Death Anniversary: ਮਨੋਰਮਾ ਇੱਕ ਅਜਿਹੀ ਅਦਾਕਾਰਾ, ਜਿਸ ਨੇ ਫ਼ਿਲਮਾਂ 'ਚ ਨੈਗੇਟਿਵ ਰੋਲ ਨਿਭਾ ਕੇ ਹਾਸਲ ਕੀਤੀ ਕਾਮਯਾਬੀ

ਬਾਲੀਵੁੱਡ ਦੇ ਕਈ ਅਜਿਹੇ ਕਲਾਕਾਰ ਵੀ ਸਨ ਜਿਨ੍ਹਾਂ ਭਾਵੇਂ ਫ਼ਿਲਮਾਂ ਵਿੱਚ ਬਤੌਰ ਹੀਰੋ ਜਾਂ ਹੀਰੋਇਨ ਲੀਡ ਨਹੀਂ ਕੀਤੇ ਸਨ, ਪਰ ਉਨ੍ਹਾਂ ਨੇ ਸਹਿ ਕਲਾਕਾਰ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਇਨ੍ਹਾਂ ਚੋਂ ਇੱਕ ਨਾਂਅ ਅਦਾਕਾਰਾ ਮਨੋਰਮਾ ਦਾ ਵੀ ਹੈ। ਜਿਨ੍ਹਾਂ ਨੇ ਫ਼ਿਲਮਾਂ ਦੇ ਵਿੱਚ ਨੈਗੇਟਿਵ ਕਿਰਦਾਰ ਅਦਾ ਕਰਕੇ ਕਾਮਯਾਬੀ ਹਾਸਿਲ ਕੀਤੀ। ਅੱਜ ਮਨੋਰਮਾ ਦੀ 14ਵੀਂ ਬਰਸੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ।
image From google
ਮਨੋਰਮਾ ਦਾ ਜਨਮ 16 ਅਗਸਤ 1926 ਨੂੰ ਲਾਹੌਰ, ਪੰਜਾਬ (ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ) ਵਿਖੇ ਹੋਇਆ । ਉਨ੍ਹਾਂ ਦਾ ਅਸਲੀ ਨਾਂਅ ਏਰਿਨ ਆਈਜ਼ਕ ਡੇਨੀਅਲਸ ਸੀ। ਉਹ 1941 ਵਿੱਚ ਰਿਲੀਜ਼ ਹੋਈ ਫਿਲਮ ਖਜ਼ਾਨਚੀ ਵਿੱਚ ਮਨੋਰਮਾ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਇਸ ਨਾਂਅ ਨਾਲ ਪਛਾਣੀ ਜਾਣ ਲੱਗੀ।
ਮਨੋਰਮਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਜਿਵੇਂ ਕਿ ਹਾਫ ਟਿਕਟ, ਦਸ ਲੱਖ, ਮੁਝੇ ਜੀਨੇ ਦੋ, ਮਹਿਬੂਬ ਕੀ ਮਹਿੰਦੀ, ਬੰਬੇ ਟੂ ਗੋਆ, ਸੀਤਾ ਅਤੇ ਗੀਤਾ ਸਣੇ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ। ਅੱਜ ਅਦਾਕਾਰਾ ਮਨੋਰਮਾ ਦੀ ਬਰਸੀ ਹੈ। ਮਨੋਰਮਾ ਦਾ ਅੱਜ ਦੇ ਦਿਨ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ ।
image From google
