ਸਾਊਥ ਸੁਪਰ ਸਟਾਰ ਥਲਪਤੀ ਵਿਜੇ ਨੇ ਭਾਰਤ ਸਰਕਾਰ ਦੇ CAA ਕਾਨੂੰਨ ਦਾ ਕੀਤਾ ਵਿਰੋਧ, ਜਾਣੋ ਕੀ ਕਿਹਾ

By  Pushp Raj March 12th 2024 06:29 PM

Thalapathy Vijay against CAA : ਮੋਦੀ ਸਰਕਾਰ ਨੇ ਤਿੰਨ ਗੁਆਂਢੀ ਦੇਸ਼ਾਂ ਦੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਵਾਲਾ ਕਾਨੂੰਨ CAA ਲਾਗੂ ਕੀਤਾ ਹੈ। ਜਿੱਥੇ ਇੱਕ ਪਾਸੇ ਕਾਨੂੰਨ ਦੇ ਲਾਗੂ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਹਾਲ ਹੀ 'ਚ ਆਪਣੀ ਪਾਰਟੀ ਦੀ ਸ਼ੁਰੂਆਤ ਕਰਕੇ ਰਾਜਨੀਤੀ 'ਚ ਕਦਮ ਰੱਖਣ ਵਾਲੇ ਸਾਊਥ ਸੁਪਰਸਟਾਰ ਥਲਪਤੀ ਵਿਜੇ (Thalapathy Vijay) ਨੇ ਕੇਂਦਰ ਸਰਕਾਰ ਦੇ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ। 


ਮੀਡੀਆ ਰਿਪੋਰਟਸ ਦੇ ਮੁਤਾਬਕ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਥਲਪਤੀ ਵਿਜੇ ਨੇ ਕਿਹਾ, CAA ਦੇ ਲਾਗੂ ਹੋਣ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ।

View this post on Instagram

A post shared by ???????????????????????????????????????? ???????????????????? ???? (@actor_vijay_official._)

 


ਥਲਪਤੀ ਵਿਜੇ ਨੇ ਕਿਹਾ, ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ 2019 ਵਰਗੇ ਕਿਸੇ ਵੀ ਕਾਨੂੰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਜਦੋਂ ਦੇਸ਼ ਦੇ ਸਾਰੇ ਲੋਕ ਭਾਈਚਾਰਕ ਸਾਂਝ ਨਾਲ ਰਹਿਣ ਲਈ ਤਿਆਰ ਹਨ ਤਾਂ ਅਜਿਹੇ ਕਾਨੂੰਨ ਦੀ ਕੀ ਲੋੜ ਹੈ।ਵਿਜੇ ਨੇ ਤਾਮਿਲਨਾਡੂ ਸਰਕਾਰ ਨੂੰ ਸੂਬੇ ਵਿੱਚ ਇਸ ਕਾਨੂੰਨ ਨੂੰ ਲਾਗੂ ਨਾਂ ਕਰਨ ਦੀ ਵੀ ਅਪੀਲ ਕੀਤੀ ਹੈ। 

 

ਦੱਸ ਦੇਈਏ ਕਿ ਥਲਪਤੀ ਵਿਜੇ ਤੋਂ ਇਲਾਵਾ ਕਈ ਵਿਰੋਧੀ ਨੇਤਾਵਾਂ ਨੇ ਇਸ ਸਮੇਂ CAA ਨੂੰ ਲਾਗੂ ਕਰਨ 'ਤੇ ਸਵਾਲ ਖੜ੍ਹੇ ਕੀਤੇ ਹਨ। ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮ ਨੇ ਕਿਹਾ ਹੈ ਕਿ ਮੋਦੀ ਸਰਕਾਰ ਚੋਣ ਲਾਭ ਲੈਣ ਲਈ ਚੋਣਾਂ ਤੋਂ ਠੀਕ ਪਹਿਲਾਂ ਇਹ ਸਟੰਟ ਕਰ ਰਹੀ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਸੀਏਏ ਨੂੰ ਲਾਗੂ ਕਰਨਾ ਧਰੁਵੀਕਰਨ ਦੀ ਕੋਸ਼ਿਸ਼ ਹੈ।

View this post on Instagram

A post shared by ???????? ???????????????????? (@rj_theriyuma)



ਹੋਰ ਪੜ੍ਹੋ : ਸਿੱਪੀ ਗਿੱਲ ਨੇ ਬੇਟੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਫੈਨਜ਼ ਨੂੰ ਪਸੰਦ ਆ ਰਹੀ ਹੈ ਪਿਉ-ਪੁੱਤ ਦੀ ਬਾਂਡਿੰਗ

ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਇਸ ਨੂੰ ਵੰਡ ਦੀ ਰਾਜਨੀਤੀ ਕਿਹਾ ਹੈ। ਉਨ੍ਹਾਂ ਕਿਹਾ ਕਿ ਜਨਤਾ ਭਾਜਪਾ ਨੂੰ ਸਬਕ ਸਿਖਾਏਗੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਕਈ ਥਾਵਾਂ 'ਤੇ CAA ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕਿਹਾ ਹੈ ਕਿ ਉਹ ਆਪਣੇ ਰਾਜ ਵਿੱਚ CAA ਨੂੰ ਲਾਗੂ ਨਹੀਂ ਹੋਣ ਦੇਵੇਗੀ।

Related Post