ਟਾਈਗਰ ਸ਼ਰੌਫ ਦੀ ਫ਼ਿਲਮ ਹੀਰੋਪੰਤੀ-2 ਦਾ ਟ੍ਰੇਲਰ ਹੋਇਆ ਰਿਲੀਜ਼, ਐਕਸ਼ਨ ਮੋਡ 'ਚ ਨਜ਼ਰ ਆਏ ਟਾਈਗਰ ਵੇਖੋ ਵੀਡੀਓ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਟਾਈਗਰ ਸ਼ਰੌਫ ਜਲਦ ਹੀ ਆਪਣੀ ਨਵੀਂ ਫ਼ਿਲਮ ਹੀਰੋਪੰਤੀ-2 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਅੱਜ ਇਸ ਫ਼ਿਲਮ ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ। ਇਸ 'ਚ ਟਾਈਗਰ ਸ਼ਰੌਫ ਐਕਸ਼ਨ ਸੀਨਸ ਕਰਦੇ ਹੋਏ ਵਿਖਾਈ ਦੇ ਰਹੇ ਹਨ ਤੇ ਫੈਨਜ਼ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੀਰੋਪੰਤੀ 2' ਵਿੱਚ ਟਾਈਗਰ ਸ਼ਰੌਫ ਇੱਕ ਵਾਰ ਫਿਰ ਬਬਲੂ ਦੇ ਕਿਰਦਾਰ 'ਚ ਐਕਸ਼ਨ ਸੀਨਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਫ਼ਿਲਮ ਦੇ ਨਵੇਂ ਪੋਸਟਰ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿੱਚ ਟਾਈਗਰ ਸ਼ਰੌਫ ਦਾ ਜ਼ਬਰਦਸਤ ਲੁੱਕ ਦੇਖਣ ਨੂੰ ਮਿਲਿਆ।
ਹੀਰੋਪੰਤੀ 2' ਵਿੱਚ ਟਾਈਗਰ ਸ਼ਰੌਫ ਇੱਕ ਵਾਰ ਫਿਰ ਬਬਲੂ ਦੇ ਕਿਰਦਾਰ 'ਚ ਐਕਸ਼ਨ ਸੀਨਸ ਕਰ ਰਹੇ ਹਨ। ਫ਼ਿਲਮ ਦੇ ਨਵੇਂ ਪੋਸਟਰ 'ਚ ਟਾਈਗਰ ਸ਼ਰਾਫ ਦਾ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ।ਟਾਈਗਰ ਸ਼ਰੌਫ ਹੱਥ 'ਚ ਬੰਦੂਕ ਲੈ ਕੇ ਐਕਸ਼ਨ ਸੀਨਸ ਕਰ ਰਹੇ ਹਨ। 'ਹੀਰੋਪੰਤੀ-2' ਲਈ ਪ੍ਰਸ਼ੰਸਕਾਂ ਨੂੰ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਹ ਫ਼ਿਲਮ ਇਸ ਸਾਲ ਈਦ ਦੇ ਮੌਕੇ 'ਤੇ 29 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।
Image Source: Instagram
ਮੋਸਟ ਵਰਸਟਾਈਲ ਐਕਟਰ ਨਵਾਜ਼ੂਦੀਨ ਸਿੱਦੀਕੀ ਇਸ ਵਾਰ ਫ਼ਿਲਮ 'ਚ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਦਰਸ਼ਕਾਂ ਦੇ ਲਈ ਹੈਰਾਨੀਜਨਕ ਹੋਣ ਵਾਲੀ ਹੈ। ਕਿਉਂਕਿ ਫਿਲਮ ਨੂੰ ਹਿੱਟ ਬਣਾਉਣ 'ਚ ਨਵਾਜ਼ੂਦੀਨ ਦੀ ਐਕਟਿੰਗ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਦਰਸ਼ਕਾਂ ਦਾ ਮਨੋਰੰਜਨ ਵੀ ਹੁੰਦਾ ਹੈ।
ਹੋਰ ਪੜ੍ਹੋ : ਟਾਈਗਰ ਸ਼ਰੌਫ ਦੀ ਫ਼ਿਲਮ ਹੀਰੋਪੰਤੀ-2 ਦਾ ਨਵਾਂ ਪੋਸਟਰ ਹੋਇਆ ਜਾਰੀ, ਟ੍ਰੇਲਰ ਦੀ ਤਰੀਕ ਵੀ ਆਈ ਸਾਹਮਣੇ
ਅਹਿਮਦ ਖਾਨ ਦੁਆਰਾ ਨਿਰਦੇਸ਼ਿਤ ਹੀਰੋਪੰਤੀ 2 ਦਾ ਐਲਾਨ ਪਿਛਲੇ ਸਾਲ ਕੀਤਾ ਗਿਆ ਸੀ। ਅਹਿਮਦ ਖਾਨ ਅਤੇ ਟਾਈਗਰ ਦੀ ਜੋੜੀ 'ਬਾਗੀ 2' ਅਤੇ 'ਬਾਗੀ 3' 'ਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਦੀਆਂ ਫਿਲਮਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
Image Source: Instagram
ਅਜਿਹੇ 'ਚ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਅਹਿਮਦ ਅਤੇ ਟਾਈਗਰ ਇਕ ਵਾਰ ਫਿਰ ਤੋਂ ਵੱਡਾ ਚੰਗਾ ਪ੍ਰਦਰਸ਼ਨ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਟਾਈਗਰ ਸ਼ਰਾਫ ਨੇ 'ਹੀਰੋਪੰਤੀ-2' ਦੇ ਸੈੱਟ ਤੋਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਇਕ ਤਸਵੀਰ 'ਚ ਉਹ ਹੈਲੋਵੀਨ ਕੁਰਸੀ 'ਤੇ ਬੈਠੇ ਨਜ਼ਰ ਆ ਰਹੇ ਹਨ। ਜਿਸ 'ਚ ਟਾਈਗਰ ਸ਼ਰਾਫ ਦਾ ਲੁੱਕ ਕਾਫੀ ਵੱਖਰਾ ਨਜ਼ਰ ਆ ਰਿਹਾ ਸੀ।