ਅਦਾਕਾਰ ਧਰਮਿੰਦਰ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ

By  Shaminder December 8th 2021 10:31 AM

ਅਦਾਕਾਰ ਧਰਮਿੰਦਰ (Dharmendra Deol) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਪੁੱਤਰ ਬੌਬੀ ਦਿਓਲ (Bobby Deol) ਅਤੇ ਸੰਨੀ ਦਿਓਲ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਧਾਈ ਦਿੱਤੀ ਹੈ । ਇਸ ਤੋਂ ਇਲਾਵਾ ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਵੀ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ । ਈਸ਼ਾ ਦਿਓਲ ਨੇ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਪਿਤਾ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ ਹੈ । ਇਸ ਤੋਂ ਇਲਾਵਾ ਛੋਟੇ ਪੁੱਤਰ ਬੌਬੀ ਦਿਓਲ ਨੇ ਵੀ ਪਿਤਾ ਧਰਮਿੰਦਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

Bobby Deol with Father image From instagram

ਹੋਰ ਪੜ੍ਹੋ : ਓਟੀਟੀ ਪਲੈਟਫਾਰਮ ਵਿਖਾ ਸਕਦਾ ਹੈ ਵਿੱਕੀ ਕੌਸ਼ਲ ਅਤੇ ਕੈਟਰੀਨਾ ਦੇ ਵਿਆਹ ਦੀ ਵੀਡੀਓ, 100 ਕਰੋੜ ਦਾ ਮਿਲਿਆ ਆਫਰ

ਬੌਬੀ ਦਿਓਲ ਨੇ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ਕਿ ‘ਮੇਰੇ ਪਾਪਾ ਲੀਜੇਂਡ, ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਜਨਮ ਦਿਨ ਮੁਬਾਰਕ ਮੈਨੂੰ ਮਾਣ ਹੈ ਕਿ ਤੁਸੀਂ ਮੇਰੇ ਪਿਤਾ ਹੋ’। ਇਸ ਦੇ ਨਾਲ ਹੀ ਸੰਨੀ ਦਿਓਲ ਨੇ ਵੀ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

Esha Deol with Father image From instagram

ਦੱਸ ਦਈਏ ਕਿ ਅਦਾਕਾਰ ਧਰਮਿੰਦਰ ਨੇ ਹਿੰਦੀ ਸਿਨੇਮਾ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਉਨ੍ਹਾਂ ਨੇ ਲਗਪਗ ਹਰ ਕਿਰਦਾਰ ਨਾਲ ਵੱਡੇ ਪਰਦੇ 'ਤੇ ਅਮਿੱਟ ਛਾਪ ਛੱਡੀ ਹੈ। । ਉਨ੍ਹਾਂ ਦਾ ਜਨਮ ਜਨਮ 8 ਦਸੰਬਰ 1935 ਨੂੰ ਫਗਵਾੜਾ, ਪੰਜਾਬ ਵਿੱਚ ਹੋਇਆ ਸੀ।

 

View this post on Instagram

 

A post shared by Esha Deol Takhtani (@imeshadeol)

ਉਨ੍ਹਾਂ ਦਾ ਪੂਰਾ ਨਾਂ ਧਰਮ ਸਿੰਘ ਦਿਓਲ ਹੈ। ਧਰਮਿੰਦਰ ਨੇ ਆਪਣੀ ਸਾਰੀ ਸਿੱਖਿਆ ਫਗਵਾੜਾ ਦੇ ਆਰੀਆ ਹਾਈ ਸਕੂਲ ਅਤੇ ਰਾਮਗੜ੍ਹੀਆ ਸਕੂਲ ਵਿੱਚ ਕੀਤੀ ਪਰ ਉਹ ਸਿਰਫ਼ ਦਸਵੀਂ ਤੱਕ ਹੀ ਪੜ੍ਹ ਸਕੇ। ਉਦੋਂ ਧਰਮਿੰਦਰ ਨੇ ਫਿਲਮਾਂ 'ਚ ਜਾਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੀ ਮਾਸੀ ਦਾ ਬੇਟਾ ਵਰਿੰਦਰ ਪੰਜਾਬੀ ਫਿਲਮਾਂ ਦਾ ਸੁਪਰਸਟਾਰ ਅਤੇ ਨਿਰਦੇਸ਼ਕ ਸੀ ਪਰ ਧਰਮਿੰਦਰ ਨੂੰ ਟੈਲੇਂਟ ਹੰਟ ਰਾਹੀਂ ਬਾਲੀਵੁੱਡ ਫਿਲਮਾਂ ਵਿੱਚ ਮੌਕਾ ਮਿਲਿਆ। ਬਾਲੀਵੁੱਡ ਦੇ ਇਸ ਹੀ-ਮੈਨ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਵਧਾਈ ਦੇ ਰਹੇ ਹਨ ਅਤੇ ਅਦਾਕਾਰ ਦੀ ਲੰਮੀ ਉਮਰ ਦੇ ਲਈ ਪ੍ਰਾਰਥਨਾ ਕਰ ਰਹੇ ਹਨ ।

 

View this post on Instagram

 

A post shared by Sunny Deol (@iamsunnydeol)

Related Post