
ਗਾਇਕ ਸੁਖਵਿੰਦਰ ਸੁੱਖੀ (sukhwinder sukhi) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਜਿਉਂ ਹੀ ਗਾਇਕ ਨੇ ਸ਼ੇਅਰ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਪ੍ਰਸ਼ੰਸਕਾਂ ਵੱਲੋਂ ਸ਼ੁਰੂ ਹੋ ਗਿਆ । ਗਾਇਕੀ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਸੁਖਵਿੰਦਰ ਸੁੱਖੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ਸੀ ।ਇੱਕ ਕਿਸਾਨ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਸੁਖਵਿੰਦਰ ਸੁੱਖੀ ਦੇ ਪਰਿਵਾਰ ‘ਚ ਕੋਈ ਵੀ ਅਜਿਹਾ ਸ਼ਖਸ ਨਹੀਂ ਸੀ ਜੋ ਕਿ ਗਾਇਕੀ ਦੇ ਨਾਲ ਸਬੰਧ ਰੱਖਦਾ ਹੋਵੇ ।
image from instagram
ਹੋਰ ਪੜ੍ਹੋ : ਦੀਪ ਸਿੱਧੂ ਦੇ ਦਿਹਾਂਤ ‘ਤੇ ਸੰਨੀ ਦਿਓਲ, ਦਰਸ਼ਨ ਔਲਖ, ਗਿੱਪੀ ਗਰੇਵਾਲ ਨੇ ਜਤਾਇਆ ਦੁੱਖ
ਇੱਕ ਸਧਾਰਣ ਜਿਹੇ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੁਖਵਿੰਦਰ ਸੁੱਖੀ ਆਪਣੇ ਹਰ ਇਮਤਿਹਾਨ ‘ਚ ਟਾਪਰ ਰਹੇ ਹਨ ਭਾਵੇਂ ਉਹ 10ਵੀਂ, 12ਵੀਂ ਜਾਂ ਫਿਰ ਐੱਮ ਐੱਸ ਸੀ ਹੀ ਕਿਉਂ ਨਾ ਹੋਵੇ ਹਰ ਇਮਤਿਹਾਨ ‘ਚ ਉਨ੍ਹਾਂ ਨੇ ਟੌਪ ਕੀਤਾ ਹੈ ਪੰਜਵੀਂ ਤੋਂ ਲੈ ਕੇ ਐੱਮਐੱਸਸੀ ਤੱਕ ਉਨ੍ਹਾਂ ਨੂੰ ਫੈਲੋਸ਼ਿਪ ਮਿਲਦੀ ਰਹੀ ਹੈ । ਬੀਐੱਸੀ ‘ਚ ਉਹ ਗੋਲਡ ਮੈਡਲਿਸਟ ਰਹੇ ਹਨ ਅਤੇ ਤਿੰਨ ਵਾਰ ਉਹ ਰਾਸ਼ਟਰੀ ਪੱਧਰ ‘ਤੇ ਖੋ-ਖੋ ਖੇਡ ਕੇ ਆਏ ਅਤੇ ਪੰਜਾਬ ਦੀ ਟੀਮ ਦੇ ਕੈਪਟਨ ਰਹੇ ਹਨ ।
image from instagram
ਗਾਇਕੀ ਦੇ ਉਹ ਬਚਪਨ ਤੋਂ ਹੀ ਸ਼ੁਕੀਨ ਰਹੇ ਹਨ ਅਤੇ ਜਦੋਂ ਉਹ ਚੌਥੀ ਜਮਾਤ ‘ਚ ਸਨ ਤਾਂ ਉਨ੍ਹਾਂ ਨੇ ਗਾਇਕੀ ਚੋਂ ਇੱਕ ਇਨਾਮ ਜਿੱਤਿਆ ਸੀ । ਸੁਖਵਿੰਦਰ ਸੁੱਖੀ ਪੜ੍ਹਾਈ ‘ਚ ਬਹੁਤ ਹੀ ਜ਼ਿਆਦਾ ਹੁਸ਼ਿਆਰ ਸਨ ।ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਹ ਨੌਕਰੀ ਕਰਨ । ਉਨ੍ਹਾਂ ਦੀ ਕੁਝ ਖਾਹਿਸ਼ਾਂ ਜ਼ਰੂਰ ਸਨ ਕਿ ਉਨ੍ਹਾਂ ਕੋਲ ਦੌਲਤ ਸ਼ੌਹਰਤ ਵੱਡੀ ਕਾਰ ਅਤੇ ਕੋਠੀ ਜ਼ਰੂਰ ਹੋਵੇ । ਉਨ੍ਹਾਂ ਦੀ ਇਹ ਖਾਹਿਸ਼ ਗਾਇਕੀ ਦੇ ਖੇਤਰ ‘ਚ ਰਹਿ ਕੇ ਪੂਰੀ ਹੋ ਗਈ ਹੈ । ਜਲਦ ਹੀ ਸੁਖਵਿੰਦਰ ਸੁੱਖੀ ਆਪਣੀ ਫ਼ਿਲਮ ਦੇ ਨਾਲ ਹਾਜ਼ਰ ਹੋਣਗੇ । ਜਿਸ ਦਾ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।