
ਟਾਈਗਰ ਸ਼ਰਾਫ ਦੀ 'ਬਾਗ਼ੀ' 3 ਦਾ ਐਲਾਨ , ਇਹ ਹੋਵੇਗੀ ਖ਼ਾਸੀਅਤ : ਟਾਈਗਰ ਸ਼ਰਾਫ ਬਾਲੀਵੁੱਡ ਦੇ ਬਹੁਤ ਹੀ ਹੁਨਰਮੰਦ ਅਤੇ ਫਿੱਟ ਅਦਾਕਾਰਾਂ 'ਚੋਂ ਹਨ। ਟਾਈਗਰ ਸ਼ਰਾਫ ਦੀ ਬਾਗ਼ੀ ਫ਼ਿਲਮਾਂ ਦੀ ਸੀਰੀਜ਼ ਨੇ ਬਾਕਸ ਆਫਿਸ 'ਤੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਵੇਂ ਉਹ ਬਾਗੀ 1 ਹੋਵੇ ਜਾਂ ਬਾਗੀ 2 ਦੋਨੋ ਫ਼ਿਲਮਾਂ ਦੀ ਬਾਕਸ ਆਫਿਸ ਦੀ ਖਿੜਕੀ 'ਤੇ ਕਮਾਈ ਦੇ ਮਾਮਲੇ 'ਚ ਵਧੀਆ ਆਂਕੜੇ ਰਹੇ। ਹੁਣ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਫ਼ਾਕ੍ਸ ਸਟਾਰ ਸਟੂਡੀਓ ਅਤੇ ਸਾਜਿਦ ਨਾਡੀਆਵਾਲਾ ਨੇ ਬਾਗੀ 3 ਐਲਾਨ ਕਰ ਦਿੱਤਾ ਹੈ।
https://www.instagram.com/p/Brjem3qDHGi/
ਹੁਣ ਇੱਕ ਵਾਰ ਫਿਰ ਟਾਈਗਰ ਸ਼ਰਾਫ , ਸਾਜਿਦ ਨਾਡੀਆਵਾਲਾ ਅਤੇ ਫ਼ਾਕ੍ਸ ਸਟਾਰ ਸਟੂਡੀਓ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਵੱਲੋਂ ਕੀਤਾ ਜਾ ਰਿਹਾ ਹੈ। ਬਾਗ਼ੀ 3 ਦੀ ਰਿਲੀਜ਼ ਡੇਟ 6 ਮਾਰਚ 2020 ਦੱਸੀ ਜਾ ਰਹੀ ਹੈ। ਦੱਸ ਦਈਏ ਬਾਘੀ 1 ਫਿਲਮ 2016 'ਚ ਰਿਲੀਜ਼ ਕੀਤੀ ਗਈ ਸੀ ਅਤੇ ਬਾਗ਼ੀ 2 ਇਸੇ ਸਾਲ ਯਾਨੀ 3 ਮਾਰਚ 2018 ਨੂੰ ਰਿਲੀਜ਼ ਕੀਤੀ ਗਈ ਸੀ।
https://www.instagram.com/p/Brjc2kxjokF/
ਫਿਲਮ ਨੇ 250 ਕਰੋੜ ਤੋਂ ਉੱਪਰ ਦੀ ਕਮਾਈ ਕੀਤੀ ਸੀ। ਫਿਲਮ ਬਾਗ਼ੀ 3 ਦੀ ਫੀਮੇਲ ਲੀਡ ਰੋਲ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਹੁਣ ਦੇਖਣ ਹੋਵੇਗਾ ਟਾਈਗਰ ਸ਼ਰਾਫ ਇਸ ਬਾਗ਼ੀ 3 ਫਿਲਮ 'ਚ ਕਿਹੋ ਜਿਹਾ ਜਲਵਾ ਦਿਖਾਉਂਦੇ ਹਨ।