ਅੱਜ ਹੈ ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਦਾ ਜਨਮ ਦਿਨ, ਮੈਗਜ਼ੀਨ ਲਈ ਕੰਮ ਕਰਦੀ ਸੀ ਰਿਚਾ ਚੱਡਾ

ਰਿਚਾ ਚੱਡਾ ਅੱਜ ਆਪਣਾ 34ਵਾਂ ਜਨਮ ਦਿਨ ਮਨਾ ਰਹੀ ਹੈ । ਉਹਨਾਂ ਦਾ ਜਨਮ 18 ਦਸੰਬਰ 1986 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ । ਸੋਸ਼ਲ ਮੀਡੀਆ ਤੇ ਰਿਚਾ ਨੂੰ ਉਸ ਦੇ ਪ੍ਰਸ਼ੰਸਕ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਬਾਲੀਵੁੱਡ ਵਿੱਚ ਕਦਮ ਰੱਖਣ ਤੋਂ ਪਹਿਲਾ ਰਿਚਾ ਇੱਕ ਮੈਗਜੀਨ ਵਿੱਚ ਇੰਟਰਨ ਸੀ ।
ਹੋਰ ਪੜ੍ਹੋ :
ਸੋਨੂੰ ਸੂਦ ਤੇ ਸ਼੍ਰਧਾ ਕਪੂਰ ਨੂੰ Hottest Vegetarian ਐਵਾਰਡ ਲਈ ਚੁਣਿਆ
ਕਿਸਾਨਾਂ ਦੇ ਜਜ਼ਬੇ ਨੂੰ ਸਲਾਮ, ਬਿਮਾਰ ਹੋਣ ਦੇ ਬਾਵਜੂਦ ਦਿੱਲੀ ਧਰਨੇ ’ਤੇ ਪਹੁੰਚਿਆ ਕਿਸਾਨ
ਅੱਜ ਉਹਨਾਂ ਦੀ ਪਹਿਚਾਣ ਬਾਲੀਵੁੱਡ ਦੀਆਂ ਵੱਡੀਆਂ ਅਦਾਕਾਰਾਂ ਵਿੱਚ ਹੁੰਦੀ ਹੈ । ਰਿਚਾ ਚੱਡਾ ਨੇ ਬਾਲੀਵੁੱਡ ਫ਼ਿਲਮ ਓਏ ਲੱਕੀ ਲੱਕੀ ਲੱਕੀ ਓਏ ਨਾਲ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ । ਰਿਚਾ ਮੈਗਜੀਨ ਲਈ ਅਭੈ ਦਿਓਲ ਦੀ ਇੰਟਰਵਿਊ ਲੈਣ ਲਈ ਉਸ ਕੋਲ ਪਹੁੰਚੀ ਸੀ ਪਰ ਅਭੈ ਨੇ ਇੰਟਰਵਿਊ ਦੇਣ ਤੋਂ ਨਾਂਹ ਕਰ ਦਿੱਤੀ ਸੀ ।
ਪਰ ਇਸ ਨੂੰ ਸੰਜੋਗ ਹੀ ਕਹਾਂਗੇ ਕਿ ਰਿਚਾ ਨੇ ਅਭੈ ਦੇ ਨਾਲ ਹੀ ਆਪਣੀ ਪਹਿਲੀ ਫ਼ਿਲਮ ਕੀਤੀ । ਰਿਚਾ ਨੂੰ ਅਸਲ ਪਹਿਚਾਣ ਫੁਕਰੇ ਫ਼ਿਲਮ ਨਾਲ ਮਿਲੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਚਾ ਅਲੀ ਫਜਲ ਨਾਲ ਛੇਤੀ ਹੀ ਸੱਤ ਫੇਰੇ ਲੈਣ ਵਾਲੀ ਹੈ, ਕੋਰੋਨਾ ਕਰਕੇ ਉਹ ਵਿਆਹ ਨਹੀਂ ਕਰ ਸਕੇ ।