ਅਦਾਕਾਰਾ ਭਾਗਿਆ ਸ਼੍ਰੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਪਤੀ ਨੂੰ ਵਧਾਈ
Shaminder
January 19th 2022 12:55 PM
ਭਾਗਿਆ ਸ਼੍ਰੀ (Bhagyashree) ਜੋ ਕਿ ਏਨੀਂ ਦਿਨੀਂ ਆਪਣੇ ਪਤੀ ਦੇ ਨਾਲ ਟੂਰਿਸਟ ਪਲੇਸ ‘ਤੇ ਛੁੱਟੀਆਂ ਦਾ ਅਨੰਦ ਲੈਂਦੀ ਹੋਈ ਨਜ਼ਰ ਆਈ ਸੀ, ਉੱਥੇ ਹੀ ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਨੂੰ ਵੈਡਿੰਗ ਐਨੀਵਰਸਰੀ (Wedding Anniversary) ਦੀ ਵਧਾਈ ਦਿੱਤੀ ਹੈ । ਅਦਾਕਾਰਾ ਨੇ ਲਿਖਿਆ ‘ਹੈਪੀ ਐਨੀਵਰਸਰੀ ਮਾਈ ਡਾਰਲਿੰਗ’। ਇਸ ਵੀਡੀਓ ‘ਤੇ ਅਦਾਕਾਰਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ਅਤੇ ਲੋਕ ਕਮੈਂਟਸ ਕਰਕੇ ਇਸ ਜੋੜੀ ਦੇ ਵਧੀਆ ਜੀਵਨ ਦੀ ਕਾਮਨਾ ਕਰ ਰਹੇ ਹਨ ।