ਗੁਰੂ ਦੇ ਲੜ ਲੱਗਿਆ ਨੂਰ ਦਾ ਪਰਿਵਾਰ, ਸ੍ਰੀ ਦਰਬਾਰ ਸਾਹਿਬ ਜਾ ਕੇ ਛਕਿਆ ਅੰਮ੍ਰਿਤ

ਇੱਕ ਛੋਟੀ ਬੱਚੀ ਆਪਣੇ ਕਿਊਟ ਤੇ ਬੇਬਾਕ ਅੰਦਾਜ਼ ਦੇ ਨਾਲ ਅਜਿਹੀਆਂ ਹਾਸੇ ਵਾਲੀਆਂ ਗੱਲਾਂ ਕਰਦੀ ਹੈ ਜੋ ਸਭ ਦੇ ਚਿਹਰਿਆਂ ਤੇ ਮੁਸਕਾਨ ਬਿਖੇਰ ਦਿੰਦੀ ਹੈ । ਗੱਲ ਕਰ ਰਹੇ ਹਾਂ ਟਿਕ ਟਾਕ ਸਟਾਰ ਨੂਰ ਦੀ, ਜਿਸ ਨੇ ਆਪਣੀ ਭੋਲੇਪਣ ਵਾਲੇ ਅੰਦਾਜ਼ ਵਾਲੀਆਂ ਗੱਲਾਂ ਨਾਲ ਸਾਰੇ ਹੀ ਪੰਜਾਬੀਆਂ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ ।
View this post on Instagram
Vote for your favourite : https://www.ptcpunjabi.co.in/voting/
ਨੂਰ ਯਾਨੀਕਿ ਨੂਰਪ੍ਰੀਤ ਕੌਰ ਦਾ ਪਰਿਵਾਰ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦਾ ਰਹਿਣ ਵਾਲੀ ਹੈ । ਗਰੀਬ ਪਰਿਵਾਰ ਨਾਲ ਸਬੰਧਿਤ ਇਸ ਬੱਚੀ ਦਾ ਪਿਤਾ ਭੱਠੇ ਤੇ ਮਜ਼ਦੂਰੀ ਕਰਦਾ ਹੈ । ਜਿਸ ਕਰਕੇ ਉਹਨਾਂ ਦੇ ਘਰ ਦੇ ਹਲਾਤ ਬਹੁਤ ਹੀ ਖਸਤਾ ਹਨ । ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਕੁਝ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੂਰ ਦੇ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੀਆਂ ਹਨ । ਇਸ ਸਭ ਦੇ ਚਲਦੇ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੂਰ ਦੇ ਪਰਿਵਾਰ ਨੂੰ ਘਰ ਬਣਾ ਕੇ ਦੇ ਰਹੇ ਹਨ ।
ਨੂਰ ਦੇ ਪਰਿਵਾਰ ਵਾਲੇ ਗੁਰੂ ਦੇ ਲੜ ਲੱਗ ਗਏ ਨੇ । ਉਨ੍ਹਾਂ ਦੇ ਮਾਤਾ ਪਿਤਾ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਅੰਮ੍ਰਿਤ ਛਕ ਲਿਆ ਹੈ ।
ਟਿਕ ਟਾਕ ਨੂਰ ਦੀ ਜ਼ਿਆਦਤਰ ਵੀਡੀਓ ਆਪਣੇ ਟੀਮ ਦੇ ਮੈਂਬਰ ਵਰਨ ਭਿੰਡਰਾਂ ਤੇ ਸੰਦੀਪ ਤੂਰ ਦੇ ਨਾਲ ਹੀ ਹੁੰਦੀਆਂ ਨੇ । ਉਨ੍ਹਾਂ ਦੀ ਟੀਮ ਹਾਸੇ ਦੇ ਨਾਲ ਲੋਕਾਂ ਨੂੰ ਸਮਾਜਿਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ।