ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਯੁਵਰਾਜ ਸਿੰਘ ਨੇ ਪਤਨੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਹੇਜ਼ਲ ਕੀਚ (Hazel Keech) ਅਤੇ ਯੁਵਰਾਜ ਸਿੰਘ (Yuvraj Singh) ਦੇ ਵਿਆਹ ਨੂੰ ਪੰਜ ਸਾਲ ਪੂਰੇ ਹੋ ਗਏ ਹਨ । ਯੁਵਰਾਜ ਅਤੇ ਹੇਜ਼ਲ ਅੱਜ ਆਪਣੀ ਵੈਡਿੰਗ ਐਨੀਵਰਸਰੀ (Wedding Anniversary )ਮਨਾ ਰਹੇ ਹਨ । ਇਸ ਮੌਕੇ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਪਤਨੀ ਦੇ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਯੁਵਰਾਜ ਸਿੰਘ ਨੇ ਲਿਖਿਆ ਕਿ ‘ਪੰਜ ਸਾਲ ਮਜ਼ਬੂਤੀ ਨਾਲ। ਮੈਂ ਤੈਨੂੰ ਪਿਆਰ ਕਰਦਾ ਹਾਂ। ਅਸੀਂ ਜਲਦ ਹੀ ਇੱਕਠੇ ਹੋਵਾਂਗੇ । ਹੈਪੀ ਵੈਡਿੰਗ ਐਨੀਵਰਸਰੀ ਬੇਬੀ’ । ਇਸ ਤਸਵੀਰ ਨੂੰ ਸਾਂਝਾ ਕਰਨ ਤੋਂ ਬਾਅਦ ਹਰ ਕੋਈ ਯੁਵਰਾਜ ਸਿੰਘ ਨੂੰ ਵਿਆਹ ਦੀ ਵਰੇ੍ਹਗੰਢ ‘ਤੇ ਵਧਾਈ ਦੇ ਰਿਹਾ ਹੈ ।
image From instagram
ਹੋਰ ਪੜ੍ਹੋ : ਕੁਲਦੀਪ ਮਾਣਕ ਦੀ ਅੱਜ ਹੈ ਬਰਸੀ, ਜੈਜ਼ੀ ਬੀ ਨੇ ਆਪਣੇ ਉਸਤਾਦ ਨੂੰ ਯਾਦ ਕਰਦੇ ਹੋਏ ਵੀਡੀਓ ਕੀਤੀ ਸਾਂਝੀ
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਇਸ ਜੋੜੀ ਨੇ 2016 ਵਿੱਚ ਵਿਆਹ ਕਰਵਾਇਆ ਸੀ । ਇੰਗਲੈਂਡ ਦੀ ਰਹਿਣ ਵਾਲੀ ਦੀ ਰਹਿਣ ਵਾਲੀ ਹੇਜ਼ਲ ਕੀਚ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।
image From instagram
ਉਹਨਾਂ ਨੇ ਕਈ ਫ਼ਿਲਮਾਂ ਵਿੱਚ ਆਈਟਮ ਡਾਂਸ ਕੀਤਾ ਹੈ । ਹੇਜ਼ਲ ਕੀਚ ਤੇ ਯੁਵਰਾਜ ਸਿੰਘ ਨੇ ਲਵ ਮੈਰਿਜ ਕਰਵਾਈ ਸੀ । ਪਰ ਇਸ ਵਿਆਹ ‘ਚ ਯੁਵਰਾਜ ਸਿੰਘ ਦੇ ਪਿਤਾ ਨੇ ਦੂਰੀ ਬਣਾਈ ਰੱਖੀ ਸੀ । ਯੁਵਰਾਜ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਹੇਜ਼ਲ ਨੂੰ ਮਨਾਉਣ ਦੇ ਲਈ ਉਸ ਨੂੰ ਕਈ ਪਾਪੜ ਵੇਲਣੇ ਪਏ ਸਨ ਅਤੇ ਵਿਆਹ ਲਈ ਮਨਾਉਣ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ । ਹੇਜ਼ਲ ਨੂੰ ਕੌਫੀ ਦੇ ਲਈ ਲਿਜਾਣ ਦੇ ਲਈ ਉਨ੍ਹਾਂ ਨੂੰ ਚਾਰ ਸਾਲ ਤੱਕ ਦਾ ਲੰਮਾ ਸਮਾਂ ਲੱਗ ਗਿਆ ਸੀ । ਦੋਵਾਂ ਦਾ ਵਿਆਹ ਚੰਡੀਗੜ੍ਹ ਸਥਿਤ ਇੱਕ ਗੁਰਦੁਆਰਾ ਸਾਹਿਬ ‘ਚ ਹੋਇਆ ਸੀ । ਇਸ ਤੋਂ ਬਾਅਦ ਦੋਵਾਂ ਨੇ ਹਿੰਦੂ ਰੀਤੀ ਰਿਵਾਜ਼ਾਂ ਦੇ ਨਾਲ ਵੀ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਦਿੱਲੀ ‘ਚ ਇੱਕ ਵੱਡੀ ਪਾਰਟੀ ਆਯੋਜਿਤ ਕੀਤੀ ਗਈ ਸੀ ।ਹੇਜ਼ਲ ਕੀਚ ਮੂਲ ਤੌਰ ‘ਤੇ ਇੰਗਲੈਂਡ ਦੀ ਰਹਿਣ ਵਾਲੀ ਹੈ ।
View this post on Instagram