ਗਾਇਕਾ ਉਮਾ ਰਾਮਨਨ ਦਾ 72 ਸਾਲ ਦੀ ਉਮਰ ‘ਚ ਦਿਹਾਂਤ
ਮੰਨੀ ਪ੍ਰਮੰਨੀ ਗਾਇਕਾ ਉਮਾ ਰਾਮਨਨ ਦਾ ਬਹੱਤਰ ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ।ਉਹ ਤਮਿਲ ਇੰਡਸਟਰੀ ਦੀ ਨਾਮੀ ਗਾਇਕਾ ਸਨ ।
ਮੰਨੀ ਪ੍ਰਮੰਨੀ ਗਾਇਕਾ ਉਮਾ ਰਾਮਨਨ ( Uma Ramanan) ਦਾ ਬਹੱਤਰ ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ।ਉਹ ਤਮਿਲ ਇੰਡਸਟਰੀ ਦੀ ਨਾਮੀ ਗਾਇਕਾ ਸਨ । ਜਿਉਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਤਾਂ ਫੈਨਸ ਅਤੇ ਤਮਿਲ ਇੰਡਸਟਰੀ ਦੇ ਲੋਕਾਂ ਨੇ ਗਾਇਕਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕਾ ਆਪਣੇ ਪਿੱਛੇ ਪਤੀ ਏ ਵੀ ਰਾਮਾਨਨ ਤੇ ਬੇਟੇ ਵਿਗਨੇਸ਼ ਰਾਮਨਨ ਨੂੰ ਛੱਡ ਗਈ ਹੈ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਮਾਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਮਾਂ ਤੋਂ ਲਿਆ ਆਸ਼ੀਰਵਾਦ
ਉਨ੍ਹਾਂ ਦ ਦਿਹਾਂਤ ਕਿਵੇਂ ਹੋਇਆ ਇਸ ਬਾਰੇ ਕਾਰਨ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਨੇ ਛੇ ਹਜ਼ਾਰ ਤੋਂ ਜ਼ਿਆਦਾ ਸੰਗੀਤ ਪ੍ਰੋਗਰਾਮਾਂ ‘ਚ ਹਿੱਸਾ ਲਿਆ ਸੀ ਅਤੇ ਆਪਣੇ ਪਤੀ ਦੇ ਲਈ ਵੀ ਕਈ ਗਾਣੇ ਗਾਏ ਸਨ। ਤਮਿਲ ਫ਼ਿਲਮ ‘ਨਿਜਾਲਗਲ’ ਦੇ ਨਾਲ ਉਮਾ ਨੂੰ ਤਮਿਲ ਇੰਡਸਟਰੀ ‘ਚ ਜਾਣਿਆ ਜਾਣ ਲੱਗ ਪਿਆ ।
ਗਾਇਕਾ ਨੇ ਇਲੈਆਰਾਜਾ ਦੇ ਨਾਲ ਸੌ ਤੋਂ ਜ਼ਿਆਦਾ ਗਾਣਿਆਂ ‘ਚ ਕੰਮ ਕੀਤਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗੀਤਕਾਰ ਵਿਦਿਆ ਸਾਗਰ, ਮਣੀ ਸ਼ਰਮਾ ਅਤੇ ਦੇਵਾ ਲਈ ਵੀ ਗੀਤ ਗਾਏ ਹਨ । ਉਮਾ ਨੇ ੧੯੭੭ ‘ਚ ‘ਸ਼੍ਰੀ ਕ੍ਰਿਸ਼ਨ ਲੀਲਾ’ ਦੇ ਲਈ ਇੱਕ ਗਾਣੇ ਦੇ ਨਾਲ ਆਪਣੇ ਗਾਇਕੀ ਦੇ ਸਫ਼ਰ ਦਾ ਆਗਾਜ਼ ਕੀਤਾ ਸੀ।ਆਪਣੇ ਪਤੀ ਏਵੀ ਰਾਮਨਨ ਦੇ ਨਾਲ ਵੀ ਕਈ ਗੀਤ ਗਾਏ ਸਨ ।ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਤਮਿਲ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ।