ਦੁਖਦ ਖ਼ਬਰ ! ਕੰਨੜ ਫਿਲਮ ਨਿਰਮਾਤਾ ਅਤੇ ਉਦਯੋਗਪਤੀ ਸੌਂਦਰਿਆ ਜਗਦੀਸ਼ ਨੇ ਕੀਤੀ ਖੁਦਕੁਸ਼ੀ
ਸਾਊਥ ਫ਼ਿਲਮ ਇੰਡਸਟਰੀ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਕੰਨੜ ਫਿਲਮਾਂ ਦੇ ਮਸ਼ਹੂਰ ਨਿਰਮਾਤਾ ਅਤੇ ਉਦਯੋਗਪਤੀ ਸੌਂਦਰਿਆ ਜਗਦੀਸ਼ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਅਤੇ ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਨੇ ਬੀਤੇ ਦਿਨੀਂ ਪੁਸ਼ਟੀ ਕੀਤੀ ਗਈ ਹੈ।
Film Producer Soundarya Jagdish died: ਸਾਊਥ ਫ਼ਿਲਮ ਇੰਡਸਟਰੀ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਕੰਨੜ ਫਿਲਮਾਂ ਦੇ ਮਸ਼ਹੂਰ ਨਿਰਮਾਤਾ ਅਤੇ ਉਦਯੋਗਪਤੀ ਸੌਂਦਰਿਆ ਜਗਦੀਸ਼ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਅਤੇ ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਨੇ ਬੀਤੇ ਦਿਨੀਂ ਪੁਸ਼ਟੀ ਕੀਤੀ ਗਈ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੰਨੜ ਫ਼ਿਲਮ ਨਿਰਮਾਤਾ ਅਤੇ ਕਾਰੋਬਾਰੀ ਸੌਂਦਰਿਆ ਜਗਦੀਸ਼ ਦੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਨੇ ਬੀਤੇ ਦਿਨੀਂ ਪੁਸ਼ਟੀ ਕੀਤੀ ਕਿ ਨਿਰਮਾਤਾ ਨੇ ਐਤਵਾਰ ਸਵੇਰੇ ਮਹਾਲਕਸ਼ਮੀ ਲੇਆਉਟ, ਬੈਂਗਲੁਰੂ ਸਥਿਤ ਆਪਣੇ ਨਿਵਾਸ 'ਤੇ ਕਥਿਤ ਤੌਰ 'ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਖ਼ਬਰਾਂ ਮੁਤਾਬਕ, ਮ੍ਰਿਤਕ ਦੇ ਦੋਸਤ ਸ਼੍ਰੇਅਸ ਨੇ ਦੱਸਿਆ ਹੈ ਕਿ, ਜਗਦੀਸ਼ ਦੀ ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਮੌਤ ਹੋਈ। ਅਸੀਂ ਉਸ ਨੂੰ ਹਸਪਤਾਲ ਲੈ ਕੇ ਆਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਾਰਨ ਕੀ ਸੀ ਇਹ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਸ ਨੂੰ ਕੋਈ ਸਿਹਤ ਸਮੱਸਿਆ ਨਹੀਂ ਸੀ।
ਹੋਰ ਪੜ੍ਹੋ : World Art Day 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਰਲਡ ਆਰਟ ਡੇਅ, ਇਸ ਦਿਨ ਦਾ ਮਹੱਤਵ ਤੇ ਖਾਸੀਅਤ
ਦੱਸਣਯੋਗ ਹੈ ਕਿ ਹਾਲ ਹੀ 'ਚ ਜਗਦੀਸ਼ ਨੂੰ ਬੈਂਕ ਨੋਟਿਸ ਭੇਜਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹੀ ਉਨ੍ਹਾਂ ਦੇ ਖੁਦਕੁਸ਼ੀ ਦੀ ਕੋਸ਼ਿਸ਼ ਦਾ ਕਾਰਨ ਹੋ ਸਕਦਾ ਹੈ? ਇਸ 'ਤੇ ਸ਼੍ਰੇਅਸ ਨੇ ਕਿਹਾ, "ਨਹੀਂ ਇਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਮੁੱਦਾ ਪਿਛਲੇ ਕੁਝ ਸਮੇਂ ਤੋਂ ਬਣਿਆ ਰਿਹਾ। ਕਾਰੋਬਾਰੀ ਮੁੱਦੇ ਵੱਖਰੇ ਹਨ।