ਰਾਖੀ ਸਾਵੰਤ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੇ ਅਣਜਾਣ ਤੱਥ

ਰਾਖੀ ਸਾਵੰਤ ਦਾ ਅੱਜ ਜਨਮ ਦਿਨ ਹੈ । ਰਾਖੀ ਨੂੰ ਅੱਜ ਹਰ ਕੋਈ ਜਾਣਦਾ ਹੈ ।ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਵਿੰਗ ਹੈ ।ਅੱਜ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ । ਨੇਮ ਫੇਮ ਸਭ ਕੁਝ ਹੈ । ਪਰ ਉੇਨ੍ਹਾਂ ਦਾ ਬਚਪਨ ਬਹੁਤ ਹੀ ਮੁਸ਼ਕਿਲ ਹਲਾਤਾਂ ‘ਚ ਗੁਜ਼ਰਿਆ ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ੳੇੁਨ੍ਹਾਂ ਦੇ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸਾਂਗੇ ਜਿਨ੍ਹਾਂ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ ।
ਉਨ੍ਹਾਂ ਨੇ ਰਾਜੀਵ ਖੰਡੇਵਾਲ ਦੇ ਸ਼ੋਅ ਜਜ਼ਬਾਤ ‘ਚ ਆਪਣੇ ਬਚਪਨ ਬਾਰੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਬਚਪਨ ‘ਚ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ । ਰਾਖੀ ਦਾ ਅਸਲ ਨਾਂਅ ਨੀਰੂ ਭੇੜਾ ਹੈ ।
ਹੋਰ ਪੜ੍ਹੋ : ਦੇਖੋ ਵੀਡੀਓ : ਰਾਖੀ ਸਾਵੰਤ ਦਾ ਰੋ-ਰੋ ਹੋਇਆ ਬੁਰਾ ਹਾਲ, PM Modi ਨੂੰ ਹਾਥਰਸ ਗੈਂਗਰੇਪ ਦੀ ਪੀੜਤਾ ਦੇ ਲਈ ਕੀਤੀ ਇਨਸਾਫ ਦੀ ਮੰਗ
ਰਾਖੀ ਨੇ ਇਸ ਸ਼ੋਅ ‘ਚ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ਮੈਂ ਏਨੇ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹਾਂ ਕਿ ਮੇਰੀ ਮਾਂ ਦੱਸਦੀ ਹੁੰਦੀ ਹੈ ਕਿ ਜਦੋਂ ਤੂੰ ਛੋਟੀ ਹੁੰਦੀ ਸੀ ਤਾਂ ਸਾਡੇ ਕੋਲ ਖਾਣਾ ਨਹੀਂ ਹੁੰਦਾ ਸੀ, ਗੁਆਂਢੀ ਬਚਿਆ ਖਾਣਾ ਸੁੱਟਦੇ ਸਨ ਤਾਂ ਤੁਸੀਂ ਉਸ ਵਿੱਚੋਂ ਚੁੱਕ ਕੇ ਖਾਣਾ ਖਾ ਲੈਂਦੇ ਸੀ’।
ਰਾਖੀ ਮੁਤਾਬਕ ਉਨ੍ਹਾਂ ਦੀ ਮਾਂ ਹਸਪਤਾਲ ‘ਚ ਚੌਥੇ ਦਰਜੇ ਦੀ ਕਰਮਚਾਰੀ ਸੀ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਚੱਲਦਾ ਸੀ।