ਇਸ ਅਦਾਕਾਰਾ ਦਾ ਕੈਂਸਰ ਦੇ ਕਾਰਨ ਹੋਇਆ ਦਿਹਾਂਤ, ਚੌਥੇ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਸੀ ਅਦਾਕਾਰਾ

ਸਾਊਥ ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰਾ ਅਪਰਣਾ ਵਾਸਤਾਰੇ ਦਾ ਕੈਂਸਰ ਦੇ ਕਾਰਨ ਦਿਹਾਂਤ ਹੋ ਗਿਆ ਹੈ। ਉਹ ਚੌਥੇ ਸਟੇਜ ਦੀ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਸੀ। ਆਪਣੀ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਕੀਲਣ ਵਾਲੀ ਮਸ਼ਹੂਰ ਅਦਾਕਾਰਾ ਅਪਰਣਾ ਸਤਵੰਜਾ ਸਾਲਾਂ ਦੀ ਸੀ ।

By  Shaminder July 12th 2024 04:55 PM

ਸਾਊਥ ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰਾ ਅਪਰਣਾ ਵਾਸਤਾਰੇ (Aparna Vastarey) ਦਾ ਕੈਂਸਰ ਦੇ ਕਾਰਨ ਦਿਹਾਂਤ ਹੋ ਗਿਆ ਹੈ। ਉਹ ਚੌਥੇ ਸਟੇਜ ਦੀ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਸੀ। ਆਪਣੀ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਕੀਲਣ ਵਾਲੀ ਮਸ਼ਹੂਰ ਅਦਾਕਾਰਾ ਅਪਰਣਾ ਸਤਵੰਜਾ ਸਾਲਾਂ ਦੀ ਸੀ । ਉਨ੍ਹਾਂ ਨੇ ਨੰਮਾ ਮੈਟਰੋ ‘ਚ ਕੰਨੜ ਭਾਸ਼ਾ ‘ਚ ਆਪਣੀ ਆਵਾਜ਼ ਦਿੱਤੀ ਸੀ । ਉਹ ਬੈਂਗਲੁਰੂ ‘ਚ ਪੜ੍ਹੀ ਲਿਖੀ ਸੀ।

ਹੋਰ ਪੜ੍ਹੋ : ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਲਈ ਰਿਲਾਇੰਸ ਮੁਲਾਜ਼ਮਾਂ ਨੂੰ ਮਿਲਿਆ ਸੱਦਾ, ਵੇਖੋ ਵੀਡੀਓ

ਅਦਾਕਾਰਾ ਦੇ ਪਿਤਾ ਜੀ ਕੰਨੜ ਪ੍ਰਕਾਸ਼ਨ ‘ਚ ਫ਼ਿਲਮ ਪੱਤਰਕਾਰ ਸਨ । ਅਪਰਣਾ ਨੂੰ ਸੰਗੀਤ ਅਤੇ ਸਾਹਿਤ ‘ਚ ਵੀ ਦਿਲਚਸਪੀ ਸੀ ਅਤੇ 1985  ‘ਚ ਉਸ ਨੇ ਕੰਨੜ ਫ਼ਿਲਮ ‘ਮਸਾਨਦਾ ਹੋਵੁ’ ਦੇ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਇਸ ਤੋਂ ਇਲਾਵਾ ਅਦਾਕਾਰਾ ਨੇ ‘ਰਿਬੇਲ ਸਟਾਰ’ ਅੰਬਰੀਸ਼ ਦੇ ਨਾਲ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਅਪਰਣਾ ਨੇ  ੯੦ ਦੇ ਦਹਾਕੇ ‘ਚ ਆਲ ਇੰਡੀਆ ਰੇਡੀਓ ਦੇ ਨਾਲ ਰੇਡੀਓ ਜੌਕੀ ਤੇ ਡੀਡੀ ਚੰਦਨਾ ਤੇ ਐਂਕਰ ਦੇ ਤੌਰ ‘ਤੇ ਵੀ ਕੰਮ ਕੀਤਾ ਸੀ।  

ਸਾਊਥ ਇੰਡਸਟਰੀ ‘ਚ ਸੋਗ ਦੀ ਲਹਿਰ 

ਅਪਰਣਾ ਦੇ ਦਿਹਾਂਤ ਤੋਂ ਬਾਅਦ ਸਾਊਥ ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਅਦਾਕਾਰਾ ਦੇ ਦੋਸਤਾਂ ਨੂੰ ਇਸ ਦਾ ਯਕੀਨ ਨਹੀਂ ਹੋ ਰਿਹਾ ਕਿ ਅਪਰਣਾ ਇਸ ਦੁਨੀਆ ‘ਤੇ ਨਹੀਂ ਰਹੀ। ਦੋ ਸਾਲ ਪਹਿਲਾਂ ਹੀ ਅਪਰਣਾ ਨੂੰ ਆਪਣੀ ਬਿਮਾਰੀ ਦੇ ਬਾਰੇ ਪਤਾ ਲੱਗਿਆ ਸੀ। 

  






Related Post