ਨੀਰੂ ਬਾਜਵਾ ਦੀ ਅੱਜ ਹੈ ਵੈਡਿੰਗ ਐਨੀਵਰਸਿਰੀ, ਪਤੀ ਨੂੰ ਵੈਡਿੰਗ ਐਨੀਵਰਸਿਰੀ ‘ਤੇ ਇਸ ਤਰ੍ਹਾਂ ਕੀਤਾ ਵਿਸ਼
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਅੱਜ ਵੈਡਿੰਗ ਐਨੀਵਰਸਿਰੀ ਹੈ । ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪਤੀ ਨੂੰ ਵੈਡਿੰਗ ਐਨੀਵਰਸਿਰੀ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਇੱਕ ਬਹੁਤ ਹੀ ਖੂਬਸੂਰਤ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹੈਪੀ ਐਨੀਵਰਸਿਰੀ ਹਸਬੈਂਡ, ਤਿੰਨ ਬੱਚੇ, ਬਹੁਤ ਹੀ ਸੋਹਣਾ ਘਰ, ਖੁਸ਼ੀਆਂ ਨਾਲ ਨਵਾਜ਼ੀ ਜ਼ਿੰਦਗੀ ।
ਅਸੀਂ ਬਹੁਤ ਹੀ ਵਧੀਆ ਪਾਟਨਰ ਹਾਂ ।ਕੀ ਮੈਂ ਆਪਣਾ ਤੋਹਫ਼ਾ ਲੰਡਨ ਤੋਂ ਖਰੀਦਾਂਗੀ ਜਾਂ ਫਿਰ ਮੈਂ ਕਿਸੇ ਸਰਪ੍ਰਾਈਜ਼ ਦੀ ਉਡੀਕ ਕਰਾਂ’ । ਇਸ ਪੋਸਟ ‘ਤੇ ਨੀਰੂ ਬਾਜਵਾ ਦੇ ਫੈਨਸ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।
ਹੋਰ ਪੜ੍ਹੋ : ਨਿਊਜ਼ੀਲੈਂਡ ਪੁਲਿਸ ਦਾ ਭੰਗੜਾ ਦੇਖ ਕੇ ਨੀਰੂ ਬਾਜਵਾ ਰਹਿ ਗਈ ਦੰਗ, ਨੀਰੂ ਬਾਜਵਾ ਨੇ ਵੀਡੀਓ ਕੀਤੀ ਸ਼ੇਅਰ
ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ । ਜਲਦ ਹੀ ਗਿੱਪੀ ਗਰੇਵਾਲ ਦੇ ਨਾਲ ਆਪਣੀ ਅਗਲੀ ਫ਼ਿਲਮ ‘ਚ ਨਜ਼ਰ ਆੳੇੁਣਗੇ ।
View this post on Instagram