵੀਡੀਓ ਦੇ ਡਾਇਰੈਕਟਰ ਹਨ ਤੇ ਦੇਸੀ ਕਰਿਊ ਨੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ। ਇਹ ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ। ਇਸ ਗੀਤ ਨੂੰ ਹੁਣ ਤੱਕ 1.2 ਮਿਲੀਅਨ ਵੀਊਜ਼ ਮਿਲੇ ਹਨ।
ਹੋਰ ਪੜ੍ਹੋ : ਅੰਮ੍ਰਿਤ ਮਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਨਵਾਂ ਗੀਤ ‘Moge Di Barfi’, ਦੇਖੋ ਵੀਡੀਓ
ਚੋਰੀ ਚੋਰੀ (Chori Chori)
ਚੋਰੀ ਚੋਰੀ ਗੀਤ ਨੂੰ ਗਾਇਕਾ ਸੁਨੰਦਾ ਸ਼ਰਮਾ ਨੇ ਗਾਇਆ ਹੈ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਤੇ ਐਵੀ ਸਰਾਂ ਨੇ ਇਸ 'ਚ ਸੰਗੀਤ ਦਿੱਤਾ ਹੈ। ਇਸ ਗੀਤ ਦੀ ਵੀਡੀਓ ਅਰਵਿੰਦਰ ਕਾਲਰਾ ਨੇ ਡਾਇਰੈਕਟ ਕੀਤੀ ਹੈ। ਇਸ ਵਿੱਚ ਪ੍ਰਿਯਾਂਕ ਸ਼ਰਮਾ ਤੇ ਸੁਨੰਦਾ ਸ਼ਰਮਾ ਕਲਾਕਾਰ ਹਨ।
Image from google
ਦੀਜ਼ ਡੇਅਜ਼ (These Days)
ਇਸ ਗੀਤ ਨੂੰ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਨੇ ਗਾਇਆ ਹੈ। ਇਸ ਗੀਤ ਦਾ ਸੰਗੀਤ ਦ ਕਿਡ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦੇ ਬੋਲ ਵੀ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਨੇ ਹੀ ਲਿਖੇ ਹਨ। ਇਸ ਗੀਤ ਨੂੰ ਹੁਣ 37 ਮਿਲੀਅਨ ਵੀਊਜ਼ ਮਿਲੇ ਹਨ।
ਹੋਰ ਪੜ੍ਹੋ : ਜਾਣੋ ਸਾਲ 2021 ਦੀਆਂ TOP 10 ਪੰਜਾਬੀ ਫ਼ਿਲਮਾਂ ਜਿਨ੍ਹਾਂ ਨੇ ਬਾਕਸ ਆਫਿਸ 'ਤੇ ਮਚਾਈ ਧੂਮ
ਮੇਰੇ ਵਰਗਾ (MERE WARGA)
ਹਾਲ ਹੀ ਵਿੱਚ ਕਾਕਾ ਜੀ ਦਾ ਨਵਾਂ ਗੀਤ ਮੇਰੇ ਵਰਗਾ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਖ਼ੁਦ ਕਾਕਾ ਜੀ ਨੇ ਲਿਖੇ ਹਨ ਤੇ ਇਹ ਗੀਤ ਵੀ ਕਾਕਾ ਜੀ ਨੇ ਗਾਇਆ ਹੈ। ਇਸ ਗੀਤ ਨੂੰ ਸੰਗੀਤ ਸੁਖੀ ਮਿਊਜ਼ੀਕਲਸ ਵੱਲੋਂ ਦਿੱਤਾ ਗਿਆ ਹੈ। ਲੋਕ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਗੀਤ ਨੂੰ ਹੁਣ ਤੱਕ 1.7 ਮਿਲੀਅਨ ਵੀਊਜ਼ ਮਿਲ ਚੁੱਕੇ ਹਨ।