ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਜੀਵਨ ਅਤੇ ਫ਼ਿਲਮੀ ਕਰੀਅਰ ਬਾਰੇ ਦੱਸਾਂਗੇ । ਅਮਰੀਸ਼ ਪੁਰੀ ਦਾ ਜਨਮ ਪੰਜਾਬ ਦੇ ਨਵਾਂਸ਼ਹਿਰ ‘ਚ ਹੋਇਆ ਸੀ।ਅਮਰੀਸ਼ ਪੁਰੀ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਸ਼ੌਂਕ ਸੀ । ਇਸ ਤੋਂ ਪਹਿਲਾਂ ਉਨ੍ਹਾਂ ਦਾ ਭਰਾ ਮਦਨ ਪੁਰੀ ਫ਼ਿਲਮਾਂ ‘ਚ ਬਤੌਰ ਅਦਾਕਾਰ ਕੰਮ ਕਰ ਰਿਹਾ ਸੀ ।
ਹੋਰ ਪੜ੍ਹੋ : ਅਦਾਕਾਰ ਅਕਸ਼ੇ ਖਰੋਡਿਆ ਨੇ ਆਪਣੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
Image From Internet
ਉਹ ਆਪਣੀ ਜਵਾਨੀ ਦੇ ਦਿਨਾਂ ‘ਚ ਮੁੰਬਈ ਗਏ ਅਤੇ ਜਿੱਥੇ ਉਨ੍ਹਾਂ ਨੇ ਫ਼ਿਲਮਾਂ ‘ਚ ਟਰਾਈ ਕੀਤਾ, ਪਰ ਉਨ੍ਹਾਂ ਨੂੰ ਇਹ ਕਹਿ ਕੇ ਰਿਜੇਕਟ ਕਰ ਦਿੱਤਾ ਗਿਆ ਕਿ ਉਨ੍ਹਾਂ ਦਾ ਚਿਹਰਾ ਬਹੁਤ ਪਥਰੀਲਾ ਹੈ ਅਤੇ ਅਦਾਕਾਰ ਦੇ ਤੌਰ ‘ਤੇ ਉਹ ਫ਼ਿਲਮਾਂ ‘ਚ ਕੰਮ ਨਹੀਂ ਕਰ ਸਕਦੇ ।
Image From Internet
ਜਿਸ ਕਾਰਨ ਉਹ ਨਿਰਾਸ਼ ਜ਼ਰੂਰ ਹੋ ਗਏ ਸਨ ਪਰ ਉਨ੍ਹਾਂ ਨੇ ਆਪਣਾ ਹੌਸਲਾ ਨਹੀਂ ਸੀ ਛੱਡਿਆ ਅਤੇ ਥੀਏਟਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਅਤੇ 1970 ਤੋਂ ਮੁੜ ਤੋਂ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।
Image From Internet
ਇਸ ਤੋਂ ਬਾਅਦ ਅਮਰੀਸ਼ ਪੁਰੀ ਨੇ ਫ਼ਿਲਮਾਂ ‘ਚ ਜ਼ਿਆਦਾਤਰ ਖਲਨਾਇਕ ਦੀਆਂ ਭੂਮਿਕਾਵਾਂ ਹੀ ਨਿਭਾਈਆਂ ਸਨ ।ਉਨ੍ਹਾਂ ਦਾ ਖਲਨਾਇਕ ਦੇ ਤੌਰ ‘ਤੇ ਏਨਾਂ ਜ਼ਿਆਦਾ ਖੌਫ ਸੀ ਕਿ ਕੋਈ ਵੀ ਡਰ ਜਾਵੇ ਪਰ ਅਸਲ ਜ਼ਿੰਦਗੀ ‘ਚ ਉਹ ਬਹੁਤ ਹੀ ਦਿਆਲੂ ਸੁਭਾਅ ਦੇ ਸਨ ।
View this post on Instagram
A post shared by Amrish Puri ???? (@amrishpuri29)
ਅਮਰੀਸ਼ ਪੁਰੀ ਨੇ 30 ਸਾਲ ਤੋਂ ਵੀ ਜ਼ਿਆਦਾ ਵੇਲੇ ਤੱਕ ਫਿਲਮਾਂ ਵਿੱਚ ਕੰਮ ਕੀਤਾ ਅਤੇ ਨਾਕਾਰਾਤਮਕ ਭੂਮਿਕਾਵਾਂ ਨੂੰ ਇਸ ਪ੍ਰਭਾਵੀ ਢੰਗ ਨਾਲ ਨਿਭਾਇਆ ਕਿ ਹਿੰਦੀ ਫਿਲਮਾਂ ਵਿੱਚ ਉਹ ਮਾੜੇ ਆਦਮੀ ਦਾ ਚਿਨ੍ਹ ਬਣ ਗਏ।'ਹਮ ਪਾਂਚ', 'ਨਸੀਬ', 'ਵਿਧਾਤਾ', 'ਹੀਰੋ', 'ਅੰਧਾ ਕਾਨੂੰਨ', 'ਅਰਧ-ਸੱਤਿਆ' ਵਰਗੀਆਂ ਫ਼ਿਮਲਾਂ ਵਿੱਚ ਉਨ੍ਹਾਂ ਨੇ ਬਤੌਰ ਖਲਨਾਇਕ ਅਜਿਹੀ ਛਾਪ ਛੱਡੀ ਕਿ ਫ਼ਿਲਮ ਪ੍ਰੇਮੀਆਂ ਦੇ ਮਨਾਂ ਵਿੱਚ ਉਨ੍ਹਾਂ ਦੇ ਨਾਮ ਤੋਂ ਹੀ ਖੌਫ਼ ਪੈਦਾ ਹੋ ਜਾਂਦਾ ਸੀ।