ਗਾਇਕ ਹਰਫ ਚੀਮਾ (Harf Cheema ) ਦਾ ਅੱਜ ਜਨਮ ਦਿਨ (Birthday )ਹੈ । ਆਪਣੇ ਜਨਮ ਦਿਨ ‘ਤੇ ਗਾਇਕ ਨੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਕਿਸਾਨਾਂ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ । ਇਸ ਤੋਂ ਇਲਾਵਾ ਆਪਣੇ ਜਨਮ ਦਿਨ ‘ਤੇ ਹਰਫ ਚੀਮਾ ਨੇ ਕਿਸਾਨਾਂ ਨੂੰ ਸਮਰਪਿਤ ਆਪਣੇ ਨਵੇਂ ਗੀਤ ‘ਬਗਾਵਤ’ ਦਾ ਐਲਾਨ ਵੀ ਕਰ ਦਿੱਤਾ ਹੈ ।
Image From Instagram
ਹੋਰ ਪੜ੍ਹੋ : ਕੰਗਨਾ ਰਣੌਤ ਦੀ ਫ਼ਿਲਮ ਦਾ ਪੰਜਾਬ ‘ਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ
ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਬਹੁਤ ਸੁਨੇਹੇ ਮਿਲੇ ਜਨਮ ਦਿਨ ਦੇ । ਅੱਜ ਅੰਦੋਲਨ ਨਾਲ ਤੁਰੇ ਨੂੰ ਸਾਲ ਹੋ ਗਿਆ ਪੂਰਾ , ਕੋਸ਼ਿਸ ਸੀ ਕਿ ਜਿਨਾ ਸਮਾਂ ਅੰਦੋਲਨ ਚੱਲੂਗਾ ਗੀਤਾਂ ਜਰੀਏ ਤੇ ਆਪ ਮੋਰਚੇ ਵਿੱਚ ਜਾਕੇ ਸੇਵਾ ਕਰਦੇ ਰਹਾਂਗੇ । ਕਹਿ ਦੇਣਾ ਆਸਾਨ ਹੈ ਪਰ ਕਰਵਾਉਣ ਵਾਲਾ ਵਾਹਿਗੁਰੂ । ਅੱਜ ਇਸ ਮੌਕੇ ਅੰਦੋਲਨ ਦੇ ਅੱਗਲੇ ਗੀਤ ਦਾ ਪੋਸਟਰ ਸਾਂਝਾ ਕਰ ਰਿਹਾਂ ਜੋ 17 ਤਰੀਕ ਨੂੰ ਰਿਲੀਸ ਕਰਾਂਗੇ ਜਾਲਮ ਸਰਕਾਰ ਝੁਕਣ ਦੇ ਨੇੜੇ ਆ ਡੱਟੇ ਰਹੋ’ ।
Image From Instagram
ਹਰਫ ਚੀਮਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਜਨਮ ਦਿਨ ‘ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਹਰਫ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
View this post on Instagram
A post shared by Harf Cheema (ਹਰਫ) (@harfcheema)
ਹਰਫ ਚੀਮਾ ਕਿਸਾਨ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਨ ।ਉਹ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਆਪਣੇ ਜਨਮ ਦਿਨ ‘ਤੇ ਵੀ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਗੀਤ ਕੱਢਣ ਦਾ ਐਲਾਨ ਕਰ ਦਿੱਤਾ ਹੈ ।