ਪਹਿਲੀ ਵਾਰ ਨਜ਼ਰ ਆਇਆ ਰਾਮ ਚਰਨ ਦੀ ਧੀ Klin Kaara ਦਾ ਚਿਹਰਾ, ਪਤਨੀ ਉਪਾਸਨਾ ਨੇ ਸਾਂਝੀ ਕੀਤੀ ਪਿਆਰੀ ਫੋਟੋ
ਸਾਊਥ ਸੁਪਰਸਟਾਰ ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਕੋਨੀਡੇਲਾ ਕਮੀਨੇਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਦੋਵੇਂ ਹਰ ਪਲ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਨਾ ਨਹੀਂ ਭੁੱਲਦੇ। ਹਾਲ ਹੀ 'ਚ ਸਟਾਰ ਪਤਨੀ ਉਪਾਸਨਾ ਨੇ ਆਪਣੇ ਪਰਿਵਾਰਕ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ Klin Kaara ਕਾਫੀ ਕਿਊਟ ਦਿਖਾਈ ਦੇ ਰਹੀ ਹੈ।
Ram Charan's daughter First Pics: ਸਾਊਥ ਸੁਪਰਸਟਾਰ ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਕੋਨੀਡੇਲਾ ਕਮੀਨੇਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਦੋਵੇਂ ਹਰ ਪਲ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਨਾ ਨਹੀਂ ਭੁੱਲਦੇ। ਹਾਲ ਹੀ 'ਚ ਸਟਾਰ ਪਤਨੀ ਉਪਾਸਨਾ ਨੇ ਆਪਣੇ ਪਰਿਵਾਰਕ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ Klin Kaara ਕਾਫੀ ਕਿਊਟ ਦਿਖਾਈ ਦੇ ਰਹੀ ਹੈ।
ਰਾਮ ਚਰਨ ਅਤੇ ਉਪਾਸਨਾ ਇਟਲੀ ਦੇ ਟਸਕਨੀ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਸ ਖਾਸ ਪਲ ਨੂੰ ਕੈਮਰੇ 'ਚ ਕੈਦ ਕਰਦੇ ਹੋਏ ਉਪਾਸਨਾ ਨੇ ਇਹ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਸ ਪੋਸਟ ਦੇ ਨਾਲ ਉਪਾਸਨਾ ਨੇ ਕੈਪਸ਼ਨ 'ਚ ਲਿਖਿਆ, "ਕੋਨੀਡੇਲਾ ਅਤੇ ਕਾਮਿਨੇਨੀ ਪਰਿਵਾਰ ਟਸਕਨੀ 'ਚ ਛੁੱਟੀਆਂ ਮਨਾ ਰਹੇ ਹਨ। ਪੂਰਾ ਦਿਲ ਇਕ ਫਰੇਮ 'ਚ ਹੈ।" ਤਸਵੀਰਾਂ 'ਚ ਰਾਮ ਚਰਨ ਅਤੇ ਉਪਾਸਨਾ ਨੂੰ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ।
ਇੱਕ ਤਸਵੀਰ ਵਿੱਚ ਰਾਮ ਚਰਨ ਇੱਕ ਆਦਮੀ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇੱਕ ਫੋਟੋ ਵਿੱਚ ਉਸਦੀ ਪਤਨੀ ਉਪਾਸਨਾ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਨਜ਼ਰ ਆ ਰਹੇ ਹਨ। ਇਹ ਫੋਟੋ ਬਹੁਤ ਖਾਸ ਹੈ, ਕਿਉਂਕਿ ਇਸ ਵਿੱਚ ਪੂਰਾ ਕੋਨੀਡੇਲਾ ਅਤੇ ਕਮੀਨੇਨੀ ਪਰਿਵਾਰ ਪੂਲ ਕੋਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਇਸ ਫੋਟੋ ਵਿੱਚ, ਸਭ ਤੋਂ ਵੱਧ ਧਿਆਨ ਛੋਟੀ ਕਲਿਨ ਕਾਰਾ 'ਤੇ ਪਿਆ।ਕਲਿਨ ਕਾਰਾ ਆਪਣੀ ਦਾਦੀ ਦੀ ਗੋਦੀ 'ਚ ਬੈਠੀ ਨਜ਼ਰ ਆ ਰਹੀ ਹੈ। ਭਾਵੇਂ ਉਪਾਸਨਾ ਨੇ ਹਾਰਟ ਇਮੋਜੀ ਨਾਲ ਆਪਣੀ ਬੇਟੀ ਦਾ ਚਿਹਰਾ ਢੱਕਿਆ ਹੋਇਆ ਹੈ, ਪਰ ਕਲਿਨ ਕਾਰਾ ਦਾ ਚਿਹਰਾ ਪਾਣੀ 'ਚੋਂ ਦਿਖਾਈ ਦੇ ਰਿਹਾ ਹੈ। ਗੋਲੂ-ਮੋਲੂ ਤੇ ਕਿਊਟ ਜਿਹੀ ਚਿੱਟੇ ਰੰਗ ਦੀ ਡਰੈਸ ਵਿੱਚ ਬਹੁਤ ਪਿਆਰੀ ਲੱਗ ਰਹੀ ਹੈ।ਫੈਨਜ਼ ਅਦਾਕਾਰ ਦੀ ਧੀ ਇਸ ਤਸਵੀਰ 'ਤੇ ਕਾਫੀ ਪਿਆਰ ਲੁੱਟਾ ਰਹੇ ਹਨ।