ਮਨੀ ਔਜਲਾ ਦੀ ਮਾਂ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਮਾਂ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ
Shaminder
March 15th 2022 04:46 PM
ਮਨੀ ਔਜਲਾ (Money Aujla) ਦੀ ਮੰਮੀ (Mother ) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਦੇ ਨਾਲ ਤਸਵੀਰਾਂ ਦਾ ਇੱਕ ਕੋਲਾਜ ਸ਼ੇਅਰ ਕੀਤਾ ਹੈ । ਇਸ ਦੇ ਨਾਲ ਹੀ ਗਾਇਕ ਨੇ ਇੱਕ ਲੰਮਾ ਚੌੜਾ ਕੈਪਸ਼ਨ ਵੀ ਆਪਣੇ ਮਾਂ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਨੇ ਲਿਖਿਆ ਕਿ ‘ਮੇਰੀ ਜ਼ਿੰਦਗੀ ਮੇਰਾ ਜਹਾਨ, ਮੇਰੀ ਬੇਬੇ ‘ਹੈਪੀ ਬਰਥਡੇ ਬੇਬੇ’ ਕੀ ਲਿਖਾਂ ਬੇਬੇ ਤੇਰੇ ਬਾਰੇ ਮੇਰੇ ਕੋਲ ਅੱਖਰ ਹੀ ਮੁੱਕ ਜਾਂਦੇ ਨੇ ।ਬਚਪਨ ਤੋਂ ਹਰ ਬੱਚਾ ਇੱਕੋ ਗੱਲ ਸੁਣਦਾ ਆਉਂਦਾ ਕਿ ਰੱਬ ਸਦਾ ਆਪਣੇ ਨਾਲ ਰਹਿੰਦਾ ਹੈ, ਮੈਂ ਇਸ ਗੱਲ ਨੂੰ ਬਿਲਕੁਲ ਮੰਨਦਾ ਹਾਂ, ਕਿਉਂਕਿ ਮੇਰੀ ਬੇਬੇ ਸਦਾ ਮੇਰੇ ਨਾਲ ਰਹਿੰਦੀ ਹੈ…ਮਾਂ ਤੇ ਰੱਬ ਦਾ ਨਾਮ ਦੋਵੇਂ ਇੱਕੋ ਜਿਹੇ…ਹੈਪੀ ਬਰਥਡੇ ਬੇਬੇ ਆਈ ਲਵ ਯੂ’।