ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਅਕਸਰ ਆਪਣੇ ਐਕਸ਼ਨ ਅਤੇ ਸਟੰਟ ਸੀਨਜ਼ ਦੀ ਵਜ੍ਹਾ ਕਰਕੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦੇ ਜ਼ਬਰਦਸਤ ਡਾਂਸ ਅਤੇ ਐਕਸ਼ਨ ਦੀ ਪੂਰੀ ਦੁਨੀਆ ਦੀਵਾਨੀ ਹੈ। ਇਨ੍ਹੀਂ ਦਿਨੀਂ ਟਾਈਗਰ 'ਸਟੂਡੈਂਟ ਆਫ ਦਿ ਈਅਰ 2' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਦੌਰਾਨ ਹੀ ਟਾਈਗਰ Tiger Shroff ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਹਵਾ 'ਚ ਜ਼ਬਰਦਸਤ ਸਟੰਟ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਟਾਈਗਰ ਕਾਫੀ ਮਿਹਨਤ ਕਰਦੇ ਦਿਖਾਈ ਦੇ ਰਹੇ ਹਨ। ਉੱਥੇ ਹੀ ਟਾਈਗਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਇਹ ਵੀਡੀਓ ਕਰੀਬ 10 ਲੱਖ ਤੋਂ ਵੱਧ ਵਾਰ ਦੇਖੀ ਜਾ ਚੁੱਕੀ ਹੈ।
https://www.instagram.com/p/BkZlbNfnoAt/
ਦੱਸਣਯੋਗ ਹੈ ਕਿ 'ਸਟੂਡੈਂਟ ਆਫ ਦਿ ਈਅਰ 2' 2012 'ਚ ਆਈ ਕਰਨ ਜੌਹਰ ਦੀ ਫਿਲਮ ਦਾ ਸੀਕਵਲ ਹੈ। ਇਸ ਫਿਲਮ ਰਾਹੀਂ ਅਨਨਿਆ ਪਾਂਡੇ ਅਤੇ ਤਾਰਾ ਸੁਤਾਰਿਆ ਡੈਬਿਊ ਕਰਨ ਜਾ ਰਹੀਆਂ ਹਨ। ਫਿਲਮ ਦਾ ਨਿਰਦੇਸ਼ਨ ਪੁਨੀਤ ਮਲਹੋਤਰਾ ਕਰ ਰਹੇ ਹਨ, ਜਦਕਿ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਹੇਠ ਇਸ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਫਿਲਮ 23 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
https://www.instagram.com/p/Bkeewc6n8KJ/