Tik Tok ਬੈਨ ਹੋਣ ਤੋਂ ਬਾਅਦ ਟਿਕਟੌਕ ਸਟਾਰ ਨੂਰ ਦਾ ਆਇਆ ਪਹਿਲਾ ਹਾਸੇ ਵਾਲਾ ਵੀਡੀਓ, ਛਾਇਆ ਸੋਸ਼ਲ ਮੀਡੀਆ ‘ਤੇ

Tik Tok ਬੈਨ ਹੋਣ ਤੋਂ ਬਾਅਦ ਟਿਕਟੌਕ ਸਟਾਰ ਨੂਰ ਦਾ ਪਹਿਲਾ ਹਾਸੇ ਵਾਲਾ ਵੀਡੀਓ ਇੰਸਟਾਗ੍ਰਾਮ ਅਕਾਉਂਟ ਉੱਤੇ ਆਇਆ ਹੈ । ਜਿਸ ਤੋਂ ਬਾਅਦ ਇਹ ਨਵਾਂ ਹਾਸੇ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।
View this post on Instagram
ਇਸ ਵੀਡੀਓ ਨੂੰ ਉਨ੍ਹਾਂ ਦੀ ਟੀਮ ਮੈਂਬਰ ਤੇ ਰਿਸ਼ਤੇਦਾਰ ਸੰਦੀਪ ਤੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਨੂਰ ਨੂੰ ਪੰਜਾਬ ਤੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਬਹੁਤ ਪਿਆਰ ਕਰਦੇ ਨੇ । ਇਸ ਵੀਡੀਓ ਤੋਂ ਪਹਿਲਾਂ ਵੀ ਬਹੁਤ ਸਾਰੀ ਟਿਕ ਟੌਕ ਵੀਡੀਓਜ਼ ਦੇ ਨਾਲ ਨੂਰ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ ।
ਪੰਜਾਬ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਬੱਚੀ ਨੂਰ ਜੋ ਆਪਣੇ ਕਿਊਟ ਤੇ ਬੇਬਾਕ ਅੰਦਾਜ਼ ਦੇ ਨਾਲ ਅਜਿਹੀਆਂ ਹਾਸੇ ਵਾਲੀਆਂ ਗੱਲਾਂ ਕਰਦੀ ਹੈ ਜੋ ਹਰ ਕਿਸੇ ਦੇ ਢਿੱਡੀ ਪੀੜਾਂ ਪਾ ਦਿੰਦੀ ਹੈ । ਟਿਕ ਟੌਕ ਤੋਂ ਫੇਮਸ ਹੋਈ ਨੂਰ ਤੇ ਉਨ੍ਹਾਂ ਦੀ ਟੀਮ ਹਾਸੇ ਵੀਡੀਓ ਦੇ ਨਾਲ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਦੀ ਵੀ ਕੋਸ਼ਿਸ ਕਰਦੀ ਰਹਿੰਦੀ ਹੈ । ਦਰਸ਼ਕਾਂ ਤੋਂ ਇਲਾਵਾ ਪੰਜਾਬੀ ਕਲਾਕਾਰ ਵੀ ਨੂਰ ਨੂੰ ਬਹੁਤ ਪਿਆਰ ਕਰਦੇ ਨੇ । ਕੁਝ ਦਿਨ ਪਹਿਲਾਂ ਹੀ ਰੁਪਿੰਦਰ ਹਾਂਡਾ ਨੇ ਵੀ ਨੂਰ ਦੀ ਵੀਡੀਓ ਸ਼ੇਅਰ ਕੀਤੀ ਸੀ ।