ਮੋਨਿਕਾ ਬੇਦੀ ਦਾ ਅੱਜ ਹੈ ਜਨਮ ਦਿਨ, ਜਾਣੋ ਬਾਲੀਵੁੱਡ ਤੋਂ ਦੂਰ ਕਿਵੇਂ ਬਿਤਾ ਰਹੀ ਹੈ ਸਮਾਂ
Shaminder
January 18th 2022 02:35 PM --
Updated:
January 18th 2022 03:09 PM
ਮੋਨਿਕਾ ਬੇਦੀ (Monica Bedi) ਨੇ ਬਾਲੀਵੁੱਡ ਇੰਡਸਟਰੀ ਨੂੰ ਆਪਣੇ ਸਮੇਂ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਅਬੁ ਸਲੇਮ ਦੇ ਨਾਲ ਸਬੰਧਾਂ ਦੇ ਚੱਲਦਿਆਂ ਨਾ ਸਿਰਫ ਇਸ ਅਦਾਕਾਰਾ ਦਾ ਕਰੀਅਰ ਪ੍ਰਭਾਵਿਤ ਹੋਇਆ ਬਲਕਿ ਉਹ ਬਾਲੀਵੁੱਡ ਇੰਡਸਟਰੀ ਚੋਂ ਲਾਪਤਾ ਜਿਹੀ ਹੀ ਹੋ ਗਈ । ਅੱਜ ਮੋਨਿਕਾ ਬੇਦੀ ਦਾ ਜਨਮ ਦਿਨ (Birthday) ਹੈ । ਹੁਸ਼ਿਆਰਪੁਰ ਦੇ ਨਾਲ ਸਬੰਧ ਰੱਖਣ ਵਾਲੀ ਮੋਨਿਕਾ ਬੇਦੀ ਦੀ ਕਿਸੇ ਸਮੇਂ ਬਾਲੀਵੁੱਡ ‘ਚ ਤੂਤੀ ਬੋਲਦੀ ਸੀ । ਉਸ ਦੀ ਫ਼ਿਲਮ 'ਪਿਆਰ ਇਸ਼ਕ ਔਰ ਮੁਹੱਬਤ' ਅਤੇ ਜੋੜੀ ਨੰਬਰ-1 ਵੱਡੀਆਂ ਹਿੱਟ ਫ਼ਿਲਮਾਂ ਚੋਂ ਇੱਕ ਸੀ ।ਪਰ ਉਹ ਜਦੋਂ ਬਾਲੀਵੁੱਡ 'ਚ ਕਾਮਯਾਬੀ ਦੀਆਂ ਪੌੜੀਆਂ ਚੜ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਦਾ ਨਾਂਅ ਅੰਡਰ ਵਰਲਡ ਦੇ ਡਾਨ ਅਬੁ ਸਲੇਮ ਦੇ ਨਾਲ ਜੁੜਿਆ ।