ਅੱਜ ਹੈ ਬਾਲੀਵੁੱਡ ਅਦਾਕਾਰਾ ਪੂਜਾ ਬਤਰਾ ਦਾ ਜਨਮ ਦਿਨ, ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਦੇ ਰਹੇ ਹਨ ਜਨਮ ਦਿਨ ਦੀ ਵਧਾਈ
ਅੱਜ ਬਾਲੀਵੁੱਡ ਅਦਾਕਾਰਾ ਪੂਜਾ ਬੱਤਰਾ ਦਾ ਜਨਮ ਦਿਨ ਹੈ । ਉਹਨਾਂ ਦਾ ਜਨਮ 27 ਅਕਤੂਬਰ 1976 ਨੂੰ ਫੈਜ਼ਾਬਾਦ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ । 90 ਦੇ ਦਹਾਕੇ ਵਿੱਚ ਉਹਨਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਪਰ ਹੁਣ ਭਾਵਂੇ ਬੱਤਰਾ ਲੰਬੇ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਗਾਇਬ ਹੈ ਪਰ ਸੋਸ਼ਲ ਮੀਡੀਆ 'ਤੇ ਉਹ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜੀ ਰਹਿੰਦੀ ਹੈ।
ਹੋਰ ਪੜ੍ਹੋ :-
ਗਾਨਾ ਖੇਡਦੇ ਹੋਏ ਨੇਹਾ ਕੱਕੜ ਨੇ ਰੋਹਨਪ੍ਰੀਤ ਨੂੰ ਦਿੱਤੀ ਇਸ ਤਰ੍ਹਾਂ ਮਾਤ, ਵੀਡੀਓ ਹੋ ਰਹੀ ਹੈ ਖੂਬ ਵਾਇਰਲ
ਨਿਮਰਤ ਖਹਿਰਾ ਦਾ ਗੀਤ ‘ਬਲਿੰਕ’ ਹੋਇਆ ਰਿਲੀਜ਼, ਨੀਰੂ ਬਾਜਵਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਪੂਜਾ ਬੱਤਰਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਾਜ਼ਾ ਤਸਵੀਰਾਂ ਇਥੇ ਸ਼ੇਅਰ ਕਰਦੀ ਰਹਿੰਦੀ ਹੈ। ਪੂਜਾ ਨੇ ਯੋਗਾ ਕਰਕੇ ਆਪਣੇ ਆਪ ਨੂੰ ਫਿੱਟ ਰੱਖਿਆ ਹੈ। ਪੂਜਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਤੁਹਾਨੂੰ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਦੇਖਣ ਨੂੰ ਮਿਲਣਗੀਆਂ, ਜਿਸ 'ਚ ਉਹ ਯੋਗਾ ਕਰਦੀ ਦਿਖਾਈ ਦਿੰਦੀ ਹੈ । ਪੂਜਾ ਬੱਤਰਾ ਨੇ ਮਸ਼ਹੂਰ ਅਦਾਕਾਰ ਨਵਾਬ ਸ਼ਾਹ ਨਾਲ ਵਿਆਹ ਕਰਵਾ ਲਿਆ ਸੀ।
ਇਨ੍ਹਾਂ ਦੋਵਾਂ ਨੇ ਚੁੱਪ-ਚਾਪ ਵਿਆਹ ਕਰਵਾ ਲਿਆ ਸੀ, ਜਿਸਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਸੀ। ਪੂਜਾ ਦਾ ਇਹ ਦੂਜਾ ਵਿਆਹ ਹੈ। ਇਸ ਦੇ ਕਾਰਨ, ਪੂਜਾ ਪਿਛਲੇ ਸਾਲ ਮੀਡੀਆ ਵਿੱਚ ਛਾਈ ਰਹੀ।
ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਗਈਆਂ ਸਨ। ਪੂਜਾ ਬਾਲੀਵੁੱਡ ਦੀਆਂ ਕਈ ਫਿਲਮਾਂ ਜਿਵੇਂ 'ਦਿਲ ਨੇ ਫਿਰ ਯਾਦ ਕੀਆ', 'ਹਸੀਨਾ ਮਾਨ ਜਾਗੀ' ਅਤੇ 'ਵਿਰਾਸਤ' 'ਚ ਨਜ਼ਰ ਆ ਚੁੱਕੀ ਹੈ।