ਕਾਦਰ ਖ਼ਾਨ (Kader Khan) ਦਾ ਅੱਜ ਜਨਮ ਦਿਨ ਹੈ । ਉਹਨਾਂ ਨੇ ਫ਼ਿਲਮਾਂ ਵਿੱਚ ਅਦਾਕਾਰੀ ਦੇ ਨਾਲ –ਨਾਲ ਫ਼ਿਲਮਾਂ ਦੇ ਡਾਈਲੌਗ ਵੀ ਲਿਖੇ ਹਨ । ਕਾਦਰ ਖ਼ਾਨ ਦਾ ਜਨਮ 22 ਅਕਤੂਬਰ 1937 ਨੂੰ ਕਾਬੁਲ ਦੇ ਅਫਗਾਨਿਸਤਾਨ ਵਿੱਚ ਹੋਇਆ ਸੀ । ਕਾਦਰ ਖ਼ਾਨ ਆਪਣੇ ਮਾਤਾ ਪਿਤਾ ਦੀ ਚੌਥੀ ਔਲਾਦ ਸਨ । ਉਹਨਾਂ ਦੇ ਹਰ ਭੈਣ ਭਰਾ ਦੀ ਮੌਤ ਬਚਪਨ ਵਿੱਚ ਹੀ ਹੋ ਜਾਂਦੀ ਸੀ । ਜਿਸ ਕਰਕੇ ਉਸ ਦੇ ਮਾਤਾ ਪਿਤਾ ਨੇ ਸੋਚਿਆ ਕਿ ਅਫਗਾਨਿਸਤਾਨ ਦੀ ਜਮੀਨ ਉਹਨਾਂ ਦੇ ਬੱਚਿਆਂ ਲਈ ਸਹੀ ਨਹੀਂ ਇਸ ਲਈ ਉਹ ਭਾਰਤ ਆ ਕੇ ਮੁੰਬਈ ਵੱਸ ਗਏ ਸਨ ।
Pic Courtesy: Instagram
ਹੋਰ ਪੜ੍ਹੋ :
ਸ਼ਿੰਦੇ ਤੇ ਏਕਮ ਗਰੇਵਾਲ ਨੇ ਗਿੱਪੀ ਗਰੇਵਾਲ ਦੇ ਗਾਣੇ ‘ਜੀਨ’ ’ਤੇ ਦਿੱਤੀ ਪ੍ਰਫਾਰਮੈਂਸ, ਹਰ ਇੱਕ ਦਾ ਮਨ ਮੋਹ ਰਹੀਆਂ ਹਨ ਦੋਹਾਂ ਭਰਾਵਾਂ ਦੀਆਂ ਸ਼ਰਾਰਤਾਂ
Pic Courtesy: Instagram
1973 ਵਿੱਚ ਫ਼ਿਲਮ ਦਾਗ ਨਾਲ ਫ਼ਿਲਮਾਂ ਵਿੱਚ ਕਦਮ ਰੱਖਣ ਵਾਲੇ ਕਾਦਰ ਖ਼ਾਨ (Kader Khan Birth Anniversary) ਨੇ 300 ਤੋਂ ਵੀ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਪਰਦੇ ‘ਤੇ ਉਹਨਾਂ ਨੂੰ ਰੋਂਦਾ ਦੇਖ ਦਰਸ਼ਕ ਰੋਂਦੇ ਸਨ ਤੇ ਉਹਨਾਂ ਦੀ ਕਮੇਡੀ ਦੇਖ ਕੇ ਠਹਾਕੇ ਲਗਾਉਂਦੇ ਸਨ । ਉਹਨਾਂ ਦੇ ਲਿਖੇ ਡਾਈਲੌਗ ਸੁਣਕੇ ਲੋਕ ਤਾੜੀਆਂ ਵਜਾਉਂਦੇ ਸਨ । ਉਹਨਾਂ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਬਾਲੀਵੁੱਡ ਦਾ ਸਰਤਾਜ ਬਣਾਇਆ ਪਰ ਅਖਰੀਲੇ ਦਿਨਾਂ ਵਿੱਚ ਉਹਨਾਂ ਨੂੰ ਕੋਈ ਵੀ ਪੁੱਛਣ ਵਾਲਾ ਵੀ ਨਹੀਂ ਸੀ । 31 ਦਸੰਬਰ 2018 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਸੀ ।
