ਅਮਿਤਾਬ ਬੱਚਨ (Amitabh bachchan) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅਭਿਸ਼ੇਕ ਬੱਚਨ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਪਿਤਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਭਿਸ਼ੇਕ ਨੇ ਲਿਖਿਆ ਕਿ ‘ਮੇਰੇ ਹੀਰੋ, ਮੇਰੇ ਆਦਰਸ਼, ਮੇਰੇ ਦੋਸਤ ਮੇਰੇ ਪਿਤਾ ਹੈਪੀ ਬਰਥਡੇ ਡੈਡ, ਲਵ ਯੂ’। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਵੀ ਅਮਿਤਾਬ ਬੱਚਨ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।
image From instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਪੰਜਾਬੀ ਇੰਡਸਟਰੀ ’ਤੇ ਕਰੇਗਾ ਰਾਜ, ਇਸ ਅਦਾਕਾਰਾ ਨੇ ਕੀਤੀ ਭਵਿੱਖਬਾਣੀ …!
ਅਮਿਤਾਬ ਬੱਚਨ ਦਾ ਜਨਮ 11 ਅਕਤੂਬਰ 1942 ਨੁੰ ਹਿੰਦੀ ਦੇ ਪ੍ਰਸਿੱਧ ਕਵੀ ਹਰੀਵੰਸ਼ ਰਾਏ ਬੱਚਨ ਦੇ ਘਰ ਹੋਇਆ । ਉਨ੍ਹਾਂ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ ।
image From instagram
ਜਿਸ ‘ਚ ਸ਼ੋਅਲੇ, ਪਾ, ਸੱਤਾ ਪੇ ਸੱਤਾ, ਹਮ, ਖੁਦਾ ਗਵਾਹ ਸਣੇ ਕਈ ਫ਼ਿਲਮਾਂ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਅਦਾਕਾਰੀ ‘ਚ ਆਉਣ ਤੋਂ ਪਹਿਲਾਂ ਅਮਿਤਾਬ ਨੇ ਰੇਡੀਓ ‘ਚ ਟਰਾਈ ਕੀਤਾ ਸੀ ।ਆਪਣੇ ਸ਼ੁਰੂਆਤੀ ਕਰੀਅਰ ਵਿੱਚ, ਅਮਿਤਾਭ ਬੱਚਨ ਨੇ ਇੱਕ ਮੈਡੀਕਲ ਪ੍ਰਤੀਨਿਧੀ ਵਜੋਂ ਕੰਮ ਕੀਤਾ, ਪਰ ਨੌਕਰੀ ਉਨ੍ਹਾਂ ਦੀ ਜ਼ਰੂਰਤ ਨਹੀਂ ਸੀ।
View this post on Instagram
A post shared by Abhishek Bachchan (@bachchan)
ਇਸ ਤੋਂ ਬਾਅਦ, ਬਚਪਨ ਤੋਂ ਹੀ ਥੀਏਟਰ ਦੇ ਸ਼ੌਕੀਨ ਅਮਿਤਾਭ ਬੱਚਨ ਨੇ ਰੇਡੀਓ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ, ਪਰ ਅੱਜ ਤੋਂ ਦੁਨੀਆ ਭਰ ਵਿੱਚ ਮਸ਼ਹੂਰ ਅਮਿਤਾਭ ਬੱਚਨ ਦੀ ਆਵਾਜ਼ ਨੂੰ ਰਿਜੈਕਟ ਕਰ ਦਿੱਤਾ ਗਿਆ। ਉਨ੍ਹਾਂ ਨੇ ਪਹਿਲਾਂ ਰੇਡੀਓ ਦੇ ਅੰਗਰੇਜ਼ੀ ਪ੍ਰੋਗਰਾਮ ਲਈ ਇੱਕ ਪ੍ਰੀਖਿਆ ਦਿੱਤੀ, ਜਿਸ ਵਿੱਚ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਫਿਰ ਬਾਅਦ ਵਿੱਚ ਹਿੰਦੀ ਟੈਸਟ ਵਿੱਚ ਵੀ ਉਨ੍ਹਾਂ ਦੇ ਨਾਲ ਇਹੀ ਹੋਇਆ।