ਅੱਜ ਸਾਉਣ ਮਹੀਨੇ ਦੀ ਸੰਗਰਾਂਦ (Sangrand) ਹੈ । ਇਸ ਮੌਕੇ ਸੰਗਤਾਂ ਨੇ ਗੁਰੂ ਘਰ ‘ਚ ਹਾਜ਼ਰੀਆਂ ਭਰੀਆਂ ਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ । ਇਸ ਮੌਕੇ ਦਰਸ਼ਨ ਔਲਖ (Darshan Aulakh) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਸਭ ਸੰਗਤਾਂ ਨੂੰ ਸਾਉਣ ਦੀ ਸੰਗਰਾਂਦ ਦੀਆਂ ਵਧਾਈਆਂ ਦਿੱਤੀਆਂ ਹਨ । ਦੱਸ ਦਈਏ ਕਿ ਗੁਰਬਾਣੀ ‘ਚ ਸਾਉਣ ਮਹੀਨੇ ਦੀ ਉਸਤਤ ਕੀਤੀ ਗਈ ਹੈ ।
image from google
ਹੋਰ ਪੜ੍ਹੋ : ਅਮਰੀਕਾ ਦੇ ਵ੍ਹਾਈਟ ਹਾਊਸ ਦੇ ਸਾਹਮਣੇ ਇਸ ਕੁੜੀ ਨੇ ਰਾਜ ਕਰੇਗਾ ਖਾਲਸਾ ਦੇ ਲਾਏ ਜੈਕਾਰੇ, ਚੁੱਕਿਆ ਐੱਸਵਾਈਐੱਲ ਦਾ ਮੁੱਦਾ, ਅਦਾਕਾਰ ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ
ਇਸ ਤੋਂ ਇਲਾਵਾ ਦੁਨਿਆਵੀ ਤੌਰ ‘ਤੇ ਵੇਖਿਆ ਜਾਵੇ ਤਾਂ ਸਾਉਣ ਮਹੀਨਾ ਬਹੁਤ ਹੀ ਹਰਿਆਲੀ ਅਤੇ ਖੁਸ਼ਹਾਲੀ ਭਰਿਆ ਮੰਨਿਆ ਜਾਂਦਾ ਹੈ । ਕਿਉਂ ਕਿ ਜੇਠ ਹਾੜ ਦੀ ਤਪਦੀ ਗਰਮੀ ਤੋਂ ਇਹ ਮਹੀਨਾ ਰਾਹਤ ਦਿਵਾਉਂਦਾ ਹੈ ਅਤੇ ਬਰਸਾਤ ਦੀਆਂ ਠੰਡਾਂ ਪੌਣਾਂ ਜਿੱਥੇ ਧਰਤੀ ਦੇ ਸੀਨੇ ਨੂੰ ਠੰਡ ਪਾਉਂਦੀਆਂ ਹਨ ।
image From instagram
ਹੋਰ ਪੜ੍ਹੋ : ਦਰਸ਼ਨ ਔਲਖ ਨੇ ਸਾਂਝਾ ਕੀਤਾ ਸਿੱਧੂ ਮੂਸੇਵਾਲਾ ਦਾ ਇਹ ਖ਼ਾਸ ਵੀਡੀਓ, ਦਾਦੀ ਨੇ ਰੱਖਵਾਈ ਸੀ ਸਰਦਾਰੀ
ਉੱਥੇ ਹੀ ਇਹ ਮਹੀਨਾ ਮਿਲਣ ਦਾ ਮਹੀਨਾ ਮੰਨਿਆਂ ਜਾਂਦਾ ਹੈ । ਇਸ ਮਹੀਨੇ ਨਵ-ਵਿਆਹੁਤਾ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਨੇ ਅਤੇ ਤੀਆਂ ਵੀ ਇਸੇ ਮਹੀਨੇ ਮਨਾਈਆਂ ਜਾਂਦੀਆਂ ਹਨ । ਦਰਸ਼ਨ ਔਲਖ ਅਕਸਰ ਧਾਰਮਿਕ ਦਿਨਾਂ ਅਤੇ ਗੁਰਪੁਰਬ ਦੇ ਮੌਕੇ ‘ਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ ।
image From instagram
ਜਿਸ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਦਿੱਤੀਆਂ ਹਨ । ਸਾਉਣ ਦੀ ਇਹ ਸੰਗਰਾਂਦ ਸਭ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ।ਇਸ ਦੀ ਅਸੀਂ ਕਾਮਨਾ ਕਰਦੇ ਹਾਂ ।
View this post on Instagram
A post shared by DARSHAN AULAKH ਦਰਸ਼ਨ ਔਲਖ (@darshan_aulakh)