Pic Courtesy: Instagram
ਖ਼ਬਰਾਂ ਦੀ ਮੰਨੀਏ ਤਾਂ ਦਿਹਾਂਤ ਤੋਂ ਪਹਿਲਾਂ ਕਾਦਰ ਖ਼ਾਨ ਕੋਮਾ ਵਿੱਚ ਚਲੇ ਗਏ ਸਨ । ਉਹਨਾਂ ਨੇ ਮੌਤ ਤੋਂ ਪੰਜ ਦਿਨ ਪਹਿਲਾਂ ਖਾਣਾ ਪੀਣਾ ਛੱਡ ਦਿੱਤਾ ਸੀ ।ਆਖਰੀ ਦਿਨਾਂ ਵਿੱਚ ਕਾਦਰ ਖ਼ਾਨ ਨੇ ਬੋਲਣਾ ਬੰਦ ਕਰ ਦਿੱਤਾ ਸੀ ਉਹ ਸਿਰਫ ਅੱਖਾਂ ਦੇ ਇਸ਼ਾਰੇ ਨਾਲ ਹੀ ਕੁਝ ਸਮਝਾਉਂਦੇ ਸਨ , ਇਹੀ ਉਹਨਾਂ ਦੇ ਆਖਰੀ ਸ਼ਬਦ ਸਨ । ਕਾਦਰ ਖ਼ਾਨ ਦੇ ਦੋਸਤ ਕਹਿੰਦੇ ਸਨ ਕਿ ‘ਉਹ ਇੱਕ ਅਸਲੀ ਪਠਾਨ ਸੀ । 5 ਦਿਨ ਨਾਂ ਤਾਂ ਉਹਨਾਂ ਨੇ ਕੁਝ ਖਾਧਾ ਤੇ ਨਾ ਹੀ ਪਾਣੀ ਪੀਤਾ, ਇਸ ਦੇ ਬਾਵਜੂਦ ਉਹ 120 ਘੰਟੇ ਜਿਊਂਦੇ ਰਹੇ ।
Pic Courtesy: Instagram
ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ । ਕਾਦਰ ਖ਼ਾਨ (Kader Khan Birth Anniversary) ਨੂੰ ਅਦਾਕਾਰੀ ਬਹੁਤ ਪਸੰਦ ਸੀ । ਕਾਲਜ ਦੇ ਸਮੇਂ ਉਹ ਅਦਾਕਾਰੀ ਕਰਦੇ ਸਨ । ਇੱਕ ਵਾਰ ਦਲੀਪ ਕੁਮਾਰ ਨੇ ਉਹਨਾਂ ਦੀ ਅਦਾਕਾਰੀ ਦੇਖੀ ਤਾਂ ਉਹਨਾਂ ਨੇ ਫ਼ਿਲਮ ਦਾਗ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ । ਇਸ ਫ਼ਿਲਮ ਵਿੱਚ ਉਹ ਵਕੀਲ ਦੇ ਕਿਰਦਾਰ ਵਿੱਚ ਨਜ਼ਰ ਆਏ । ਕਾਦਰ ਖ਼ਾਨ ਨੇ ਉਸ ਦੌਰ ਦੀ ਹਿੱਟ ਫ਼ਿਲਮ ਰੋਟੀ ਦੇ ਡਾਈਲੌਗ ਲਿਖੇ ਸਨ । ਇਸ ਫ਼ਿਲਮ ਲਈ ਮਨਮੋਹਨ ਦੇਸਾਈ ਨੇ ਉਹਨਾਂ ਨੂੰ ਇੱਕ ਲੱਖ 20 ਹਜ਼ਾਰ ਰੁਪਏ ਦਿੱਤੇ ਸਨ । ਉਸ ਜ਼ਮਾਨੇ ਵਿੱਚ ਇਹ ਬਹੁਤ ਵੱਡੀ ਰਕਮ ਸੀ । ਕਾਦਰ ਖ਼ਾਨ ਨੇ ਫ਼ਿਲਮਾਂ ਤੋਂ ਇਲਾਵਾ ਕਈ ਲੜੀਵਾਰ ਨਾਟਕਾਂ ਵਿੱਚ ਵੀ ਕੰਮ ਕੀਤਾ । ਉਹਨਾਂ ਦਾ ਸ਼ੋਅ ਹਸਨਾ ਮਤ ਬਹੁਤ ਹੀ ਪਾਪੂਲਰ ਸੀ ।