ਮਨੋਰਮਾ ਨੇ ਖਜ਼ਾਨਚੀ ਫ਼ਿਲਮ ਤੋਂ ਬਤੌਰ ਚਾਈਲਡ ਆਰਟਿਸਟ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਮਾਂ ਆਇਰਿਸ਼ ਸੀ ਅਤੇ ਪਿਤਾ ਭਾਰਤੀ ਕ੍ਰਿਸ਼ਿਅਨ ਸਨ। ਮਨੋਰਮਾ ਨੇ ਆਪਣੀ ਫ਼ਿਲਮ ਕਰੀਅਰ ਵਿੱਚ ਜ਼ਿਆਦਾਤਰ ਨੈਗੇਟਿਵ ਅਤੇ ਹਾਸ ਕਲਾਕਾਰ ਦੀ ਭੂਮਿਕਾ ਹੀ ਨਿਭਾਈ ਹੈ। ਮਨੋਰਮਾ ਦੀ ਆਖ਼ਰੀ ਫ਼ਿਲਮ ਦੀਪ ਮਹਿਤਾ ਦੀ ਵਾਟਰ ਸੀ , ਜਿਸ ਵਿੱਚ ਉਨ੍ਹਾਂ ਨੇ ਵਿਧਵਾ ਆਸ਼ਰਮ ਦੀ ਸੰਚਾਲਿਕਾ ਵਜੋਂ ਭੂਮਿਕਾ ਅਦਾ ਕੀਤੀ ਸੀ। ਮਨੋਰਮਾ ਆਪਣੇ ਸਮੇਂ ਦੀ ਸਭ ਤੋਂ ਵੱਧ ਫੀਸ ਲੈਣ ਵਾਲੀ ਅਦਾਕਾਰਾਂ ਚੋਂ ਇੱਕ ਸੀ।
image From google
ਹੋਰ ਪੜ੍ਹੋ : ਕਨੰੜ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਭਾਰਗਵੀ ਨਾਰਾਇਣ ਦਾ ਹੋਇਆ ਦੇਹਾਂਤ
ਮਨੋਰਮਾ ਨੇ ਰਾਜਨ ਹਕਸਰ ਨਾਲ ਵਿਆਹ ਕਰਵਾ ਲਿਆ। ਦੋਵੇਂ ਦੇਸ਼ ਦੀ ਵੰਡ ਤੋਂ ਬਾਅਦ ਲਾਹੌਰ ਛੱਡ ਕੇ ਭਾਰਤ ਆ ਗਏ ਸਨ, ਅਤੇ ਨਿਰਮਾਤਾ ਬਣ ਗਏ ਸਨ। ਫਿਲਮਾਂ ਵਿੱਚ ਜ਼ਾਲਮ ਮਾਸੀ - ਮਤਰੇਈ ਮਾਂ ਦਾ ਕਿਰਦਾਰ ਤਾਂ ਬਹੁਤ ਦਿਖਾਇਆ ਗਿਆ ਪਰ ਕੌਸ਼ਲਿਆ ਚਾਚੀ ਵਰਗਾ ਕਿਰਦਾਰ ਘੱਟ ਹੀ ਦੇਖਣ ਨੂੰ ਮਿਲਿਆ। 1972 ਦੀ ਫ਼ਿਲਮ 'ਸੀਤਾ ਔਰ ਗੀਤਾ' 'ਚ ਮਨੋਰਮਾ ਵੱਲੋਂ ਨਿਭਾਇਆ ਗਿਆ ਕੌਸ਼ਲਿਆ ਚਾਚੀ ਦਾ ਕਿਰਦਾਰ ਅੱਜ ਵੀ ਬਹੁਤ ਮਸ਼ਹੂਰ ਹੈ। ਆਲਮ ਅਜਿਹਾ ਸੀ ਕਿ ਸੀਤਾ ਅਤੇ ਗੀਤਾ ਤੋਂ ਬਾਅਦ ਲੋਕ ਇਸ ਮਾਸੀ ਨੂੰ ਨਫ਼ਰਤ ਕਰਨ ਲੱਗੇ। ਉਸ ਦੌਰਾਨ ਮਨੋਰਮਾ ਇੱਕ ਅਜਿਹੀ ਕਲਾਕਾਰ ਬਣ ਗਈ ਜਿਸ ਨੇ ਨੈਗੇਟਿਵ ਰੋਲ ਕਰਕੇ ਤੇ ਲੋਕਾਂ ਦੀ ਨਫ਼ਰਤ ਹਾਸਲ ਕਰਕੇ ਕਾਮਯਾਬੀ ਪਾਈ।
image From google
ਮਨੋਰਮਾ ਦੀ ਅਦਾਕਾਰੀ ਦੀ ਖ਼ਾਸ ਗੱਲ ਇਹ ਸੀ ਕਿ ਉਹ ਬਹੁਤ ਚੰਗੇ ਐਕਸਪ੍ਰੈਸ਼ਨ ਦਿੰਦੀ ਸੀ। ਉਨ੍ਹਾਂ ਦਾ ਆਪਣੀਆਂ ਗੋਲ ਅੱਖਾਂ ਤੋਂ ਐਕਸਪ੍ਰੈਸ਼ਨ ਦਿੰਦੇ ਹੋਏ ਉੱਚੀ ਆਵਾਜ਼ ਦੇ ਵਿੱਚ ਡਾਈਲਾਗ ਬੋਲਣ ਨੂੰ ਦਰਸ਼ਕ ਅੱਜ ਵੀ ਪਸੰਦ ਕਰਦੇ ਹਨ। ਮਨੋਰਮਾ ਨੇ ਲੰਮੇਂ ਫਿਲਮੀ ਕਰੀਅਰ ਦੇ ਵਿੱਚ 150 ਤੋਂ ਵੱਧ ਫਿਲਮਾਂ ਕੀਤੀਆਂ। ਮਨੋਰਮਾ ਨੇ ਜ਼ਿਆਦਾਤਰ ਫਿਲਮਾਂ ਵਿੱਚ ਨੈਗੇਟਿਵ ਕਿਰਦਾਰ ਹੀ ਨਿਭਾਏ ਹਨ। ਮਨੋਰਮਾ ਦਾ 2008 ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ।