ਅੱਜ ਹੈ ਗੋਵਿੰਦਾ ਦਾ ਜਨਮ ਦਿਨ, ਇਸ ਗਲਤੀ ਕਰਕੇ ਬਾਲੀਵੁੱਡ ਵਿੱਚੋਂ ਹੋ ਗਏ ਗਾਇਬ
Rupinder Kaler
December 21st 2020 02:13 PM --
Updated:
December 21st 2020 02:15 PM
ਗੋਵਿੰਦਾ ਅਜਿਹਾ ਨਾਂ ਹੈ ਜਿਨ੍ਹਾਂ ਬਾਰੇ ਹਰ ਕੋਈ ਜਾਣਦਾ ਹੈ । ਪਰ 90 ਦੇ ਦਹਾਕੇ ਤੋਂ ਬਾਅਦ ਗੋਵਿੰਦਾ ਬਾਲੀਵੁੱਡ ਵਿੱਚੋਂ ਗਾਇਬ ਹੀ ਹੋ ਗਏ ਹਨ । ਇਹ ਦੇਖ ਕੇ ਹਰ ਕਿਸੇ ਦੇ ਦਿਮਾਗ ਵਿੱਚ ਇਹ ਹੀ ਸਵਾਲ ਆਉਂਦਾ ਹੈ ਕਿ ਉਹ ਇਸ ਤਰ੍ਹਾਂ ਕਿਸ ਤਰ੍ਹਾਂ ਗਾਇਬ ਹੋ ਗਏ । ਜਿਸ ਦਾ ਜਵਾਬ ਗੋਵਿੰਦਾ ਨੇ ਖੁਦ ਇੱਕ ਇੰਟਰਵਿਊ ਵਿੱਚ ਦਿੱਤਾ ਸੀ । ਉਹਨਾਂ ਦਾ ਕਹਿਣਾ ਸੀ ਕਿ ਕਿਸੇ ਵੀ ਵੱਡੇ ਗਰੁੱਪ ਨਾਲ ਨਾ ਜੁੜਿਆ ਹੋਣਾ, ਉਹਨਾਂ ਦੇ ਕਰੀਅਰ ਲਈ ਬਹੁਤ ਨੁਕਸਾਨ ਦਾਇਕ ਰਿਹਾ ।