
ਪੰਜਾਬ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਬੱਚੀ ਨੂਰ ਜੋ ਆਪਣੇ ਕਿਊਟ ਤੇ ਬੇਬਾਕ ਅੰਦਾਜ਼ ਦੇ ਨਾਲ ਅਜਿਹੀਆਂ ਹਾਸੇ ਵਾਲੀਆਂ ਗੱਲਾਂ ਕਰਦੀ ਹੈ ਜੋ ਹਰ ਕਿਸੇ ਦੇ ਢਿੱਡੀ ਪੀੜਾਂ ਪਾ ਦਿੰਦੀ ਹੈ । ਟਿਕ ਟਾਕ ਤੋਂ ਫੇਮਸ ਹੋਈ ਨੂਰ ਤੇ ਉਸਦੀ ਟੀਮ ਦਾ ਭਾਰਤ ‘ਚ ਟਿਕ ਟਾਕ ਬੈਨ ਉੱਤੇ ਕੀ ਕਹਿਣਾ ਆਉ ਤੁਹਾਨੂੰ ਦੱਸਦੇ ਹਾਂ ।
View this post on Instagram
ਸੰਦੀਪ ਤੂਰ ਤੇ ਨੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਟਿਕ ਟਾਕ ਬੈਨ ਹੋ ਗਈ ਹੈ, ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਫਾਲੋ ਕਰੋ । ਹੁਣ ਤੁਸੀਂ ਨੂਰ ਦੀਆਂ ਵੀਡੀਓ ਇੰਸਟਾਗ੍ਰਾਮ ਅਕਾਉਂਟ ਉੱਤੇ ਦੇਖ ਸਕਦੇ ਹੋ ।
ਨੂਰ ਨੂੰ ਪੰਜਾਬ ਦੇ ਨਾਲ ਵਿਦੇਸ਼ ‘ਚ ਵੱਸਦੇ ਪੰਜਾਬੀ ਵੀ ਖੂਬ ਪਸੰਦ ਕਰਦੇ ਨੇ । ਨੂਰ ਦੀਆਂ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਨੇ ।