ਅੱਜ ਹੈ ਗ੍ਰੇਸੀ ਸਿੰਘ ਦਾ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਪਹਿਲੀ ਹੀ ਹਿੱਟ ਫ਼ਿਲਮ ਹੋਣ ਤੋਂ ਬਾਅਦ ਅਦਾਕਾਰਾ ਨੇ ਇੰਡਸਟਰੀ ਤੋਂ ਕਿਉਂ ਬਣਾਈ ਦੂਰੀ

By  Shaminder July 20th 2021 10:51 AM

ਗ੍ਰੇਸੀ ਸਿੰਘ ਦਾ ਅੱਜ ਜਨਮ ਦਿਨ ਹੈ । ਅੱਜ ਉਸ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਸ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਗ੍ਰੇਸੀ ਸਿੰਘ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ। ਦਿੱਲੀ ‘ਚ ਹੀ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ।ਫ਼ਿਲਮਾਂ ‘ਚ ਆਉਣ ਬਾਰੇ ਗ੍ਰੇਸੀ ਸਿੰਘ ਨੇ ਕਦੇ ਵੀ ਨਹੀਂ ਸੀ ਸੋਚਿਆ । ਜਦੋਂ ਉਹ ਮੁੰਬਈ ‘ਚ ਆਪਣੀ ਇੱਕ ਕਲਾਸੀਕਲ ਡਾਂਸ ਦੀ ਪਰਫਾਰਮੈਂਸ ਦੇਣ ਲਈ ਪਹੁੰਚੀ ਸੀ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਗ੍ਰੇਸੀ ਸਿੰਘ ਟੀਵੀ ਦੇ ਕਈ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ ਅਤੇ ਉਨ੍ਹਾਂ ਦਾ ‘ਅਮਾਨਤ’ ਸੀਰੀਅਲ ਕਾਫੀ ਹਿੱਟ ਰਿਹਾ ਹੈ ।

Gracy Singh With Family Image From Instagram

ਹੋਰ ਪੜ੍ਹੋ : ਸੋਨੂੰ ਸੂਦ ਨੂੰ ਮਿਲਣ ਲਈ ਸਿਰਸਾ ਤੋਂ ਸਾਈਕਲ ਤੇ ਪਹੁੰਚਿਆ ਪੰਜਾਬ ਸਿੰਘ

Gracy Image From Instagram

1997 ‘ਚ ਆਉਣ ਵਾਲੇ ਇਸ ਸੀਰੀਅਲ ‘ਚ ਉਨ੍ਹਾਂ ਨੇ ਡਿੰਕੀ ਦਾ ਕਿਰਦਾਰ ਨਿਭਾਇਆ ਸੀ ਅਤੇ ਪੰਜਾਬੀ ਪਰਿਵਾਰ ‘ਤੇ ਅਧਾਰਿਤ ਇਹ ਸੀਰੀਅਲ ਬਣਿਆ ਸੀ ।ਇਸ ਤੋਂ ਬਾਅਦ ਗ੍ਰੇਸੀ ਸਿੰਘ ਨੇ ਆਮਿਰ ਖ਼ਾਨ ਦੀ ਫ਼ਿਲਮ ‘ਲਗਾਨ ‘ਚ ਵੀ ਕੰਮ ਕੀਤਾ।

Gracy Image From Instagram

ਇਹ ਫ਼ਿਲਮ ਸੁਪਰ ਡੁਪਰ ਹਿੱਟ ਰਹੀ ਸੀ । ਇਸ ‘ਚ ਉਨ੍ਹਾਂ ਨੇ ਇੱਕ ਪੇਂਡੂ ਕੁੜੀ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ਤੋਂ ਬਾਅਦ ਇੰਝ ਲੱਗਦਾ ਸੀ ਕਿ ਉਨ੍ਹਾਂ ਦਾ ਕਰੀਅਰ ਚੱਲ ਪਿਆ ।ਪਰ ਅਜਿਹਾ ਨਹੀਂ ਹੋ ਸਕਿਆ ਹਾਲਾਂਕਿ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ।

Gracy Image From Instagram

ਜਿਸ ‘ਚ ਅਜੇ ਦੇਵਗਨ ਦੀ ਫ਼ਿਲਮ ‘ਗੰਗਾਜਲ’ ‘ਚ ਵੀ ਉਨ੍ਹਾਂ ਨੇ ਕੰਮ ਕੀਤਾ ਸੀ ਪਰ ਇਸ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਬਹੁਤ ਹੀ ਛੋਟਾ ਜਿਹਾ ਸੀ, ਜਿਸ ਦਾ ਉਨ੍ਹਾਂ ਨੂੰ ਨੁਕਸਾਨ ਹੀ ਹੋਇਆ ਸੀ । ਜਿਸ ਤੋਂ ਬਾਅਦ ਗ੍ਰੇਸੀ ਨੇ ਸੰਜੇ ਦੱਤ ਦੀ ਫ਼ਿਲਮ ‘ਮੁੰਨਾ ਭਾਈ ਐਮ.ਬੀ.ਬੀ.ਐੱਸ’ ‘ਚ ਵੀ ਕੰਮ ਕੀਤਾ ਸੀ। ਪਰ ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੂੰ ਕਈ ਫਾਇਦਾ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਫ਼ਿਲਮਾਂ ‘ਚ ਰੋਲ ਮਿਲਣੇ ਬੰਦ ਹੋ ਗਏ ਅਤੇ ਇਸ ਤੋਂ ਬਾਅਦ ਗ੍ਰੇਸੀ ਨੇ ਬੀ ਗ੍ਰੇਡ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

Gracy . Image From Instagram

ਇਸ ਦੇ ਨਾਲ ਹੀ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ।ਜਿਸ ‘ਚ ‘ਚੂੜੀਆਂ’ ਅਤੇ ‘ਆਪਾਂ ਫਿਰ ਮਿਲਾਂਗੇ’ ਵਰਗੀਆਂ ਕਈ ਫ਼ਿਲਮਾਂ ਸ਼ਾਮਿਲ ਹਨ ।ਉਹ ਬ੍ਰਹਮ ਕੁਮਾਰੀ ਸੰਸਥਾ ਨਾਲ ਜੁੜੀ ਹੋਈ ਹੈ ।ਉਹ ਅਕਸਰ ਬ੍ਰਹਮ ਕੁਮਾਰੀ ਆਸ਼ਰਮ ‘ਚ ਜਾਂਦੀ ਰਹਿੰਦੀ ਹੈ ਅਤੇ ਕਈ-ਕਈ ਘੰਟੇ ਮੇਡੀਟੇਸ਼ਨ ਕਰਦੀ ਹੈ ।

 

View this post on Instagram

 

A post shared by Gracy Singh (@iamgracysingh)

ਉਨ੍ਹਾਂ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਹਾਲੇ ਤੱਕ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਹੈ, ਹਾਲਾਂਕਿ ਪਰਿਵਾਰ ਵਾਲੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਚਿੰਤਿਤ ਹਨ, ਪਰ ਬ੍ਰਹਮ ਕੁਮਾਰੀ ਸੰਸਥਾ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ।

 

Related Post